BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਖੁਰਦਪੁਰ ਵਾਸੀਆਂ ਵੱਲੋਂ ਪੰਚਾਇਤ ਖਿਲਾਫ ਰੋਸ ਪ੍ਰਦਰਸ਼ਨ

ਗੰਦੇ ਨਾਲੇ ਦੀ ਸਫਾਈ ਨੂੰ ਲੈ ਕੇ ਖੁਰਦਪੁਰ ਪਿੰਡ ਵਾਸੀ ਪੰਚਾਇਤ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ।
ਆਦਮਪੁਰ 15 ਜੁਲਾਈ (ਅਮਰਜੀਤ ਸਿੰਘ)- ਗੰਦੇ ਪਾਣੀ ਦੇ ਨਾਲੇ ਦੀ ਸਫਾਈ ਨੂੰ ਲੈ ਕੇ ਪਿੰਡ ਖੁਰਦਪੁਰ ਵਾਸੀਆਂ ਵੱਲੋਂ ਸਮੂਹ ਪੰਚਾਇਤ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਜਾਣਕਾਰੀ ਦਿੰਦੇ ਸੁੱਖਪਾਲ ਸਿੰਘ ਫੌਜੀ ਨੇ ਦੱਸਿਆ ਕਿ ਪੰਚਾਇਤ ਵੱਲੋਂ ਗੰਦੇ ਨਾਲੇ ਦੀ ਸਫਾਈ ਕਰਵਾਉਣ ਤੋ ਬਾਅਦ ਗੰਦਗੀ ਦੇ ਢੇਰ  ਲੋਕਾਂ ਦੇ ਘਰਾਂ ਅੱਗੇ ਖਿਲਾਰ ਦਿੱਤੇ  ਹੈ, ਅਤੇ ਰਾਹ ਵਿਚੋਂ ਆਉਣਾ ਜਾਣਾ ਵੀ ਮੁਸ਼ਕਲ ਹੋ ਗਿਆ ਹੈ। ਬਰਸਾਤੀ ਮੌਸਮ ਹੋਣ ਕਰਕੇ  ਗੰਦਗੀ ਦੇ ਢੇਰਾਂ ਤੋਂ ਨਿੱਕਲ ਰਹੀ ਬੱਦਬੂ ਕਾਰਨ ਕਿਸੇ ਭਿਆਨਕ  ਬਿਮਾਰੀ ਦਾ ਸ਼ਿਕਾਰ  ਹੋ ਜਾਣ ਦਾ ਖਤਰਾਂ ਹਰ ਵੇਲੇ ਪਿੰਡ ਵਾਸੀਆਂ ਲਈ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਦਸਿਆ ਕਿ ਸਾਡੀ ਤਾਂ ਗੰਦਗੀ ਨੂੰ ਲੈ ਕੇ ਰੋਟੀ ਖਾਣੀ ਵੀ ਮੁਸ਼ਕਲ ਹੋ ਗਈ ਹੈ। ਲੋਕ ਨਰਕ ਭਰੀ ਜਿੰਦਗੀ ਜਿਊਣ ਲਈ ਮਜ਼ਬੂਰ ਹੈ, ਲੋਕਾਂ ਨੇ ਕਿਹਾ ਕਿ ਇਹ ਸਾਰਾ ਮਾਮਲਾ ਪੰਚਾਇਤ ਦੇ ਧਿਆਨ ਵਿੱਚ ਵੀ ਲਿਆਦਾ ਗਿਆ,  ਪਰ ਪੰਚਾਇਤ ਨੇ ਕੋਈ ਵੀ ਹੱਲ ਨਹੀ ਕੀਤਾ। ਇਸ ਮਾਮਲੇ ਸਬੰਧੀ ਜਦੋਂ ਸਰਪੰਚ ਸਤਨਾਮ ਸਿੰਘ ਖੁਰਦਪੁਰ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਪਿੰਡ ਦਾ ਵਿਕਾਸ ਪੰਚਾਇਤ ਵਲੋਂ ਪਹਿਲ ਦੇ ਅਧਾਰ ਤੇ ਕੀਤਾ ਜਾਂਦਾ ਹੈ। ਇਸ ਗੰਦੇ  ਨਾਲੇ ਦੀ ਸਫਾਈ ਲਈ ਜੇ.ਸੀ.ਬੀ ਲਗਾਈ ਗਈ ਸੀ। ਪਰ ਇਕ ਦਿਨ ਜੇ.ਸੀ.ਬੀ ਖਰਾਬ ਹੋਣ ਕਰਕੇ ਕੰਮ ਬੰਦ ਹੋ ਗਿਆ। ਬਰਸਾਤ ਹੋਣ ਕਰਕੇ ਕੂੜਾ ਲੋਕਾਂ ਦੇ ਘਰਾਂ ਦੇ ਅੱਗੇ ਆ ਗਿਆ। ਇਸ ਸਬੰਧੀ ਬੀਡੀਪੀਓ ਆਦਮਪੁਰ ਵੱਲੋ ਸਮੂਹ ਪਿੰਡ ਖੁਰਦਪੁਰ ਦੀ ਪੰਚਾਇਤ ਨੂੰ ਨਾਲ ਲੈ ਕੇ ਮੌਕਾ ਦੇਖਿਆ ਤਾਂ ਉਹਨਾਂ ਜਲਦੀ ਗੰਦਗੀ ਘਰਾਂ ਅੱਗੇ ਚੱਕਵਾਉਣ ਦਾ ਲੋਕਾਂ ਨੂੰ ਭਰੋਸਾ ਦਿਵਾਇਆ। ਇਸ ਮੌਕੇ ਸੁੱਖਪਾਲ ਸਿੰਘ, ਸਤਨਾਮ ਸਿੰਘ, ਜਸਪ੍ਰੀਤ ਸਿੰਘ, ਤਰਸੇਮ ਸਿੰਘ, ਪਰਮਿੰਦਰ ਸਿੰਘ, ਸੁਰਿੰਦਰ ਸਿੰਘ, ਬੀਬੀ ਪਰਮਜੀਤ ਕੌਰ, ਸਤਨਾਮ ਕੌਰ, ਗੁਰਬਖਸ਼ ਕੌਰ, ਮਨਜੀਤ ਕੌਰ, ਗੁਰਮੀਤ ਕੌਰ, ਸਰੋਜ, ਰਣਜੀਤ ਕੌਰ, ਮਨਦੀਪ ਕੌਰ, ਪਲਵਿੰਦਰ ਕੌਰ ਪਿੰਡ ਵਾਸੀ ਹਾਜਰ ਹੋਏ।

No comments: