BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਕਾਲੀ ਲੀਡਰ ਵਲਟੋਹਾ ਨੇ ਬਾਵਾ ਸਾਹਿਬ ਡਾ. ਅੰਬੇਡਕਰ ਤੇ ਜਾਤ-ਪਾਤ ਫੈਲਾਉਣ ਦਾ ਦੋਸ਼ ਲਗਾਉਣਾ ਅਕਾਲੀ ਦਲ ਬਾਦਲ ਦੇ ਏਜੰਡੇ ਨੂੰ ਲਾਗੂ ਕਰਦਾ ਹੈ-ਬਸਪਾ

ਹੁਸ਼ਿਆਰਪੁਰ, 11 ਜੁਲਾਈ (ਤਰਸੇਮ ਦੀਵਾਨਾ)- ਪੰਜਾਬ ਸਰਕਾਰ ਦੀ ਸ਼ਹਿ ਤੇ ਬਾਦਲ ਦੇ ਪਿੱਠੂ ਵਿਰਸਾ ਸਿੰਘ ਵਲਟੋਹਾ ਨੇ ਭਾਰਤ ਰਤਨ ਬਾਵਾ ਸਾਹਿਬ ਭੀਮ ਰਾਓ ਅੰਬੇਡਕਰ ਪ੍ਰਤੀ ਜੋ ਟਿੱਪਣੀ ਜਾਤ-ਪਾਤ ਫੈਲਾਉਣ ਸਬੰਧੀ ਬਿਆਨ ਦੇ ਕੇ ਭਾਰਤ ਦੇ 125 ਕਰੋੜ ਲੋਕਾਂ ਦਾ ਅਪਮਾਨ ਕੀਤਾ ਹੈ ਤੇ ਆਪਣੀ ਘਟੀਆਂ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਜਿਸ ਸੰਵਿਧਾਨ ਦੀ ਸੁੰਹ ਚੁੱਕ ਕੇ ਐਮ.ਐਲ.ਏ., ਐਮ.ਪੀ. ਬਣੇ ਇਨਾਂ ਘਟੀਆ ਸੋਚ ਵਾਲੇ ਆਗੂਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਬਾਬਾ ਸਾਹਿਬ ਦੁਆਰਾ ਬਣਾਏ ਹੋਏ ਸੰਵਿਧਾਨ ਦੁਆਰਾ ਹੀ 125 ਕਰੋੜ ਆਬਾਦੀ ਵਾਲਾ ਭਾਰਤ ਦੇਸ਼ ਚੱਲ ਰਿਹਾ ਹੈ। ਵਲਟੋਹਾ ਦੀ ਗਲਤ ਟਿੱਪਣੀ ਦੇ ਵਿਰੋਧ ਵਿੱਚ ਪਵਨ ਕੁਮਾਰ ਸ਼ਹਿਰੀ ਪ੍ਰਧਾਨ ਤੇ ਬਿੰਦਰ ਸਰੋਆ ਦੀ ਅਗਵਾਈ ਵਿਚ ਬਸਪਾ ਆਗੂਆਂ ਨੇ ਬਾਦਲ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਤੇ ਬਸਪਾ ਆਗੂਆਂ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਐਮ. ਐਲ. ਏ. ਅਕਾਲੀ ਦਲ ਬਾਦਲ ਦੇ ਖ਼ਿਲਾਫ਼ ਅਪਮਾਨ ਯੋਗ ਟਿੱਪਣੀ ਕਰਨ ਤੇ ਜਲਦ ਤੋਂ ਜਲਦ ਪਰਚਾ ਦਰਜ਼ ਕੀਤਾ ਜਾਵੇ। ਪਰਚਾ ਦਰਜ਼ ਨਾ ਹੋਣ ਦੀ ਸਥਿਤੀ ਵਿੱਚ ਬਸਪਾ ਆਗੂਆਂ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਇਸ ਮੌਕੇ ਬਸਪਾ ਆਗੂ ਦਿਨੇਸ਼ ਕੁਮਾਰ ਪੱਪੂ ਸਕੱਤਰ ਹੁਸ਼ਿਆਰਪੁਰ, ਇੰਜ. ਸੁਰਿੰਦਰ ਸਿੰਘ ਸੰਧੂ, ਮੋਹਨ ਲਾਲ, ਚੈਨ ਕੁਮਾਰ ਓਰਫ ਭਰਪੂਰ ਸਿੰਘ, ਭਾਗਵਾਨ ਦਾਸ ਸਿੱਧੂ, ਉਂਕਾਰ ਸਿੰਘ ਨਲੋਈਆਂ, ਗੁਰਮੀਤ ਸਿੰਘ, ਸਿਵ ਰਾਮ ਮਾਂਝੀ, ਗਿਆਨ ਚੰਦ ਨਾਰਾ, ਸੀਤਲ ਰਾਮ ਨਾਰਾ, ਰਕੇਸ਼ ਕੁਮਾਰ ਪੱਪੂ, ਕਰਨ ਕੁਮਾਰ ਤੇ ਹੋਰ ਬਸਪਾ ਆਗੂ ਸ਼ਾਮਿਲ ਸਨ।

No comments: