BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਦੇ ਦਾਅਵੇ ਖੌਖਲੇ ਸਾਬਿਤ ਹੋ ਰਹੇ ਹਨ

ਹਲਕਾ ਅਜਨਾਲਾ ਦੇ ਪਿੰਡ ਚੱਕ ਸਿਕੰਦਰ ਨੂੰ ਨਹੀਂ ਮਿਲੀ ਕੋਈ ਗ੍ਰਾਂਟ
ਪਿੰਡ ਚੱਕ ਸਿਕੰਦਰ ਦੇ ਸਰਕਾਰੀ ਸਕੂਲ ਦੇ ਵਿਕਾਸ ਦੀ ਮੂੰਹ ਬੋਲਦੀ ਤਸਵੀਰ।
ਅਜਨਾਲਾ 5 ਜੁਲਾਈ (ਕੁਲਬੀਰ ਸਿੰਘ ਢਿੱਲੋਂ)- ਵਿਧਾਨ ਸਭਾ ਹਲਕਾ ਅਜਨਾਲਾ ਦੇ ਅਧੀਨ ਪਿੰਡ ਚੱਕ ਸਿਕੰਦਰ ਦਾ ਪਿੰਡ ਵਾਸੀਆਂ ਦੇ ਕਹਿਣ ਤੇ ਪੱਤਰਕਾਰਾਂ ਨੇ ਪਿੰਡ ਦਾ ਦੌਰਾ ਕੀਤਾ ਤਾਂ ਪਿੰਡ ਵੜਦਿਆਂ ਹੀ ਰੂੜੀਆਂ ਦੇ ਲੱਗੇ ਢੇਰ, ਟੁੱਟੀਆਂ ਸੜਕਾਂ ਅਤੇ ਪਿੰਡ ਦੀਆਂ ਗਲੀਆਂ ਵਿੱਚ ਖੜੇ ਪਾਣੀ ਨੇ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀ ਪੋਲ ਖੋਲੀ। ਜਦ ਪੱਤਰਕਾਰਾਂ ਦੀ ਟੀਮ  ਪਿੰਡ ਦੇ ਸਰਕਾਰੀ ਹਾਈ ਸਕੂਲ ਪਹੁੰਚੀ ਤਾਂ ਸਕੂਲ ਦੇ ਬੱਚਿਆਂ ਦੇ ਕਲਾਸ ਰੂਮ ਦੀਆਂ ਦੋ ਛੱਤਾਂ ਗਾਇਬ ਸਨ ਤੇ ਸਕੂਲ ਵਿੱਚ ਬੱਚਿਆਂ ਦੇ ਬੈਠਣ ਲਈ ਬੈਂਚ ਅਤੇ ਡੇਸਕ ਬਿਨ੍ਹਾਂ ਛੱਤ ਦੇ ਕਮਰਿਆਂ ਅੰਦਰ ਕਵਾੜ ਦਾ ਰੂਪ ਧਾਰਨ ਕਰ ਚੁੱਕੇ ਹਨ ਤੇ ਬੱਚਿਆਂ ਦੇ ਪੀਣ ਵਾਲੇ ਸਾਫ ਪਾਣੀ ( ਆਰ ਓ ) ਕੋਈ ਪ੍ਰਬੰਧ ਨਹੀਂ ਸੀ ।ਜਦ ਇਸ ਬਾਰੇ ਸਕੂਲ ਦੇ ਮੁਖੀ ਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ  ਮੈਂ ਇਕ ਸਾਲ ਤੋਂ ਇੱਥੇ ਡਿਊਟੀ ਨਿਭਾ ਰਿਹਾ ਹਾਂ ਇਸ ਤੋਂ ਪਹਿਲਾਂ  ਹੀ ਇਹ ਛੱਤਾਂ ਨਹੀਂ ਸਨ ਅਤੇ ਸਕੂਲ ਮੁਖੀ ਪੱਤਰਕਾਰਾਂ ਦੇ ਸਵਾਲਾਂ ਤੋ ਕੰਨੀ ਕਤਰਾਉਦਿਆਂ ਜਵਾਬ ਦਿੱਤਾ ਕਿ ਇਹ ਸਕੂਲ ਰੱਬ ਆਸਰੇ ਹੀ ਚੱਲ ਰਿਹਾ ਹੈ ਅਤੇ ਸਕੂਲ ਦੀ ਰਾਖੀ ਲਈ ਕੋਈ ਚੌਕੀਂਦਾਰ ਵੀ ਨਹੀਂ ਹੈ ਤੇ ਹੋਰ ਜਾਣਕਾਰੀ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਸਕੂਲ ਦਾ ਕਲਰਕ ਹੀ  ਦੇ ਸਕਦਾ ਹੈ ਪਰ ਉਦੋਂ ਹੈੈਰਾਨਗੀ ਦੀ ਕੋਈ ਹੱਦ ਨਾ ਰਹੀ ਜਦੋਂ ਪਤਾ ਲੱਗਾ ਕਿ ਸਕੂਲ ਦੀ ਕੋਈ ਕਮੇਟੀ ਹੀ ਨਹੀਂ ਹੈ ਅਤੇ ਕਲਰਕ ਆਪਣੇ ਦਫਤਰੀ ਕੰਮ ਲਈ ਬਾਹਰ ਗਿਆ ਹੋਇਆ ਸੀ ਤੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ  ਦੋ ਆਂਗਣਵਾੜੀ ਸੈਟਰ ਜਿਹੜੇ ਕਿ ਖਸਤਾ ਹਾਲਤ ਅਤੇ ਬਿਨ੍ਹਾਂ ਦਰਵਾਜੇ ਦੇ ਕਮਰੇ ਵਿੱਚ ਚਲ ਰਹੇ ਹਨ ਉੱਥੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਬਿਨ੍ਹਾਂ ਪੱਖੇ, ਬਿਨ੍ਹਾਂ ਪਾਣੀ, ਬਿਨ੍ਹਾਂ ਫਰਨੀਚਰ ਅਤੇ ਬਿਨ੍ਹਾਂ ਖੇਡ ਦੇ ਸਮਾਨ ਤੋਂ ਜਮੀਨ ਤੇ ਹੀ ਬੈਠੇ ਸਨ ਅਤੇ ਦੋਨਾਂ ਸੈਟਰਾਂ ਵਿੱਚ ਹੈਲਪਰਾਂ ਹੀ ਬੱਚਿਆਂ ਦੀ ਦੇਖ ਰੇਖ ਕਰ ਰਹੀਆਂ ਸਨ ਤੇ ਨਾਲ ਹੀ ਪ੍ਰਾਇਮਰੀ ਸਕੂਲ ਦੀ ਇੰਚਾਰਜ ਨੇ ਕਿਹਾ ਕਿ ਸਕੂਲ ਦਾ ਤਾਂ ਬਹੁਤ ਕੁਝ ਬਣ ਸਕਦਾ ਸੀ ਪਰ ਦਲਾਲੀ ਖਾਣ ਵਾਲਿਆਂ ਨੇ ਸਕੂਲ ਦਾ ਕੁਝ ਬਣਨ ਨਹੀਂ ਦਿੱਤਾ। ਇਸ ਮੌਕੇ ਪਿੰਡ ਦੇ ਕੁਝ ਨੌਜਵਾਨਾਂ ਦੱਸਿਆ ਕਿ ਪਿਛਲੇ ਸਮੇਂ ਤੋਂ ਲੈਕੇ ਹੁਣ ਤਕ ਅਕਾਲੀ ਭਾਜਪਾ ਸਰਕਾਰ ਵਿਧਾਇਕ ਨੇ  ਪਿੰਡ ਦੇ ਵਿਕਾਸ ਲਈ ਕੋਈ ਵੀ ਗ੍ਰਾਂਟ ਪਿੰਡ ਨੂੰ ਦਿੱਤੀ ਹੈ ਤਾਂ ਪਿੰਡ ਦਾ ਵਿਕਾਸ ਕਿੱਥੇ ਕੀਤਾ ਗਿਆ ? ਨੌਜਵਾਨਾਂ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਸ਼ਹਿਰਾਂ ਵਾਲੀਆਂ ਸਹੂਲਤਾਂ ਮੁੱਹਈਆ ਕਰਾਉਣ ਵਿੱਚ ਨਾਕਾਮਯਾਬ ਰਹੀ ਜਿਸ ਦੀ ਮਿਸਾਲ ਸਾਡੇ ਪਿੰਡ ਦੇ ਹੋਏ ਵਿਕਾਸ ਤੋਂ ਮਿਲਦੀ ਹੈ।

No comments: