BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੁਸਾਂਝਾ-ਮੁਕੰਦਪੁਰ ਰੋਡ ਤੇ ਨਹਿਰੀ ਵਿਭਾਗ ਵਲੋਂ ਸੜਕ ਵਿੱਚ ਮਿੱਟੀ ਸੁੱਟਣ ਨਾਲ ਆਏ ਦਿਨ ਹੁੰਦੇ ਹਾਦਸੇ

ਮਿੱਟੀ ਦੀ ਬਰਮ ਦਿਖਾਉਂਦੇ ਹੋਏ ਕਮੇਟੀ ਮੈਂਬਰ
ਦੁਸਾਂਝ ਕਲਾਂ 11 ਜੁਲਾਈ (ਸੁਰਿੰਦਰ ਪਾਲ ਕੁੱਕੂ)- ਔਜਲਾ ਜਾਗ੍ਰਿਤੀ ਆਰ.ਟੀ.ਆਈ.ਮੰਚ ਵਲੋ ਘੱਕੇਵਾਲ-ਮੁਕੰਦਪੁਰ ਫਗਵਾੜਾ ਬਣ ਰਹੀ ਬਿਸਤ ਦੁਆਬ ਨਹਿਰ ਬਾਰੇ ਆਰ ਟੀ.ਆਈ ਰਾਹੀ ਮਹਿਕਮੇ ਨੂੰ ਪੁਛਿਆ ਗਿਆ ਸੀ ਕਿ ਦੁਸਾਂਝ ਕਲਾਂ ਤੋ ਮੁਕੰਦਪੁਰ ਨਹਿਰ ਦਾ ਕਾਫੀ ਹਿੱਸਾ ਪਿਛਲੇ 6 ਮਹੀਨਿਆਂ ਤੋ ਬਣ ਚੁੱਕਿਆ ਹੈ ਅਤੇ ਸੜਕ ਦੀ ਬਰਮ ਉੱਤੇ ਮਿੱਟੀ ਬੇਹਿਸਾਬ ਪਈ ਹੈ। ਜੋ ਲੰਘਣ ਵਾਲਿਆਂ ਲਈ ਮੁਸ਼ਕਲ ਪੈਦਾ ਕਰਦੀ ਹੈ। ਇਸ ਨੂੰ ਚੁੱਕਣ ਲਈ ਸਮਾਂ ਸੀਮਾਂ ਕਰਕੇ ਦੱਸਿਆ ਜਾਵੇ ਕਿ ਕਦੋ ਚੁੱਕੀ ਜਾਵੇਗੀ। ਮਹਿਕਮੇ ਨੇ ਜਵਾਬ ਦਿੱਤਾ ਹੈ ਕਿ ਮੁਕੰਦਪੁਰ ਦੁਸਾਂਝ ਕਲਾਂ ਵਿਚਕਾਰ ਨਹਿਰ ਦਾ ਕੰਮ ਪੂਰਾ ਹੋਣ ਉਪਰੰਤ ਵਾਧੂ ਮਿੱਟੀ ਚੁਕਾ ਦਿੱਤੀ ਦਿੱਤੀ ਗਈ ਹੈ। ਜਥੇਬੰਦੀ ਵਲੋ ਫਿਰ ਲਿਖਿਆ ਗਿਆ ਕਿ ਆਪ ਡੇਟ ਟਾਇਮ ਅਤੇ ਸਥਾਂਨ ਫਿਕਸ ਕਰੋ ਜਿਸ ਥਾ ਤੋ ਮਿੱਟੀ ਚੁਕਾਈ ਗਈ ਹੈ। ਆਪ ਆਪਣਾ ਪੱਖ ਪੇਸ਼ ਕਰੋ। ਲੋਕ ਆਪਣੇ ਦੁੱਖੜੇ ਦੱਸਣਗੇ। ਆਪ ਡਰਾਇੰਗ ਸਪੈਸੀਫਿਕੇਸ਼ਨਾ ਦਿਖਾਕੇ ਅਤੇ ਕਿਸ ਤਰਾਂ ਬਰਮ ਬਣਨੀ ਹੈ ਆਦਿ ਲੋਕਾਂ ਦੀ ਤਸੱਲੀ ਕਰਾਈ ਜਾਵੇ। ਆਪ ਲੋਕਾਂ ਦੇ ਸੇਵਕ ਹੋ ਲੋਕਾਂ ਦੀਆਂ ਮੁਸ਼ਕਲਾਂ ਲੋਕਾਂ ਵਿਚ ਆ ਕੇ ਸੁਣੋ। ਮਿੱਟੀ ਚੁਕਾਈ ਨਹਂੀ ਗਈ ਸਗੋ ਨਹਿਰ ਦੇ ਕੰਕਰੀਟ ਟਾਪ ਉੱਪਰ ਚੜਾ ਦਿੱਤੀ ਗਈ ਹੈ। ਨਹਿਰ ਬਨਾਉਣ ਲਈ ਤਾਂ ਸੜਕ ਦੀ ਬਰਮ ਵੀ ਖਰਾਬ ਕਰ ਦਿੱਤੀ ਗਈ ਹੈ। ਅਸਂੀ ਇਹ ਹੀ ਚਾਹੁੰਦੇ ਤਾਂ ਕਿ ਜਿਸ ਤਰਾਂ ਬਰਮ ਬਨਣੀ ਹੈ ਉਸ ਤਰਾਂ ਬਣਾ ਦਿੱਤੀ ਜਾਵੇ। ਹੁਣ ਇਕ ਮਹੀਨਾ ਬੀਤਣ ਤੇ ਵੀ ਮਹਿਕਮੇ ਨੇ ਕੋਈ ਸਥਾਨ ਫਿਕਸ ਨਹੀਂ ਕੀਤਾ ਅਤੇ ਲੋਕਾਂ ਦੀ ਤੰਗੀ ਜਿਸ ਦੀ ਤਿਉ ਮੌਜੂਦ ਹੈ। ਜੇਕਰ ਹੁਣ ਵੀ ਲੋਕਾਂ ਦੀ ਮੰਗ ਤੇ ਕੋਈ ਗੌਰ ਨਾ ਹੋਈ ਤਾਂ ਅਸੀਂ ਅਦਾਲਤ ਵਿਚ ਜਾ ਕੇ ਪੇਮੈਂਟ ਰੁਕਵਾਉਣ ਦੀ ਮੰਗ ਕੀਤੀ ਜਾਵੇਗੀ ਅਤੇ ਬਣ ਰਹੀਆਂ ਸਾਰੀਆਂ ਬਿਸਤ ਦੁਆਬ ਨਹਿਰਾਂ ਦੇ ਸਹੀ ਬਰਮ ਬਨਾਉਣ ਦੀ ਮੰਗ ਕੀਤੀ ਜਾਵੇਗੀ। ਬਰਮ ਬਨਣ ਤੋ ਬਿਨ੍ਹਾਂ ਜੇਕਰ ਪੇਮੈਂਟ ਕੀਤੀ ਗਈ ਤਾਂ ਕਾਰਜਕਾਰੀ ਇੰਜੀਨੀਅਰ ਬਿਸਤ ਦੁਆਬ ਮੰਡਲ ਜਲੰਧਰ ਜਿੰਮੇਵਾਰ ਹੋਣਗੇ। ਇਸ ਮੌਕੇ ਸਰਪ੍ਰਸਤ ਮਹਿੰਦਰ ਸਿੰਘ ਦੁਸਾਂਝ, ਚੇਅਰਮੈਨ ਸੁਰਜੀਤ ਸਿੰਘ ਔਜਲਾ, ਪ੍ਰਧਾਨ ਜੁਗਿੰਦਰ ਸਿੰਘ ਸਾਬਕਾ ਪ੍ਰਿੰ., ਐਡਵੋਕੇਟ ਕ੍ਰਿਪਾਲ ਸਿੰਘ ਪਾਲੀ, ਬਖਤਾਵਰ ਸਿੰਘ ਗਿੱਲ, ਸੁਖਵਿੰਦਰ ਸਿੰਘ ਸਿਆਣ ਆਦਿ ਹਾਜ਼ਰ ਸਨ।

No comments: