BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

3 ਸਾਲਾਂ ਬੱਚਾ ਕੈਸਰ ਤੋ ਪੀੜਤ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਬੱਚੇ ਦੇ ਪਰਿਵਾਰ ਨੇ ਇਲਾਜ ਲਈ ਲਾਈ ਗੁਹਾਰ

ਕਰੀਬ 3 ਸਾਲ ਦਾ ਕੈਸਰ ਨਾਲ ਪੀੜਤ ਬੱਚਾ ਆਪਣੇ ਮਾਤਾ ਪਿਤਾ ਨਾਲ
ਰਮਦਾਸ 2 ਜੁਲਾਈ (ਸਾਹਿਬ ਖੋਖਰ)- ਧਰਤੀ ਹੇਠਲੇ ਪਾਣੀ ਦੇ ਗੰਧਲੇਪਣ , ਖਾਣ ਪੀਣ ਵਾਲੀਆ ਵਸਤੂਆ ਵਿੱਚ ਹੋ ਰਹੀ ਮਿਲਾਵਟ ਤੇ ਖੇਤੀ ਉਤਪਾਦਨ ਵਿੱਚ ਧੜਾ ਧੜ ਵਰਤੀਆ ਜਾ ਰਹੀਆ ਕੀਟ ਨਾਸ਼ਕ, ਖਾਦਾ ਕਾਰਨ ਪੰਜਾਬ ਅੰਦਰ ਮਾਝੇ ਦਾ ਸਰਹੱਦੀ ਖੇਤਰ ਵੀ ਕੈਸਰ ਪੀੜਤਾਂ ਦਾ ਗੜ ਬਣਨ ਲੱਗਾ ਹੈ । ਜਿਸ ਦੀ ਤਾਜਾ ਮਿਸਾਲ ਪਿੰਡ ਅਵਾਣ ਦੇ 3 ਸਾਲ ਦੇ ਬੱਚੇ ਅਨਮੋਲ ਪੁੱਤਰ ਸਤਪਾਲ ਮਸੀਹ ਰਿੰਕੂ ਤੋ ਮਿਲਦੀ ਹੈ ਜੋ ਕੈਸਰ ਤੋ ਪੀੜਤ ਹੋਣ ਕਾਰਨ ਪੀ.ਜੀ.ਆਈ ਚੰਡੀਗੜ੍ਹ ਵਿਖੇ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ । ਜੇਕਰ ਇਸ ਪਿੰਡ ਦੇ ਪਿਛੋਕੜ ਤੇ ਝਾਤ ਮਾਰੀ ਜਾਵੇ ਤਾਂ ਪਿੰਡ ਅੰਦਰ 17 ਤੋ ਵੱਧ ਮੌਤਾ ਕੈਸਰ ਨਾਲ ਹੋ ਚੁੱਕੀਆ ਹਨ ਤੇ ਕਈ ਕੈਸਰ ਦੀ ਬਿਮਾਰੀ ਨਾਲ ਪੀੜਤ ਮਹਿੰਗੇ ਇਲਾਜ ਤੋ ਅਸਮਰੱਥ ਹੋਣ ਕਾਰਨ ਘਰਾ ਅੰਦਰ ਮੰਜਾਂ ਮੱਲੀ ਮੌਤ ਦੀਆ ਦਹਿਲੀਜਾ ਤੇ ਖੜੇ ਹਨ। ਇੱਥੇ ਇਹ ਜਿਕਰਯੋਗ ਹੈ ਕਿ ਪਿੰਡ ਦੀ ਗ੍ਰਾਂਮ ਪੰਚਾਇਤ ਅਮੀਰ ਪੰਚਾਇਤਾ ਵਿੱਚ ਗਿਣੀ ਜਾਂਦੀ ਹੈ ਤੇ ਇਸ ਦੀ ਆਮਦਨ ਪ੍ਰਤੀ ਸਾਲ 1 ਕੋਰੜ ਦੇ ਕਰੀਬ ਹੈ । ਪਿੰਡ ਅੰਦਰ 5 ਹਜਾਰ ਦੀ ਅਬਾਦੀ ਹੈ ਤੇ ਇਹ ਪਿੰਡ ਇਲਾਕੇ ਭਰ ਵਿੱਚ ਮਸ਼ਹੂਰ ਹੈ । ਪ੍ਰੰਤੂ ਸਮੇ ਦੀਆ ਸਰਕਾਰਾਂ ਨੇ ਪਿੰਡ ਨੂੰ ਇਸ ਕਦਰ ਨਕਾਰਿਆ ਹੋਇਆ ਹੈ ਕਿ ਪਿੰਡ ਅੰਦਰ ਵਾਟਰਸਪਲਾਈ ਦੀ ਸਹੂਲਤ ਤੱਕ ਪ੍ਰਦਾਨ ਨਹੀ ਕੀਤੀ ਗਈ । ਜਿਸ ਕਾਰਨ ਨਗਰ ਨਿਵਾਸੀ ਗੰਦਲਾ ਪਾਣੀ ਪੀਣ ਲਈ ਮਜਬੂਰ ਹਨ । ਵੋਟਾਂ ਦੇ ਦਿਨੀ ਸਿਆਂਸੀ ਪਾਰਟੀਆ ਦੇ ਨੁੰਮਾਇਦੇ ਬੇਸ਼ੱਕ ਇਸ ਪਿੰਡ ਨੂੰ ਕਈ ਵਾਰ ਵਾਟਰ ਸਪਲਾਈ ਦੀ ਟੈਕੀ ਬਣਾਉਣ ਦੇ ਵਾਅਦੇ ਕਰ ਚੁੱਕੇ ਹਨ ਪ੍ਰਤੂੰ ਉਹ ਵਫਾ ਨਹੀ ਹੋਏ ਜਿਸ ਕਾਰਨ ਪਿੰਡ ਅੰਦਰ ਨਾਮੁਰਾਦ ਬਿਮਾਰੀਆ ਆਪਣ ਜਾਲ ਫੈਲਾਅ ਰਹੀਆ ਹਨ । ਪਿੰਡ ਵਾਲਿਆ ਤੇ ਕੈਸਰ ਨਾਲ ਪੀੜਤ ਪਰਿਵਾਰ  ਦੀ ਪੰਜਾਬ ਸਰਕਾਰ, ਸਿਹਤ ਵਿਭਾਗ, ਪੰਚਾਇਤ ਵਿਭਾਗ, ਸਿਵਲ ਪ੍ਰਸ਼ਾਸ਼ਨ ਤੋ ਪੁਰਜੋਰ ਮੰਗ ਹੈ ਕਿ ਇਸ ਪਿੰਡ ਦੀ ਸਾਰ ਲਈ ਜਾਵੇ ਤਾਂ ਜੋ ਘੁੱਗ ਵੱਸਦਾ ਇਹ ਪਿੰਡ ਕੈਸਰ ਪੀੜਤਾ ਦਾ ਪਿੰਡ ਬਣ ਕੇ ਨਾ ਰਹਿ ਜਾਵੇ।

No comments: