BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

12 ਨੂੰ ਸਾਰਾ ਨਾੱਨ ਟੀਚਿੰਗ ਸਟਾਫ ਕਰੇਗਾ ਪੈਨ ਡਾਊਨ ਅਤੇ ਟੂਲ ਡਾਊਨ ਹੜਤਾਲ

ਜਲੰਧਰ 11 ਜੁਲਾਈ (ਜਸਵਿੰਦਰ ਆਜ਼ਾਦ)- ਨਾੱਨ ਟੀਚਿੰਗ ਕਰਮਚਾਰਿਆਂ ਦੀਆਂ ਮੰਗਾਂ ਵੱਲ ਸਰਕਾਰ ਵੱਲੋਂ ਅਨਦੇਖਾ ਕਰਨ ਵੱਲ ਨਾੱਨ ਟੀਚਿੰਗ ਇਮਪਲਾਇਜ਼ ਯੂਨਿਅਨ ਪੰਜਾਬ ਦੇ ਦਿਸ਼ਾਨਿਰਦੇਸ਼ ਵਿੱਚ ਸਾਰੇ ਪੰਜਾਬ ਦੇ ਕਰਮਚਾਰੀ 12 ਜੁਲਾਈ ਨੂੰ ਪੈਨ ਡਾਊਨ ਅਤੇ ਟੂਲ ਡਾਊਨ ਹੜਤਾਲ ਕਰਣਗੇ। ਇਹ ਜਾਨਕਾਰੀ ਪ੍ਰਦੇਸ਼ ਪ੍ਰਧਾਨ ਸ਼੍ਰੀ ਮਦਨ ਲਾਲ ਖੁੱਲਰ ਨੇ ਦਿੱਤੀ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਜਿਵੇਂ 011211 ਤੋਂ ਸਂਸ਼ੋਧਿਤ ਗ੍ਰੇਡ ਪੇ ਲਾਗੂ ਕਰਨਾ, ਵਧਿਆ ਹੋਇਆ ਹਾਊਸ ਰੈਂਟ ਅਤੇ ਮੈਡਿਕਲ ਭੱਤੇ ਦੀ ਨੋਟੀਫਿਕੇਸ਼ਨ ਜਾਰੀ ਕਰਨਾ, ਨਾੱਨ ਟੀਚਿੰਗ ਕਰਮਚਾਰੀਆਂ ਦੀ ਭਰਤੀ ਤੇ ਲਗੀ ਰੋਕ ਨੂੰ ਹਟਾਉਣਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧੀਨ ਆਉਂਦੇ ਕਾਲਜਾਂ ਦੇ ਨਾੱਨ ਟੀਚਿੰਗ ਸਟਾਫ ਨੂੰ ਲੀਵ ਇਨਕੈਸ਼ਮੇਂਟ ਲਾਗੂ ਕਰਨਾ, 4:9:14 ਸਟੇਪਅਪਇੰਕ੍ਰੀਮੇਂਟ, ਪੈਂਸ਼ਨ ਗ੍ਰੈਚਯੁਟੀ ਲਾਗੂ ਕਰਨਾ, ਸੀਸੀਏ ਅਤੇ ਰੂਰਲ ਭੱਤਾ ਆਦਿ ਜਾਰੀ ਨਹੀਂ ਕੀਤਾ ਗਿਆ ਹੈ। ਇਸ ਮੌਕੇ ਤੇ ਪੀਸੀਐਨਟੀਈਯੂ ਪੰਜਾਬ ਦੇ ਮੁੱਖ ਸਲਾਹਕਾਰ ਕੁਲਵੰਤ ਸਿੰਘ, ਉਪਪ੍ਰਧਾਨ ਸ਼੍ਰੀ ਭੂਪਿੰਦਰ ਠਾਕੁਰ, ਸਹਿਸਚਿਵ ਸ਼੍ਰੀ ਲਖਵਿੰਦਰ ਸਿੰਘ, ਡੀ.ਏ.ਵੀ ਕਾਲਜ ਕੋਆਰਡੀਨੇਸ਼ਨ ਕਮੇਟੀ ਦੇ ਕੋਕਨਵੀਨਰ ਸ਼੍ਰੀ ਰਵਿ ਮੈਨੀ ਸਹਿਤ ਹੌਰ ਮੈਂਬਰ ਵੀ ਮੌਜੂਦ ਸਨ।

No comments: