BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੀ ਵਿਦਿਆਰਥਣ ਸਿਕਸ਼ਾਸ਼੍ਰੀ ਨੇ ਜਿੱਤਿਆ ਮਿਸ ਸਿਕਿਮ 2016 ਦਾ ਖਿਤਾਬ

ਏਅਰਲਾਈਨਜ਼ ਅਤੇ ਟੂਰੀਜ਼ਮ ਦੇ ਦੂਜੇ ਸਮੈਸਟਰ ਦੀ ਵਿਦਿਆਰਥਣ ਹੈ ਸਿਕਸ਼ਾਸ਼੍ਰੀ
ਜਲੰਧਰ 2 ਜੁਲਾਈ (ਜਸਵਿੰਦਰ ਆਜ਼ਾਦ)- ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੀ ਵਿਦਿਆਰਥਣ ਸਿਕਸ਼ਾਸ੍ਰੀ ਨੇ  ਮਿਸ ਸਿਕਿਮ 2016 ਦਾ ਟਾਈਟਲ ਜਿੱਤ ਕੇ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦਾ ਸਿਰ ਇੱਕ ਵਾਰ ਫਿਰ ਉੱਚਾ ਕਰ ਦਿੱਤਾ ਹੈ। ਸਿਕਸ਼ਾਸ਼੍ਰੀ ਸੀਟੀ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ, ਏਅਰਲਾਈਨਜ਼ ਅਤੇ ਟੂਰੀਜ਼ਮ ਦੇ ਦੂਜੇ ਸਮੈਸਟਰ ਦੀ ਵਿਦਿਆਰਥਣ ਹੈ।
ਇਹ ਮੁਕਾਬਲਾ ਭਾਰਤ ਦੇ ਰਾਜ ਸਿਕਿਮ ਵਿੱਚ ਪੂਰਾ ਮਹੀਨਾ ਚੱਲਿਆ। ਜਿਸ ਵਿੱਚ ਪਹਿਲਾਂ ਪੂਰੇ ਸਿਕਿਮ ਵਿੱਚੋਂ 16 ਪ੍ਰਤੀਯੋਗੀਆਂ ਦੀ  ਚੋਣ ਹੋਈ ਸੀ।  ਇਹਨਾਂ 16 ਪ੍ਰਤੀਯੋਗੀਆਂ ਨੇ ਮਿਸ ਸਿਕਿਮ ਦਾ ਟਾਈਟਲ ਹਾਸਲ ਕਰਨ ਲਈ ਆਪਣੀ ਵਾਹ ਲਾ ਦਿੱਤੀ। ਪਰ ਅੰਤ ਮਨਨ ਕੇਂਦਰ, ਗੰਗਟੋਕ, ਸਿਕਿਮ ਵਿਖੇ ਆਯੋਜਿਤ ਇਸ ਟਾਈਟਲ ਦੇ ਫਾਈਨਲ ਵਿੱਚ ਸੀਟੀ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ, ਏਅਰਲਾਈਨਜ਼ ਅਤੇ ਟੂਰੀਜ਼ਮ ਦੀ ਵਿਦਿਆਰਥਣ ਸਿਕਸ਼ਾਸ਼੍ਰੀ ਨੇ ਆਪਣੇ ਸਾਥੀ ਪ੍ਰਤੀਯੋਗੀਆਂ ਨੂੰ ਮਾਤ ਦੇ ਕੇ ਮਿਸ ਸਿਕਿਮ 2016 ਦਾ ਟਾਈਟਲ ਆਪਣੇ ਨਾਮ ਕਰ ਲਿਆ।
ਮਿਸ ਸਿਕਿਮ 2016 ਜੇਤੂ ਸਿਕਸ਼ਾਸ਼੍ਰੀ ਨੇ ਦੱਸਿਆ ਕਿ ਉਹ ਹਮੇਸ਼ਾਂ ਤੋਂ ਹੀ ਵੱਡੀਆਂ ਸਖਸ਼ੀਅਤਾਂ ਤੋਂ ਪ੍ਰਭਾਵਿਤ ਹੁੰਦੀ ਰਹੀ ਹੈ ਅਤੇ ਕੁਝ ਨਾ ਕੁਝ ਸਿੱਖਦੀ ਰਹੀ ਹੈ, ਪਰ ਉਹ ਚਾਹੁੰਦੀ ਹੈ ਕਿ ਉਹ ਇਸ ਕਾਬਿਲ ਬਣ ਜਾਵੇ ਕਿ ਉਹ ਹੋਰਨਾਂ ਲੋਕਾਂ ਲਈ ਰੋਲ ਮਾਡਲ ਬਣੇ। ਉਸਨੇ ਆਪਣੇ ਮਾਤਾ ਪਿਤਾ ਅਤੇ ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦਾ ਸਮੇਂ ਸਮੇਂ 'ਤੇ ਸਾਥ ਦੇਣ ਲਈ ਧੰਨਵਾਦ ਕੀਤਾ।
ਸੀਟੀ ਸਕੁੂਲ ਆਫ ਹੋਸਪੀਟੇਲਿਟੀ ਦੇ ਡਾਇਰੈਕਟਰ ਡਾ. ਰੋਹਿਤ ਸਰੀਨ ਨੇ ਸਿਕਸ਼ਾਸ਼੍ਰੀ ਨੂੰ ਵਧਾਈ ਦਿੱਤੀ ਅਤੇ ਰੋਸ਼ਨ ਭਵਿੱਖ ਦੀ ਕਾਮਨਾ ਕੀਤੀ। ਉਹਨਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਇਸੇ ਤਰਾਂ  ਹੋਰ ਵੀ ਵਿਦਿਆਰਥੀ ਅਲੱਗ ਅਲੱਗ ਖੇਤਰਾਂ ਵਿੱਚ ਅੱਗੇ ਆਉਣਗੇ ਅਤੇ ਸੀਟੀ ਗਰੁੱਪ ਦਾ ਨਾਮ ਰੋਸ਼ਨ ਕਰਨਗੇ।
ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਮਿਸ ਸਿਕਿਸ 2016 ਦੀ ਜੇਤੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਦੋਂ ਕੋਈ ਸਾਡਾ ਵਿਦਿਆਰਥੀ ਆਪਣੇ ਸਪਨੇ ਨੂੰ ਪੂਰਾ ਹੁੰਦਿਆਂ ਦੇਖਦਾ ਹੈ ਤਾਂ ਸਾਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਅਤੇ ਅਸੀਂ ਇਸ ਤਰਾਂ ਦੇ ਪ੍ਰਤੀਭਾਸ਼ਾਲੀ ਵਿਦਿਾਰਥੀਆਂ ਦੀ ਲੋੜ ਪੈਣ 'ਤੇ ਹਮੇਸ਼ਾਂ ਮਦਦ ਕਰਨ ਲਈ ਤਿਆਰ ਰਹਿੰਦੇ ਹਾਂ ਤਾਂ ਜੋ ਉਹਨਾਂ ਨੂੰ ਆਪਣਾ ਸੁਪਨਾ ਸਾਕਾਰ ਕਰਨ ਵਿੱਚ ਕੋਈ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ।

No comments: