BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨੇਪੀਅਰ ਜਿਨਸੀ ਹਮਲੇ ਦੇ ਮਾਮਲੇ ਵਿਚ ਪੁਲਿਸ ਨੇ ਭਾਰਤੀ ਮੁੰਡੇ ਦਾ ਸੰਭਾਵਿਤ ਸਕੈਚ ਚਿੱਤਰ ਜਾਰੀ ਕੀਤਾ

ਭਾਰਤੀ ਮੁੰਡੇ ਦਾ ਪੁਲਿਸ ਵੱਲੋਂ ਜਾਰੀ ਸਕੈਚ।
ਆਕਲੈਂਡ 1 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਮਹੀਨੇ 19 ਜੂਨ ਨੂੰ ਹਾਕਸ ਬੇਅ ਨੇਪੀਅਰ ਵਿਖੇ ਤੜਕੇ 3.10 ਮਿੰਟ ਉਤੇ ਇਕ ਕਾਰ ਵਿਚ ਸਵਾਰ ਇਕ ਭਾਰਤੀ ਲੜਕੇ ਅਤੇ ਦੋ ਲੜਕੀਆਂ ਨੇ ਅਹੂਰੀਰੀ ਲਿੱਕਰਲੈਂਡ ਕਾਰਪਾਰਕ ਨੇੜੇ ਤੋਂ ਇਕ ਲੜਕੀ ਨੂੰ ਕਾਰ ਵਿਚ ਬਿਠਾਇਆ ਅਤੇ ਪਾਰਕ ਆਈਲੈਂਡ ਲਿਜਾ  ਕੇ ਹਾਕੀ ਦੇ ਖੇਡ ਮੈਦਾਨ ਦੀ ਕਾਰ ਪਾਰਕ ਵਿਚ ਸੁੰਨਸਾਨ ਜਗਾ ਵੇਖਦਿਆਂ ਉਸ ਨਾਲ ਜਿਨਸੀ ਹਮਲੇ ਦੀ ਕੋਸ਼ਿਸ ਕੀਤੀ ਸੀ। ਇਸ ਹਮਲੇ ਦੇ ਦੌਰਾਨ ਪੀੜਤ ਲੜਕੀ ਨੇ ਲੜਕੇ ਦੇ ਮੂੰਹ ਉਤੇ ਵਾਰ ਕੀਤਾ ਜਿਸ ਦੇ ਨਾਲ ਉਸਦੇ ਜ਼ਖਮੀ ਹੋਣ ਦਾ ਅਨੁਮਾਨ ਸੀ। ਇਸ ਤੋਂ ਬਾਅਦ ਹਮਲਾਵਾਰ ਚਿੱਟੇ ਰੰਗ ਦੀ ਕਾਰ ਵਿਚ ਭੱਜ ਗਿਆ ਸੀ। ਪੀੜਤ ਲੜਕੀ ਦੇ ਵਿਚੀ ਮਾਮੂਲੀ ਸੱਟਾਂ ਲੱਗੀਆਂ ਸਨ। ਪੁਲਿਸ ਉਦੋਂ ਤੋਂ ਛਾਣ-ਬੀਣ ਵਿਚ ਲੱਗੀ ਹੋਈ ਹੈ। ਅੱਜ ਪੁਲਿਸ ਨੇ ਉਸ ਭਾਰਤੀ ਮੁੰਡੇ ਦਾ ਸਕੈਚ ਚਿੱਤਰ ਜਾਰੀ ਕੀਤਾ ਹੈ ਤਾਂ ਕਿ ਲੋਕਾਂ ਦੀ ਸਹਾਇਤਾ ਦੇ ਨਾਲ ਉਸ ਨੂੰ ਫੜਿਆ ਜਾ ਸਕੇ। ਹਾਕਸ ਵੇਅ ਪੁਲਿਸ ਨੇ ਇਹ ਚਿਤਰ ਅੱਜ ਇਥੇ ਦੀਆਂ ਅਖਬਾਰਾਂ ਵਿਚ ਦਿੱਤਾ।

No comments: