BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨੂੰਹ ਅਤੇ ਉਹਦੇ ਪਰਿਵਾਰ ਤੋਂ ਦੁਖੀ ਮਾਂ-ਪੁੱਤਰ ਦੀ ਖੁਦਕੁਸ਼ੀ ਲਈ ਜਿੰਮੇਵਾਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੋਸ ਕੈਂਡਲ ਮਾਰਚ

ਜਲੰਧਰ 14 ਜੁਲਾਈ (ਜਸਵਿੰਦਰ ਆਜ਼ਾਦ)- ਪਿਛਲੇ ਦਿਨੀਂ ਜਲੰਧਰ ਦੇ ਇਲਾਕਾ ਕਿਸ਼ਨਪੁਰਾ ਵਿੱਚ ਆਪਣੀ ਨੂੰਹ ਦੇ ਜੁਲਮਾਂ ਤੋਂ ਸਤਾਈ ਹੋਈ ਮਾਂ ਤ੍ਰਿਪਤਾ ਸਹਿਦੇਵ ਅਤੇ ਉਸ ਦੇ ਪੁੱਤਰ ਰਮਨ ਸਹਿਦੇਵ ਵੱਲੋਂ ਰੇਲ ਗੱਡੀ ਹੇਠ ਕੀਤੀ ਖੁਦਕਸ਼ੀ ਤੋਂ ਬਾਅਦ ਸ਼ਹਿਰ ਵਿੱਚ ਗਮ ਅਤੇ ਰੋਸ ਪਾਇਆ ਜਾ ਰਿਹਾ ਹੈ। ਇਸ ਕਾਂਡ ਵਿੱਚ ਨਾਮਜ਼ਦ ਪੰਜ ਕਥਿਤ ਦੋਸ਼ੀਆਂ ਵਿੱਚੋਂ ਦੋ ਦੋਸ਼ੀ ਤਾਂ ਮੌਕੇ 'ਤੇ ਲੋਕਾਂ ਨੇ ਗ੍ਰਿਫਤਾਰ ਕਰਵਾ ਦਿੱਤੇ ਸਨ, ਪਰ ਬਾਕੀ ਤਿੰਨ ਦੋਸ਼ੀਆਂ   ਪੁਲਿਸ ਫੜ੍ਹਨ ਤੋਂ ਆਨਾਕਾਨੀ ਕਰ ਰਹੀ ਹੈ, ਜਿਸ ਨਾਲ ਲੋਕਾਂ ਦਾ ਗੁੱਸਾ ਹੋਰ ਵੀ ਭਟਕ ਰਿਹਾ ਹੈ। ਅੱਜ  ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਅਤੇ ਰੇਲਵੇ ਪੁਲਿਸ ਦੇ ਪੱਖਪਾਤੀ ਰਵੱਈਏ ਦੇ ਖਿਲਾਫ ਆਵਾਜ਼ ਬੁਲੰਦ ਕਰਨ ਲਈ, ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਅੱਜ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ, ਇਲਾਕਾ ਨਿਵਾਸੀਆਂ ਨੇ ਪੰਜਾਬ ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ ਦੀ ਰਹਿਨੁਮਈ ਹੇਠ ਇੱਕ ਵਿਸ਼ਾਲ ਰੋਸ ਕੈਂਡਲ ਮਾਰਚ ਦਾ ਆਯੋਜਨ ਕੀਤਾ। ਇਹ ਰੋਸ ਕੈਂਡਲ ਮਾਰਚ ਮ੍ਰਿਤਕਾਂ ਦੇ ਘਰ ਤੋਂ ਸ਼ੁਰੂ ਹੋ ਕੇ ਇਲਾਕਾ ਕਿਸ਼ਨਪੁਰਾ, ਦਮੋਰੀਆ ਪੁੱਲ ਤੋਂ ਲੰਘਦੇ ਹੋਏ ਰੇਲਵੇ ਪੁਲਿਸ ਥਾਣਾ ਰੇਲਵੇ ਸਟੇਸ਼ਨ ਦੇ ਬਾਹਰ ਸੰਪੰਨ ਹੋਇਆ, ਜਿਥੇ ਸੈਂਕੜੇ ਲੋਕਾਂ ਨੇ ਮੋਮਬੱਤੀਆਂ ਰੋਸ਼ਨ ਕਰਕੇ ਜਿਥੇ ਇਸ ਕਾਨੂੰਨੀ ਅੱਤਵਾਦ ਦਾ ਸ਼ਿਕਾਰ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਉਥੇ ਨਾਲ ਹੀ ਰੇਲਵੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਉਹ ਬਾਕੀ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰੇ ਅਤੇ ਪੀੜ੍ਹਤ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ।
ਇਸ ਮੌਕੇ ਸ. ਜੋਗਿੰਦਰ ਸਿੰਘ ਜੋਗੀ ਪ੍ਰਧਾਨ ਯੂਥ ਕਲੱਬਜ਼ ਆਰਗੇਨਾਈਜੇਸ਼ਨ  ਨੇ ਕਿਹਾ ਕਿ ਇਹ ਦੋਵੇਂ ਖੁਦਕਸ਼ੀਆਂ ਨਹੀਂ ਬਲਕਿ ਸਮਾਜ ਵਿੱਚ ਬਣੇ ਗਲਤ ਅਤੇ ਇੱਕ ਤਰਫਾ ਕਾਨੂੰਨਾਂ ਦੇ ਸਿੱਟੇ ਵਜੋਂ ਹੋਏ ਕਤਲ ਹਨ ਤੇ ਇਨ੍ਹਾਂ ਕਤਲਾਂ ਦੇ ਦੋਸ਼ੀਆਂ ਕਿਸੇ ਵੀ ਕੀਮਤ 'ਤੇ ਨਹੀਂ ਬਖਸ਼ੇ ਜਾਣੇ ਚਾਹੀਦੇ। ਉਨ੍ਹਾਂ ਕਿਹਾ ਕਿ ਪਰਿਵਾਰਕ ਢਾਂਚੇ ਵਿੱਚ ਮਾਪਿਆਂ ਦੀ ਮਹੱਤਤਾ ਅਤੇ ਸਮਾਜ ਵਿੱਚ ਬਜ਼ੁਰਗਾਂ ਦੇ ਬਣਦੇ ਮਾਣ ਸਤਿਕਾਰ ਨੂੰ ਬਹਾਲ ਕਰਨ, ਹਰ ਸਾਲ ਦਹੇਜ ਕਾਨੂੰਨ 498-ਏ ਦੀ ਦੁਰਵਰਤੋਂ ਕਾਰਨ ਹੋ ਰਹੀਆਂ 80,000 ਪਤੀਆਂ (ਜੋ ਕਿਸੇ ਨਾ ਕਿਸੇ ਬੱਚੇ ਦੇ ਪਿਤਾ ਵੀ ਸਨ) ਦੀਆਂ ਖੁਦਕਸ਼ੀਆਂ, ਸਮਾਜ ਵਿੱਚ ਬੁਜ਼ਰਗਾਂ ਦੀ ਹੋ ਰਹੀ ਬੇਕਦਰੀ, ਅਣਗੌਲਿਆਪਣ ਅਤੇ ਮੌਜੂਦਾ ਔਰਤ ਪੱਖੀ ਬਣੇ ਕਾਨੂੰਨਾਂ ਦੀ ਬੇ-ਤਹਾਸ਼ਾ ਦੁਰਵਰਤੋਂ ਕਾਰਨ ਹੋ ਰਹੇ ਘਾਣ ਕਾਰਨ, ਘਰੋਂ ਬੇਘਰ ਹੋਏ ਬਜ਼ੁਰਗਾਂ ਦਾ ਬਿਰਧ ਆਸ਼ਰਮਾਂ ਵਿੱਚ ਬੈਠ ਆਪਣੇ ਆਖਰੀ ਸਾਹਾਂ ਨੂੰ ਉਡੀਕਦੇ ਜ਼ਿੰਦਗੀ ਬਸਰ ਕਰ ਰਹੇ ਆਦਿ ਅਤਿ ਸੰਵੇਦਨਸ਼ੀਲ ਹਾਲਾਤ ਸਾਡੇ ਸੱਭਿਅਕ ਸਮਾਜ ਲਈ ਘਾਤਕ ਸਿੱਧ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦਹੇਜ ਕਾਨੂੰਨ ਦੀ ਹੋ ਰਹੀ ਦੂਰਵਰਤੋਂ ਕਾਰਨ ਨਾ ਸਿਰਫ ਪਤੀ ਬਲਕਿ ਉਨ੍ਹਾਂ ਦੇ ਮਾਪੇ ਵੀ ਖੁਦਕਸ਼ੀਆਂ ਲਈ ਮਜ਼ਬੂਰ ਹੋ ਰਹੇ ਹਨ ਅਤੇ ਇਸ ਨਾਲ ਦੇਸ਼ ਦਾ ਪਰਿਵਾਰਕ ਢਾਂਚਾ ਤਬਾਹ ਹੋ ਰਿਹਾ ਹੈ।

ਸ. ਜੋਗਿੰਦਰ ਸਿੰਘ ਜੋਗੀ ਨੇ ਦੱਸਿਆ ਕਿ ਅੱਜ ਲੋੜ ਹੈ ਸਮਾਜ ਵਿੱਚ ਸਾਂਝੇ ਪਰਿਵਾਰ ਦੀ ਹੋਂਦ ਨੂੰ ਬਚਾਇਆ ਜਾਵੇ ਅਤੇ ਔਰਤਾਂ ਦੇ ਅਧਿਕਾਰਾਂ ਦੀ ਆੜ ਹੇਠ ਆਦਮੀ ਅਤੇ ਉਨ੍ਹਾਂ ਦੇ ਪਰਿਵਾਰਕ ਬੇਕਸੂਰ ਮੈਂਬਰਾਂ ਦੇ ਘਾਣ ਨੂੰ ਰੋਕਿਆ ਜਾਵੇ। ਨੈਸ਼ਨਲ ਕਰਾਈਮ ਰਿਪੋਰਟ ਬਿਊਰੋ (ਭਾਰਤ ਸਰਕਾਰ) ਅਨੁਸਾਰ ਹਰ ਸਾਲ ਕਰੀਬ 80000 ਪਤੀ/ਪਿਤਾ ਇਸ ਕਾਨੂੰਨੀ ਅੱਤਵਾਦ ਤੋਂ ਦੁਖੀ ਹੋ ਕੇ ਖੁਦਕਸ਼ੀਆਂ ਕਰ ਰਹੇ ਹਨ। ਪਿਛਲੇ 10 ਸਾਲਾਂ ਵਿੱਚ (2004-2014) ਵਿੱਚ ਕਰੀਬ 6,20,000 ਪਤੀ/ਪਿਤਾ/ਮਾਤਾਵਾਂ, ਭੈਣਾਂ  ਖੁਦਕਸ਼ੀਆਂ ਕਰ ਚੁੱਕੇ ਹਨ। ਦਹੇਜ ਕਾਨੂੰਨ ਦੀ ਇਸ ਕਾਲੀ ਹਨੇਰੀ ਨੇ ਹੁਣ ਤੱਕ ਕਰੀਬ 40 ਲੱਖ ਬੱਚਿਆਂ ਤੋਂ ਉਨ੍ਹਾਂ ਦੇ ਬਾਪ ਦਾ ਨਿੱਘਾ ਸਾਇਆ ਖੋਹ, ਉਨ੍ਹਾਂ ਨੂੰ ਯਤੀਮ ਕਰ ਦਿੱਤਾ।  ਪਿਛਲੇ 4 ਸਾਲਾਂ ਵਿੱਚ ਕਰੀਬ 1,75,000 ਨਿਰਦੋਸ਼ ਔਰਤਾਂ (ਪਤੀ ਪਰਿਵਾਰ ਨਾਲ ਸੰਬੰਧਤ) ਇਸ ਕਾਨੂੰਨੀ ਅੱਤਵਾਦ ਤਹਿਤ  ਜੇਲ੍ਹ ਦਾ ਸੰਤਾਪ ਭੋਗ ਚੁੱਕੀਆਂ ਹਨ, ਜਿਨ੍ਹਾਂ ਵਿੱਚ ਆਦਮੀਆਂ ਦੀਆਂ ਬੇਕਸੂਰ ਮਾਵਾਂ, ਭੈਣਾਂ, ਦਾਦੀਆਂ ਅਤੇ ਹੋਰ ਪਰਿਵਾਰਕ ਔਰਤਾਂ ਸ਼ਾਮਲ ਹਨ। ਵਰਨਣਯੋਗ ਹੈ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਸ ਕਾਨੂੰਨ ਨੂੰ ਕਾਨੂੰਨੀ ਦਹਿਸ਼ਤਗਰਦੀ ਕਰਾਰ ਦਿੱਤਾ ਹੈ। 1983 ਵਿੱਚ ਬਣੇ ਦਹੇਜ ਵਿਰੋਧੀ ਕਾਨੂੰਨ 498 ਏ ਤਹਿਤ ਹੁਣ ਤੱਕ ਕਰੀਬ 56 ਲੱਖ ਮੁਕੱਦਮੇ ਦਰਜ ਹੋ ਚੁੱਕੇ ਹਨ, ਜਿਸ ਦਾ ਸੰਤਾਪ 8 ਕਰੋੜ ਤੋਂ ਵੀ ਵੱਧ ਬੇਦੋਸ਼ੇ ਲੋਕਾਂ ਨੂੰ ਭੁਗਤਣਾ ਪਿਆ। ਇਸ ਮੌਕੇ ਮੌਜੂਦ ਲੋਕਾਂ ਨੇ ਇਸ ਮੌਕੇ ਪਰਿਵਾਰਕ ਢਾਂਚੇ ਨੂੰ ਤੋੜਨ ਲਈ ਜਿੰਮੇਵਾਰ ਇਸ ਕਾਨੂੰਨੀ ਅੱਤਵਾਦ ਦੇ ਖਿਲਾਫ ਅਤੇ ਪੀੜ੍ਹਤ ਸਹਿਦੇਵ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਸੰਘਰਸ਼ ਕਰਨ ਦਾ ਪ੍ਰਣ ਕੀਤਾ।
ਇਸ ਮੌਕੇ ਹਾਜ਼ਰ ਪ੍ਰਮੁੱਖ ਆਗੂਆਂ ਵਿੱਚ ਹਰਵਿੰਦਰ ਸਿੰਘ ਲਾਡੀ, ਅਮਰਜੀਤ ਸਿੰਘ ਬਰਮੀ, ਸੁਖਵਿੰਦਰ ਸਿੰਘ ਜਬੋਵਾਲ, ਗੁਰਮੀਤ ਸਿੰਘ ਰਾਏਪੁਰ, ਅਸ਼ਵਨੀ ਸ਼ਰਮਾ ਟੀਟੂ, ਡਾਲੀ ਹਾਂਡਾ, ਦੀਪਾਲੀ ਬਾਗੜ੍ਹੀਆ, ਐਡਵੋਕੇਟ ਹਰਮਿੰਦਰ ਸਿੰਘ ਸੰਧੂ, ਸੁਰਜੀਤ ਸਿੰਘ ਹੂੰਝਣ, ਪ੍ਰਦੀਪ ਸਿੰਘ ਫੁੱਲ, ਮੁਕੇਸ਼ ਕੋਹਲੀ,  ਕੁਲਦੀਪ ਸਿੰਘ ਹੂੰਝਣ, ਉਪਕਾਰ ਕੌਰ,  ਨਰਿੰਦਰ ਸਿੰਘ ਲੱਕੀ, ਆਈ.ਐਸ. ਬੱਗਾ, ਹਰਦੀਪ ਸਿੰਘ ਹੈਰੀ, ਜਸਵੰਤ ਸਿੰਘ ਮਠਾਰੂ, ਹਰਜੀਤ ਸਿੰਘ ਸੋਨੂੰ, ਮਨਜੀਤ ਸਿੰਘ ਲਾਡੀ, ਬਘੇਲ ਸਿੰਘ ਭਾਟੀਆ, ਅੰਮ੍ਰਿਤਪਾਲ ਸਿੰਘ, ਪਰਮਿੰਦਰ ਸਿੰਘ ਬਰਮੀ, ਬਨਾਰਸੀ ਦਾਸ ਖੋਸਲਾ,  ਸਤਨਾਮ ਸਿੰਘ ਹੈਪੀ, ਸੁਨੀਲ ਮਲਹੋਤਰਾ, ਰਵੀਸ਼ ਵਰਮਾ, ਅੰਮ੍ਰਿਤ ਚੌਪੜਾ, ਹਰਦੀਪ ਸਿੰਘ, ਨਰਿੰਦਰਜੀਤ ਸਿੰਘ ਕਾਲਕਟ, ਮਨਿੰਦਰ ਸਿੰਘ ਊਬੀ, ਜਸਪਾਲ ਸਿੰਘ ਮਠਾਰੂ, ਗੁਰਪ੍ਰੀਤ ਸਿੰਘ ਚਿੱਟੀ, ਹਰਦੀਪ ਸਿੰਘ ਰੋਜੀ,  ਗੁਰਚਰਨ ਸਿੰਘ ਮਿੰਟੂ ਹਰਵਿੰਦਰ ਸਿੰਘ ਡਿਪਟੀ, ਮਨਪ੍ਰੀਤ ਸਿੰਘ ਮਨੂੰ, ਸੁਖਵਿੰਦਰ ਸਿੰਘ ਸੁੱਖੀ, ਭੁਪਿੰਦਰ ਸਿੰਘ ਭਿੰਦਾ, ਹਰੀਸ਼ ਗੁਪਤਾ, ਸਤਬੀਰ ਸਿੰਘ ਮਿੰਟੂ, ਸਿਮਰਨਜੀਤ ਸਿੰਘ ਰੇਰੂ, ਸੁਨੀਲ ਮਲਹੋਤਰਾ, ਦੀਪਕ ਕੁਆਤੜਾ ਤੋਂ ਇਲਾਵਾ ਹੋਰ ਬਹੁਤ ਸਾਰੇ ਪਤਵੰਤੇ ਸ਼ਾਮਲ ਸਨ।

No comments: