BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਮੁਹੱਦੀਪੁਰ ਦੀਆਂ ਗਲੀਆਂ ਕੰਕਰੀਟ ਦੀਆਂ ਬਣੀਆਂ

ਵਿਧਾਇਕ ਆਦਮਪੁਰ ਪਵਨ ਕੁਮਾਰ ਟੀਨੂੰ ਦੇ ਵਿਸ਼ੇਸ਼ ਯਤਨਾਂ ਸਦਕਾ ਪਿੰਡ ਮੁਹੱਦੀਪੁਰ ਦਾ ਵਿਕਾਸ ਸ਼ੁਰੂ
ਪਿੰਡ ਮੁਹੱਦੀਪੁਰ ਵਿੱਚ ਗਲੀਆਂ ਪੱਕੀਆਂ ਕਰਵਾਉਦੇ ਸਰਪੰਚ ਸ਼ਿਵ ਸਿੰਘ ਅਤੇ ਹੋਰ।
ਆਦਮਪੁਰ ਜੰਡੂ ਸਿੰਘਾ 12 ਜੁਲਾਈ (ਅਮਰਜੀਤ ਸਿੰਘ)- ਸਰਕਲ ਪਤਾਰਾ ਜਲੰਧਰ ਦੇ ਪਿੰਡ ਮੁਹੱਦੀਪੁਰ ਦੀਆਂ ਗਲੀਆਂ ਕੰਕਰੀਟ ਦੀਆਂ ਬਣਾਉਣ ਦਾ ਕੰਮ ਸਮੂਹ ਗ੍ਰਾਮ ਪੰਚਾਇਤ ਦੀ ਦੇਖਰੇਖ ਹੇਠ ਪੀ.ਡਬਲਯੂ.ਡੀ ਸਪੈਸੀਸੀਕੇਸ਼ਨ ਮੁਕਾਬਕਂ ਜੰਗੀ ਪੱਧਰ ਤੇ ਸ਼ੁਰੂ ਕੀਤਾ ਗਿਆ ਹੈ। ਪਿੰਡ ਦੇ ਸਰਪੰਚ ਸ. ਸ਼ਿਵ ਸਿੰਘ ਨੇ ਪੰਜਾਬੀ ਜਾਗਰਣ ਨੂੰ ਦਸਿਆ ਕਿ ਹਲਕਾ ਆਦਮਪੁਰ ਵਿਧਾਇਕ ਸ਼੍ਰੀ ਪਵਨ ਕੁਮਾਰ ਟੀਨੂੰ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਭੇਜੀ ਗਈ ਗ੍ਰਾਂਟ ਨਾਲ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਲੱਗਦੀ ਫਿਰਨੀ ਵਾਲੀ ਗਲੀ, ਜੋ ਕਿ ਇਟਾਂ ਦੀ ਬਣੀ ਹੋਈ ਸੀ, ਅੱਜ ਉਸ ਗਲੀ ਕੰਕਰੀਟ ਪਾ ਕੇ ਪੱਕੀ ਗਲੀ ਬਣਾਇਆ ਗਿਆ ਹੈ। ਸਰਪੰਚ ਨੇ ਦਸਿਆ ਕਿ ਇਸ ਗਲੀ ਵਿੱਚ ਕੰਕਰੀਟ ਪੰਜ ਇੰਚ ਤੱਕ ਪਾਈ ਗਈ ਹੈ। ਇਸ ਮੋਕੇ ਤੇ ਮਾ. ਜਗਦੀਸ਼, ਰਾਮ ਲੁਬਾਇਆ, ਹਰਪਿੰਦਰ ਸਿੰਘ, ਅਕਾਲੀ ਆਗੂ ਮਨਜੀਤ ਸਿੰਘ, ਪੰਚ ਮਨਜੀਤ ਰਾਮ, ਪੰਚ ਜਗਦੀਸ਼ ਚੰਦਰ, ਪੰਚ ਕੁਲਵਿੰਦਰ ਕੋਰ, ਪੰਚ ਜਸਵਿੰਦਰਪਾਲ, ਅਤੇ ਹੋਰ ਹਾਜਰ ਸਨ।

No comments: