BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਥੇਦਾਰ ਮੋਠਾਂ ਵਾਲਾ ਵੱਲੋ ਕੈਂਸਰ ਪੀੜਤਾਂ ਨੂੰ ਵੀਹ-ਵੀਹ ਹਜਾਰ ਦੇ ਚੈਕ ਭੇਟ

ਕੈਂਸਰ ਪੀੜਤ ਰੋਗੀਆ ਨੂੰ ਚੈਕ ਭੇਟ ਕਰਦੇ ਜਥੇਦਾਰ ਮੋਠਾਂ ਵਾਲਾ ਤੋ ਹੋਰ
ਗੁਰੂਹਰਸਹਾਏ 12 ਜੁਲਾਈ (ਮਨਦੀਪ ਸਿੰਘ ਸੋਢੀ)- ਸ਼੍ਰੋਮਣੀ ਗੁ.ਪ੍ਰੰਬਧਕ ਕਮੇਟੀ ਸ਼੍ਰੀ ਅਮ੍ਰਿਤਸਰ ਸਾਹਿਬ ਵੱਲੋ ਕੈਂਸਰ ਪੀੜਤਾ ਨੂੰ ਦਿੱਤੀ ਜਾਂਦੀ ਮਾਲੀ ਸਹਾਇਤਾ ਦੀ ਕੜੀ ਤਹਿਤ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਮੋਠਾਂ ਵਾਲਾ ਨੇ ਚਰਨਜੀਤ ਕੋਰ ਵਾਸੀ ਰੁਕਣਾ ਬੋਦਲਾ,ਗੁਰਪ੍ਰੀਤ ਕੋਰ ਚੱਕ ਸ਼ਿਕਾਰ ਗਾਹ, ਹੰਸਾ ਸਿੰਘ ਮੌਜਦੀਨ ਵਾਲਾ, ਸਰੋਜ ਰਾਣੀ ਜਲਾਲਾਬਾਦ, ਆਸ਼ਾ ਰਾਣੀ ਗੁਰੂਹਰਸਹਾਏ, ਦਿੱਤੋ ਬਾਈ ਮੇਘਾ ਪੰਜ ਗਰਾਹੀ, ਗੁਰਦੇਵ ਕੋਰ, ਬਾਜ ਸਿੰਘ ਆਦਿ 18 ਕੈਂਸਰ ਤੋ ਪੀੜਤ ਰੋਗੀਆਂ ਨੂੰ ਉਹਨਾਂ ਦੇ ਵਾਰਸਾ ਦੀ ਮਜੂਦਗੀ ਵਿੱਚ ਸ਼੍ਰੋਮਣੀ ਕਮੇਟੀ ਤਰਫੋ ਭੇਜੇ ਵੀਹ-ਵੀਹ ਹਜਾਰ ਰੁਪਏ ਦੇ ਚੈਕ ਭੇਟ ਕੀਤੇ।ਇਸ ਮੋਕੇ ਚੈਕ ਲੈਣ ਆਏ ਕੈਂਸਰ ਪੀੜਤ ਰੋਗੀਆ ਨੇ ਸ਼੍ਰੋਮਣੀ ਗੁ.ਪ੍ਰੰਬਧਕ ਕਮੇਟੀ ਸ਼੍ਰੀ ਅਮ੍ਰਿਤਸਰ ਸਾਹਿਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਠਾਂ ਵਾਲਾ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੋਕੇ ਉਹਨਾ ਨਾਲ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸੁਰਜੀਤ ਸਿੰਘ ਫਿਰੋਜਪੁਰੀਆ,ਸੁਰਜੀਤ ਸਿੰਘ (ਇੰਸਪੈਕਟਰ ਸ਼੍ਰੋਮਣੀ ਕਮੇਟੀ),ਬਲਵਿੰਦਰ ਸਿੰਘ ਕਲਸੀ ਜਿਲਾ ਮੀਤ ਪ੍ਰਧਾਨ (ਸ਼ੌ੍ਰ. ਅਕਾਲੀ ਦਲ ਬਾਦਲ),ਦਲਜੀਤ ਸਿੰਘ ਪੰਚ ਮੋਠਾਂ ਵਾਲਾ,ਬੂਟਾ ਸਿੰਘ ਬਰਾੜ ਝੰਡੂ ਵਾਲਾ (ਸੀਨੀਅਰ ਅਕਾਲੀ ਆਗੂ),ਕਲਬੀਰ ਸਿੰਘ ਨੰਬਰਦਾਰ ਜੈਮਲ ਵਾਲਾ,ਮੱਖਣ ਸਿੰਘ ਸਰਪੰਚ ਤੁਲਸੀ ਵਾਲਾ,ਬਲਵਿੰਦਰ ਸਿੰਘ,ਗੁਰਜੰਟ ਸਿੰਘ ਪੰਚ,ਗੁਰਮੇਜ ਸਿੰਘ ਪੰਚ,ਜਗਰੂਪ ਸਿੰਘ ਬਰਾੜ,ਨਸੀਬ ਸਿੰਘ ਬਰਾੜ ਤੇ ਸੁਖਜਿੰਦਰ ਸਿੰਘ ਕਾਹਨ ਸਿੰਘ ਵਾਲਾ ਹਾਜਰ ਰਹੇ।

No comments: