BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕ੍ਰਿਕਟ ਦੀਆਂ ਜੇਤੂ ਟੀਮਾਂ ਨੂੰ ਸੰਤ ਕ੍ਰਿਸ਼ਨ ਨਾਥ ਜੀ, ਅਤੇ ਵਿਧਾਇਕ ਸੋਮ ਪ੍ਰਕਾਸ਼ ਕੈਂਥ ਵੱਲੋਂ ਇਨਾਮਾਂ ਦੀ ਵੰਡ

ਐਲ.ਪੀ.ਯੂ ਵਿਖੇ ਸੰਤ ਬਾਬਾ ਫੂਲ ਨਾਥ ਜੀ ਸਪੋਰਟਸ ਕਲੱਬ ਵੱਲੋਂ ਕਰਵਾਏ ਪੰਜਵੇਂ ਕ੍ਰਿਕਟ ਟੂਰਨਾਂਮੈਂਟ ਵਿੱਚ ਪਿੰਡ ਅੱਪਰਾ ਦੀ ਟੀਮ 21 ਹਜਾਰ ਟਰਾਫੀ ਨਾਲ ਪਹਿਲੇ ਨੰਬਰ ਤੇ, ਪਿੰਡ ਚਹੇੜੂ ਦੀ ਟੀਮ 11 ਹਜਾਰ ਟਰਾਫੀ ਨਾਲ ਦੂਜੇ ਨੰਬਰ ਤੇ ਜੇਤੂ ਰਹੀ
ਪਿੰਡ ਅੱਪਰਾ ਦੀ ਜੈਤੂ ਟੀਮ ਦਾ ਸਨਮਾਨ ਕਰਦੇ ਸੰਤ ਕ੍ਰਿਸ਼ਨ ਨਾਥ ਜੀ, ਵਿਧਾਇਕ ਸੋਮ ਪ੍ਰਕਾਸ਼ ਅਤੇ ਹੋਰ ਸੇਵਾਦਾਰ।
ਆਦਮਪੁਰ ਜੰਡੂ ਸਿੰਘਾ 8 ਜੁਲਾਈ (ਅਮਰਜੀਤ ਸਿੰਘ)- ਸੰਤ ਬਾਬਾ ਫੂਲ ਨਾਥ ਸਪੋਰਟਸ ਕਲੱਬ ਪਿੰਡ ਨਾਨਕ ਨਗਰੀ ਚਹੈੜੂ ਵੱਲੋਂ ਐਲ.ਪੀ.ਯੂ ਦੀ ਗਰਾਂਉਡ ਵਿੱਚ, ਸੰਤ ਬਾਬਾ ਕ੍ਰਿਸ਼ਨ ਨਾਥ ਜੀ (ਮੁੱਖ ਸੇਵਾਦਾਰ ਡੇਰਾ ਸੰਤ ਬਾਬਾ ਫੂਲ ਨਾਥ ਜੀ) ਦੀ ਵਿਸ਼ੇਸ਼ ਰਹਿਨੁਮਾਈ ਹੇਠ ਕਰਵਾਏ ਗਏ, ਪੰਜਵੇਂ ਕ੍ਰਿਕਟ ਟੂਰਨਾਂਮੈਂਟ ਵਿੱਚ ਪਿੰਡ ਅੱਪਰਾ ਦੀ ਟੀਮ 21 ਹਜਾਰ ਟਰਾਫੀ ਨਾਲ ਪਹਿਲੇ ਨੰਬਰ ਤੇ, ਪਿੰਡ ਚਹੈੜੂ ਦੀ ਟੀਮ 11 ਹਜਾਰ ਟਰਾਫੀ ਨਾਲ ਦੂਜੇ ਨੰਬਰ ਤੇ, ਤੀਜੇ ਨੰਬਰ ਤੇ ਪਿੰਡ ਧਰਮਕੋਟ 41 ਸੋ ਟਰਾਫੀ ਨਾਲ, ਅਤੇ ਚੋਥੇ ਨੰਬਰ ਤੇ ਪਿੰਡ ਬਾਹੜ ਮਜਾਰਾ ਦੀ ਟੀਮ 31 ਸੋ ਟਰਾਫੀ ਨਾਲ ਜੈਤੂ ਰਹੀ। ਇਸ ਮੋਕੇ ਤੇ ਜੈਤੂ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਅਤੇ ਇਨਾਮਾਂ ਦੀ ਵੰਡ ਕਰਨ ਲਈ ਡੇਰਾ ਸੰਤ ਬਾਬਾ ਫੂਲ ਨਾਥ ਜੀ ਜੀ.ਟੀ.ਰੋੜ ਚਹੈੜੂ ਤੋਂ ਮੁੱਖ ਸੇਵਾਦਾਰ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਅਤੇ ਹਲਕਾ ਵਿਧਾਇਕ ਸੋਮ ਪ੍ਰਕਾਸ਼ ਕੈਂਥ ਵਿਸੇਸ਼ ਤੋਰ ਤੇ ਪੁੱਜੇ। ਜਿਨਾਂ ਨੇ ਜੈਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਆਪਣੇੇ ਸ਼ੁੱਭ ਕਰ ਕਮਲਾਂ ਨਾਲ ਕੀਤੀ। ਇਸ ਮੋਕੇ ਤੇ ਵਿਧਾਇਕ ਸੋਮ ਪ੍ਰਕਾਸ਼ ਨੇ ਸੰਤ ਬਾਬਾ ਫੂਲ ਨਾਥ ਜੀ ਸਪੋਰਟਸ ਕਲੱਬ ਨੂੰ ਦੋ ਲੱਖ ਰੁਪਏ ਸਹਿਯੋਗ ਦੇਣ ਦਾ ਐਲਾਨ ਕੀਤਾ। ਇਨਾਮਾਂ ਦੀ ਵੰਡ ਦੋਰਾਨ ਮੈਨ ਆਫ ਦੀ ਸੀਰੀਂਜ ਰਵੀ ਨੂਰਪੁਰ ਬੇਟ ਨੂੰ ਗੋਂਦਰੇਜ ਦੀ ਫਰਿਜ ਦੇ ਕੇ ਨਿਵਾਜਿਆਂ ਗਿਆ, ਬੈਸਟਮੈਨ ਭੂੰਢੀ ਅੱਪਰਾ, ਬੈਸਟ ਬਾਲਰ ਆਂਡੀ ਭੋਗਪੁਰ, ਨੂੰ ਐਲਾਨਿਆ ਗਿਆ। ਇਸ ਮੋਕੇ ਤੇ ਸੰਤ ਕ੍ਰਿਸ਼ਨ ਨਾਥ ਜੀ ਨੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਮੇਹਨਤ ਕਰਨ ਲਈ ਪ੍ਰੇਰਿਆ, ਅਤੇ ਟੂਰਨਾਂਮੈਂਟ ਦੀ ਸਪੰਨਤਾਂ ਤੇ ਵਧਾਈਆਂ ਦਿਤੀਆਂ। ਇਸ ਮੋਕੇ ਤੇ ਸੈਕਟਰੀ ਕਮਲਜੀਤ ਖੋਥੜਾਂ, ਪ੍ਰਸ਼ੋਤਮ ਲਾਲ ਸਰਪੰਚ ਨਾਨਕ ਨਗਰੀ, ਸੀਤਲ ਸਿੰਘ ਢੰਡਾ, ਧਰਮਪਾਲ, ਭੁੱਲਾ ਰਾਮ, ਮੰਗਤ ਰਾਮ, ਪ੍ਰਕਾਸ਼ ਗੁਰਾਇਆ, ਪ੍ਰਵੀਨ ਕੁਮਾਰ ਹੈਂਡ ਗ੍ਰੰਥੀ, ਜਸਵਿੰਦਰ ਬਿੱਲਾ, ਜੀਤ ਰੱਤੂ, ਰਵੀ ਕੁਮਾਰ, ਮਾ. ਹਰਜਿੰਦਰਪਾਲ, ਚੈਨ ਰਾਮ, ਹਰਸ਼ਦੀਪ, ਵਿਪੁੱਨ ਕੁਮਾਰ, ਬਲਜੀਤ ਕੁਮਾਰ, ਕੁਲਦੀਪ ਸਿੰਘ, ਹਰਮੇਲ ਸਿੰਘ, ਮਦਨ ਲਾਲ, ਹੁਸਨ ਲਾਲ, ਸਤਪਾਲ ਪੰਡੋਰੀ, ਪਰਮਜੀਤ ਸੁਆਣ, ਕੁੱਕੂ ਦੋਸਾਂਝ, ਰੋਸ਼ਨ ਢੱਡਾ, ਮਾਣੀ ਅਤੇ ਹੋਰ ਸੇਵਾਦਾਰ ਹਾਜਰ ਸਨ।

No comments: