BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੀ.ਜੀ.ਪੀ ਵਲੋਂ 111.16 ਲੱਖ ਦੀ ਲਾਗਤ ਅਤਿ ਆਧੁਨਿਕ ਰਾਮਾ ਮੰਡੀ ਪੁਲਿਸ ਸਟੇਸ਼ਨ ਦਾ ਉਦਘਾਟਨ

ਜਲੰਧਰ 1 ਜੁਲਾਈ (ਜਸਵਿੰਦਰ ਆਜ਼ਾਦ)- ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵਲੋਂ 111.16 ਲੱਖ ਰੁਪਏ ਦੀ ਲਾਗਤ ਨਾਲ 1450 ਸਕੇਅਰ ਗੱਜ ਵਿਚ 10 ਮਹੀਨੇ ਦੇ ਸਮੇਂ ਵਿਚ ਤਿਆਰ ਕੀਤੀ ਗਈ ਅਤਿ ਆਧੁਨਿਕ ਪੁਲਿਸ ਸਟੇਸ਼ਨ ਰਾਮਾ ਮੰਡੀ ਸੁਰੀਆਂ ਇਨਕਲੇਵ ਵਿਖੇ ਤਿਆਰ ਕੀਤੀ ਗਈ ਬਿਲਡਿੰਗ ਦਾ  ਅੱਜ ਸ੍ਰੀ ਸੁਰੇਸ਼ ਅਰੋੜਾ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਨੇ ਉਦਘਾਟਨ ਕੀਤਾ। ਉਨਾਂ ਅੱਗੇ ਦੱਸਿਆ ਕਿ ਇਸ ਆਧੁਨਿਕ ਪੁਲਿਸ ਸਟੇਸ਼ਨ ਦੀਆਂ ਤਿੰਨ ਮੰਜਿਲਾਂ ਹਨ। ਜਿਸ ਵਿਚ ਗਰਾਂਊਡ ਫਿਲੋਰ ਵਿਚ ਐਸ ਐਚ ਓ ਦਾ ਕਮਰਾ, ਡਿਊਟੀ ਰੂਮ, ਪੁਰਸ਼ ਤੇ ਇਸਤਰੀ ਲਾਕ ਅੱਪ, ਮਾਲਖਾਨਾ, ਮੋਰਚਰੀ , ਮੁਨਸੀ ਰੂਮ,ਰਿਕਾਰਡ ਰੂਮ, ਲੇਡਿਜ ਸਟਾਫ ਰੂਮ ਅਤੇ ਪੁਰਸ਼ ਅਤੇ ਇਸਤਰੀਆਂ ਦੇ ਪਖਾਨੇ ਪਹਿਲੀ ਮੰਜਿਲ ਤੇ ਮਾਲਖਾਨਾ, ਆਈ ਓ ਰੂਮ ਅਤੇ ਲੇਡੀਜ਼ ਤੇ ਪੁਰਸ਼ ਬਾਥਰੂਮ ਤੇ ਸੈਕਿਡ ਫਿਲੋਰ ਵਿਚ ਡਾਇਨਿੰਗ ਅਤੇ ਕਿਚਨ, ਆਰ ਓ ਸਿਸਟਮ, ਵਾਟਰ ਕੂਲਰ ਅਤੇ ਆਧੁਨਿਕ ਸੁਵਿਧਾਵਾਂ ਉਪਲੱਬਧ ਹਨ। ਇਸ ਮੌਕੇ ਤੇ ਸ੍ਰੀ ਆਰਪਿਤ ਸੁਕਲਾ ਪੁਲਿਸ ਕਮਿਸ਼ਨਰ ਜਲੰਧਰ, ਸ੍ਰੀ ਹਰਜੀਤ ਸਿੰਘ ਡਿਪਟੀ ਕਮਿਸ਼ਨਰ ਪੁਲਿਸ ਜਲੰਧਰ, ਸ੍ਰੀ ਡੀ ਐਸ ਬੁਟਰ ਏ ਡੀ ਸੀ ਪੀ, ਸ੍ਰੀ ਵਿਵੇਕ ਸੋਨੀ ਏ ਡੀ ਸੀ ਪੀ, ਸ੍ਰੀ ਜਸਬੀਰ ਸਿੰਘ ਏ ਡੀ ਜੀ ਪੀ, ਸ੍ਰੀ ਰਵਿੰਦਰ ਪਾਲ ਸਿੰਘ ਏ ਡੀ ਸੀ ਪੀ, ਸ੍ਰੀ ਦੇਵ ਦੱਤ ਸਰਮਾ ਏ ਡੀ ਸੀ ਪੀ ਕੰਟਰੋਲ ਸ੍ਰੀਮਤੀ ਦੀਪਕਾ ਸਿੰਘ ਏ ਡੀ ਸੀ ਪੀ ਹੈਡ ਕੁਆਟਰ ਸ੍ਰੀ ਨਰੇਸ਼ ਕੁਮਾਰ ਜੋਸ਼ੀ ਐਸ ਐਚ ਓ ਹਾਜ਼ਰ ਸਨ।

No comments: