BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੋਫੈਸਰ ਗੁਰਪ੍ਰਤਾਪ ਸਿੰਘ ਕਪੂਰ ਪਿੰਡ ਨੂੰ ਭਾਵ ਭਿੰਨੀਆਂ ਸ਼ਰਧਾਜਲੀਆਂ

  • ਪ੍ਰੈਫੈਸਰ ਗੁਰਪ੍ਰਤਾਪ ਸਿੰਘ ਦੀ ਯਾਦ ਵਿੱਚ ਬਣਾਈ ਜਾਵੇਗੀ, ਪੰਜਾਬ ਸਰਕਾਰ ਵੱਲੋਂ ਕਪੂਰ ਪਿੰਡ ਜਲੰਧਰ ਵਿਖੇ ਲਾਇਬਰੇਰੀ- ਪਵਨ ਟੀਨੂੰ
  • ਰਾਜਸੀ, ਸਿਆਸੀ, ਧਾਰਮਿਕ, ਵਿਦਿਅਕ ਸੰਸਥਾਵਾਂ ਦੇ ਨੁਮਾਇਦਿਆਂ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਵੱਲੋਂ ਪ੍ਰੋਫੈਸਰ ਸਾਹਿਬ ਨੂੰ   ਸ਼ਰਧਾ ਦੇ ਫੁੱਲ ਭੇਟ ਕੀਤੇ ਗਏ
  • ਕਪੂਰ ਪਿੰਡ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ ਅੰਤਿਮ ਅਰਦਾਸ
ਜੰਡੂ ਸਿੰਘਾ/ਪਤਾਰਾ 02 ਜੁਲਾਈ (ਅਮਰਜੀਤ ਸਿੰਘ ਜੀਤ)-ਵਿਦਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਆਪਣੀਆਂ ਵਿਸੇਸ਼ ਸੇਵਾਵਾਂ ਦੇ ਕੇ ਆਪਣੀ ਸੰਸਾਰ ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਪ੍ਰੋਫੈਸਰ ਗੁਰਪ੍ਰਤਾਪ ਸਿੰਘ ਦੀ ਅਤਿੰਮ ਅਰਦਾਸ ਦੀ ਰਸਮ ਅੱਜ ਕਪੂਰ ਪਿੰਡ ਜਲੰਧਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ। ਜਿਸਦੇ ਸਬੰਧ ਵਿੱਚ ਸ਼੍ਰੀ ਸਹਿਜਪਾਠ ਪਾਠ ਸਾਹਿਬ ਦੇ ਭੋਗ, ਉਪਰੰਤ ਰਾਗੀ ਭਾਈ ਧੰਨਵੰਤ ਸਿੰਘ ਰਾਮਪੁਰ ਖੇੜਾ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਬੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਹਲਕਾ ਆਦਮਪੁਰ ਵਿਧਾਇਕ ਪਵਨ ਕੁਮਾਰ ਟੀਨੂੰ, ਸਾਬਕਾ ਐਮ.ਐਲ.ਏ ਜਗਬੀਰ ਸਿੰਘ ਬਰਾੜ, ਪਰਮਜੀਤ ਸਿੰਘ ਠੇਕੇਦਾਰ ਮੀਤ ਪ੍ਰਧਾਨ ਬੀ.ਸੀ ਸੈਲ ਜਲੰਧਰ, ਉੱਘੀ ਸ਼ਖਸੀਅਤ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾਂ, ਪ੍ਰਿੰਸੀਪਲ ਗੁਰਪਿੰਦਰ ਸਿੰਘ ਸਮਰਾ (ਲਾਇਲਪੁਰ ਖਾਲਸਾ ਕਾਲਜ ਜਲੰਧਰ), ਐਸ.ਜੀ.ਪੀ.ਸੀ ਮਂੈਬਰ ਪਰਮਜੀਤ ਸਿੰਘ ਰਾਏਪੁਰ, ਡੀ.ਐਸ.ਪੀ ਦਿਲਬਾਗ ਸਿੰਘ, ਸਾਬਕਾ ਸਰਪੰਚ ਚਮਨ ਲਾਲ, ਨੰਬਰਦਾਰ ਕਰਮਪਾਲ ਸਿੰਘ ਸੰਘਾ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਨਾਂ ਸ਼ਖਸ਼ੀਅਤਾ ਨੇ ਸੰਬੋਧਨ ਕਰਦੇ ਹੋਏ, ਕਿਹਾ ਕਿ ਪ੍ਰੈਫੈਸਰ ਗੁਰਪ੍ਰਤਾਪ ਸਿੰਘ ਨੇ ਜਿਥੇ ਹਮੇਸ਼ਾਂ ਲੋਕ ਭਲਾਈ ਦੇ ਕੰਮਾਂ ਲਈ ਪਹਿਲ ਕੀਤੀ, ਉੱਥੇ ਵਿਦਿਆਰਥੀਆਂ ਨੂੰ ਵੀ ਚੰਗੀ ਵਿਦਿਆ ਦੇ ਕੇ ਕਾਮਯਾਬ ਕਰਨ ਵਿੱਚ ਯੋਗਦਾਨ ਪਾਇਆ, ਉਨਾਂ ਕਿਹਾ ਪ੍ਰੈਫੈਸਰ ਸਾਹਿਬ ਜੀ ਦੀਆਂ ਜਨਤਾ ਨੂੰ ਦਿਤੀਆਂ ਸੇਵਾਵਾਂ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ। ਉਨਾਂ ਕਿਹਾ ਕਿ ਪਰਿਵਾਰ ਅਤੇ ਵਿਦਿਆਰਥੀਆਂ ਨੂੰ ਪ੍ਰੈਫੈਸਰ ਸਾਹਿਬ ਦੇ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੋਕੇ ਤੇ ਪ੍ਰੈਫਸੈਰ ਗੁਰਪ੍ਰਤਾਪ ਸਿੰਘ ਦੇ ਬੇਟੇ ਨੂੰ ਪਗੜੀ ਵੱਖ ਵੱਖ ਸ੍ਰੰਪਦਾਵਾਂ ਦੇ ਮਹਾਂਪੁਰਸ਼ਾਂ ਵੱਲੋਂ ਦਿਤੀ ਗਈ। ਇਸ ਮੋਕੇ ਤੇ ਸ਼੍ਰੀ ਟੀਨੂੰ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਪ੍ਰੋਫੈਸਰ ਗੁਰਪ੍ਰਤਾਪ ਸਿੰਘ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਕਪੂਰ ਪਿੰਡ ਲਾਇਬਰੇਰੀ ਬਣਾਈ ਜਾਵੇਗੀ, ਤਾਂ ਜੋ ਇਲਾਕੇ ਦੇ ਬੱਚੇ ਵੀ ਉਨਾਂ ਤਰਾਂ ਸਿਖਿਅਤ ਹੋ ਸਕਣ। ਸਮਾਗਮ ਦੋਰਾਨ ਲਾਇਲਪੁਰ ਖਾਲਸਾ ਦੇ ਸਮੂਹ ਸਟਾਫ, ਨਾਨ ਟੀਚਿੰਗ ਸਟਾਫ, ਅਤੇ ਵਿਦਿਆਰਥੀਆਂ ਵੱਲੋਂ ਪਰਿਵਾਰ ਨੂੰ ਵਿੱਤੀ ਮੱਦਦ ਦਿਤੀ ਗਈ, ਅਤੇ ਸਟਾਫ ਨੇ ਭਰੋਸਾ ਦਿਵਾਇਆ ਕਿ ਕਾਲਜ ਵਿੱਚ ਪ੍ਰੋਫੈਸਰ ਸਾਹਿਬ ਦੇ ਬਚਿਆਂ ਨੂੰ ਫ੍ਰੀ ਸਿਖਿਆ ਦਿਤੀ ਜਾਵੇਗੀ, ਅਤੇ ਹਰ ਮੱਦਦ ਪਹਿਲ ਦੇ ਅਧਾਰ ਤੇ ਕੀਤੀ ਜਾਵੇਗੀ। ਸਟੇਜ ਸਕੱਤਰ ਦੀ ਭੂਮਿਕਾ ਪ੍ਰੋਫੈਸਰ ਮਨਜਿੰਦਰ ਸਿੰਘ ਜੋਹਲ ਨੇ ਨਿਭਾਈ। ਇਸ ਮੋਕੇ ਤੇ ਪ੍ਰੋਫੈਸਰ ਸਾਹਿਬ ਦੇ ਗੂੜੇ ਮਿੱਤਰ ਗੁਰਨਾਮ ਸਿੰਘ, ਭਰਾ ਗੁਰਜੀਤ ਸਿੰਘ, ਪਤਨੀ ਕੁਲਦੀਪ ਕੋਰ, ਬੇਟਾ ਜਸਪ੍ਰੀਤ ਸਿੰਘ, ਤੋਂ ਇਲਾਵਾ ਸਰਪੰਚ ਸੁਖਵਿੰਦਰ ਸਿੰਘ ਸੰਘਾ, ਕਰਮਪਾਲ ਸਿੰਘ ਸੰਘਾ, ਪ੍ਰੋਫੈਸਰ ਮਨਜਿੰਦਰ ਸਿੰਘ, ਮਨਜੀਤ ਸਿੰਘ ਬਿੱਲਾ ਕੋਟਲੀ, ਮਨਜੀਤ ਸਿੰਘ ਟਰਾਂਸਪੋਰਟਰ, ਅਮਰਜੀਤ ਸਿੰਘ ਰੇਲਵੇ, ਜਥੇਦਾਰ ਸੁਖਵੀਰ ਸਿੰਘ ਸ਼ਾਲੀਮਾਰ, ਠੇਕੇਦਾਰ ਰਣਜੀਤ ਸਿੰਘ ਪਤਾਰਾ, ਮੀਤ ਪ੍ਰਧਾਨ ਅਮਰੀਕ ਸਿੰਘ, ਸਤਿੰਦਰ ਸਿੰਘ ਰਾਜਾ, ਅਤੇ ਹੋਰ ਸ਼ਖਸ਼ੀਅਤਾਂ ਹਾਜਰ ਸਨ।

No comments: