BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰੋਜ਼ਾ ਸ਼ਰੀਫ਼ ਮੰਢਾਲੀ ਵਿਖੇ ਪੰਜ ਰੋਜਾ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਮੇਲੇ ਦੀਆ ਵੱਖ-ਵੱਖ ਤਸਵੀਰਾ।
ਦੁਸਾਂਝ ਕਲਾਂ 2 ਜਲਾਈ (ਸੁਰਿੰਦਰ ਪਾਲ ਕੁੱਕੂ)-ਦਰਬਾਰ ਰੋਜ਼ਾ ਸ਼ਰੀਫ਼ ਮੰਢਾਲੀ ਦੇ ਗੱਦੀ ਨਸ਼ੀਨ ਸਾਈ ਉਮਰੇ ਸ਼ਾਹ ਕਾਦਰੀ ਦੀ ਸਰਪ੍ਰਸਤੀ ਹੇਠ ਦਰਬਾਰ ਰੋਜ਼ਾ ਸ਼ਰੀਫ਼ ਮੰਢਾਲੀ ਜਿਲਾ੍ਹ ਸ਼ਹੀਦ ਭਗਤ ਸਿੰਘ ਨਗਰ ਵਿਖੇ ਚੱਲ ਰਹੇ ਸੱਯਦ ਉਲ ਸ਼ੇਖ ਬਾਬਾ ਅਬੱਦੁਲਾ ਸ਼ਾਹ ਕਾਦਰੀ ਦੇ ਸਾਲਾਨਾ ਜੋੜ ਮੇਲੇ ਦੇ ਪੰਜਵੈਂ ਦਿਨ ਮੇਲੇ 'ਚ ਤੂੰਬ, ੳਲਗੋਜੇ, ਕਵਾਲ, ਨੱਕਾਲ, ਅਤੇ ਢੋਲਾ ਵਾਲੇ ਆਪੋ-ਆਪਣੇ ਰੰਗ 'ਚ ਦੇਸਾ-ਵਿਦੇਸ਼ਾਂ ਤੋਂ ਆਇਆਂ ਸੰਗਤਾਂ ਦੇ ਰੂ-ਬ-ਰੂ ਹੋਏ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਦਰਬਾਰ 'ਤੇ ਸਿੱਜਦਾ ਕੀਤਾ। ਮੇਲੇ ਵਿੱਚ ਪੰਜਾਬ ਦੇ ਮਸ਼ਹੂਰ ਦੇ ਪ੍ਰਸਿੰਧ ਗਾਇਕਾ ਨੇ ਆਪਣੇ ਗੀਤਾਂ ਰਾਂਹੀ ਹਾਜਰੀ ਲਗਾਈ। ਮੇਲੇ ਵਿੱਚ ਵੱਖ-ਵੱਖ ਦਰਬਾਰਾ ਤੋਂ ਸ਼ਾਂਈ ਤੇ ਫ਼ੱਕਰ ਫਕੀਰਾਂ ਵਿੱਚ ਜੀਤ ਸ਼ਾਹ ਰੁੜਕਾ, ਬਾਬਾ ਫ਼ੱਕਰ ਸ਼ਾਹ ਰੁੜਕਾ, ਬਾਬਾ ਸੋਮ ਸ਼ਾਹ ਝੰਡੀ ਪੀਰ, ਬਾਬਾ ਕਾਲੀ ਨਾਥ ਐਮਾ ਜੱਟਾ ਨੇ ਆਇਆਂ ਸੰਗਤਾਂ ਨੂੰ ਦਰਸ਼ਨ ਦਿਦਾਰ ਦਿੱਤੇ। ਇਸ ਸਮੇਂ ਸ਼ਮੀ ਮੁਹੰਮਦ ਕਵਾਲ ਐਂਡ ਪਾਰਟੀ ਅਤੇ ਕੰਮੋ ਮਹੰਤ ਐਂਡ ਪਾਰਟੀ ਲੁਧਿਆਣੇ ਵਾਲੀਆ, ਕਾਜਲ ਮਹੰਤ ਨੇ ਆਇਆਂ ਸੰਗਤਾਂ ਨੂੰ ਆਪਣੀਆਂ ਨਕਲਾਂ ਰਾਂਹੀ  ਹਾਸੀਆਂ ਦੀ ਪਟਾਰੀ ਖੋਲ ਕੇ ਢਿੰਡੀ ਪੀੜਾਂ ਪਾਇਆਂ। ਦਰਬਾਰ ਰੋਜ਼ਾ ਸ਼ਰੀਫ਼ ਮੰਢਾਲੀ ਦੇ ਗੱਦੀ ਨਸ਼ੀਨ ਸਾਂਈ ਉਮਰੇ ਸ਼ਾਹ ਕਾਦਰੀ ਨੇ ਦਰਬਾਰ ਸੱਯਦ ਉਲ ਸ਼ੇਖ ਬਾਬਾ ਅਬੱਦੁਲਾ ਸ਼ਾਹ ਕਾਦਰੀ ਜੀ ਦੀ ਮਜਾਰ ਤੇ ਬਾਅਦ ਦੁਪਿਹਰ ਚਾਦਰ ਚੜਾਉਣ ਦੀ ਰਸਮ ਆਦਿ ਕੀਤੀ ਗਈ। ਇਸ ਮੌਕੇ ਅਵਤਾਰ ਸਿੰਘ ਕਰੀਮਪੁਰੀ,ਠੇਕੇਦਾਰ ਸਤਨਾਮ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਰਜਿੰਦਰ ਸਿੰਘ, ਤਰਲੋਚਨ ਸਿੰਘ ਸੂੰਢ, ਸੋਹਣ ਲਾਲ ਢੰਡਾ, ਕਮਲਜੀਤ ਕੌਰ ਸਾਬਕਾ ਸਰਪੰਚ ਮੰਢਾਲੀ, ਮਲਕੀਤ ਸਿੰਘ ਜੇ.ਈ., ਜਗਤਾਰ ਸਿੰਘ ਕੈਂਥ, ਡੀ.ਐਸ.ਪੀ. ਸਰਬਜੀਤ ਵਾਹੀਆਂ, ਐਸ.ਐਚ.ਓ. ਪਵਿੱਤਰ ਸਿੰਘ ਨੇ ਦਰਬਾਰ ਤੇ ਹਾਜਰੀ ਲਗਾਈ। ਇਸ ਮੌਕੇ ਮੁਹੰਮਦ ਆਸ਼ਿਕ ਨੀਲਾ, ਸਵਰਨ ਸਿੰਘ, ਮਹਿੰਦਰ ਪਾਲ, ਰਘਵੀਰ ਸਿੰਘ, ਨੀਲਮ ਸ਼ਰਮਾ, ਬਲਜੀਤ ਸਿੰਘ ਜੀਤਾ ਕੁਲਥਮ, ਲਾਲਾਂ ਮਲੇਰਕੋਟਲਾ, ਡਾ. ਸਤਨਾਮ ਸਿੰਘ, ਜਸਵੀਰ ਸਿੰਘ, ਕਰਨ ਬੰਗਾ, ਸੋਨੀ ਮੰਢਾਲੀ, ਚਰਨਜੀਤ, ਜਿੰਦਰ ਦਕੋਹਾ, ਸੋਨੂੰ ਪਟਿਆਲਾ, ਅਮਰਦੀਪ, ਗਗਨਦੀਪ, ਨਵਦੀਪ, ਸੀਤਾ ਰਾਣੀ, ਬਬਲੀ, ਜੀਤੀ,  ਸੋਨੂੰ ਜੱਸੋ ਮਜਾਰਾ, ਗੁਰਦੀਪ ਸਿੰਘ ਅਤੇ ਸੰਗਤਾਂ ਵੱਡੀ ਗਿਣਤੀ ਵਿੱਚ ਹਾਜਰ ਸਨ।

No comments: