BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁ. ਪੰਜ ਤੀਰਥ ਸਾਹਿਬ ਜੰਡੂ ਸਿੰਘਾ ਵਿੱਖੇ ਵਿਸ਼ਾਲ ਢਾਡੀ ਦਰਬਾਰ ਸਜਾਇਆ

ਕਵੀਸ਼ਰੀ ਗਾਇਨ ਕਰਦੇ ਭਾਈ ਤਰਲੋਚਨ ਸਿੰਘ ਉਦੇਸੀਆਂ ਵਾਲੇ, ਸੰਗਤਾਂ ਵਿੱਚ ਹਾਜਰ ਵਿਧਾਇਕ ਸਰਵਣ ਸਿੰਘ ਫਿਲੋਰ, ਪ੍ਰਧਾਨ ਭੁਪਿੰਦਰ ਸਿੰਘ ਸੰਘਾ, ਅਤੇ ਹੋਰ ਮੈਂਬਰ ਅਤੇ ਸੰਗਤਾਂ।
ਜੰਡੂ ਸਿੰਘਾ/ਪਤਾਰਾ- 04 ਜੁਲਾਈ (ਅਮਰਜੀਤ ਸਿੰਘ)- ਹਲਕਾ ਕਰਤਾਰਪੁਰ ਦੇ ਪਿੰਡ ਜੰਡੂ ਸਿੰਘਾ ਵਿੱਚ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਸਮੂਹ ਸੰਗਤਾਂ ਵੱਲੋਂ ਸਤਿਗੁਰਾਂ ਦੇ ਮਨਾਏ ਜਾ ਰਹੇ, ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਇੱਕ ਵਿਸ਼ਾਲ ਢਾਡੀ ਦਰਬਾਰ ਸਮੂਹ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਕਰਵਾਇਆ ਗਿਆ। ਜਿਸ ਵਿੱਚ ਪੰਥ ਪ੍ਰਸਿੱਧ ਢਾਡੀ ਭਾਈ ਸੁਰਜੀਤ ਸਿੰਘ ਉਦੇਸੀਆਂ, ਕਵੀਸ਼ਰ ਭਾਈ ਤਰਲੋਚਨ ਸਿੰਘ ਨਾਹਲ, ਭਾਈ ਭੁਪਿੰਦਰ ਸਿੰਘ ਉਦੇਸੀਆਂ, ਭਾਈ ਜਰਨੈਲ ਸਿੰਘ ਬੈਂਸ ਲੱਲੀਆਂ ਵਾਲਿਆਂ ਨੇ ਸੰਗਤਾਂ ਨੂੰ ਢਾਡੀ ਵਾਰਾਂ ਗਾ ਕੇ ਨਿਹਾਲ ਕੀਤਾ। ਇਸ ਸਮਾਗਮ ਦੋਰਾਨ ਹਲਕਾ ਕਰਤਾਰਪੁਰ ਵਿਧਾਇਕ ਸਰਵਣ ਸਿੰਘ ਫਿਲੋਰ ਸੰਗਤਾਂ ਵਿੱਚ ਗੁਰੂ ਘਰ ਨਤਮਸਤਕ ਹੋਣ ਲਈ ਵਿਸ਼ੇਸ਼ ਤੋਰ ਤੇ ਪੁੱਜੇ। ਜਿਨਾਂ ਦਾ ਪ੍ਰਧਾਨ ਭੁਪਿੰਦਰ ਸਿੰਘ ਸੰਘਾ, ਮੀਤ ਪ੍ਰਧਾਨ ਅਮਰੀਕ ਸਿੰਘ, ਭਾਈ ਗੁਰਦੇਵ ਸਿੰਘ, ਅਮਰਜੀਤ ਸਿੰਘ, ਕਰਨੈਲ ਸਿੰਘ, ਕਰਮਜੀਤ ਸਿੰਘ ਕੰਮਾਂ ਵੱਲੋਂ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਮੋਕੇ ਤੇ ਸੇਵਾਦਾਰਾਂ ਨੇ ਸੰਗਤਾਂ ਦੀ ਸਹੂਲਤ ਹਿੱਤ ਗੁਰੂ ਕੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ। ਸਮੂਹ ਪ੍ਰਬੰਧਕ ਕਮੇਟੀ ਨੇ ਦਸਿਆ ਕਿ ਅੱਜ 05 ਜੁਲਾਈ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ਾਲ ਕੀਰਤਨ ਦੀਵਾਨ ਸਜਾਇਆ ਜਾਵੇਗਾ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਸੰਗਤਾਂ ਨੂੰ ਇਲਾਹੀ ਬਾਣੀ ਸਰਵਣ ਕਰਵਾ ਕੇ ਨਿਹਾਲ ਕਰਨਗੇ। ਇਸ ਮੋਕੇ ਤੇ ਨੰਬਰਦਾਰ ਜਸਵੀਰ ਸਿੰਘ, ਸਰਤਾਜ ਸਿੰਘ, ਮਾ. ਮਨਜੀਤ ਸਿੰਘ ਸੰਘਾ, ਜਥੇਦਾਰ ਕੁਲਵਿੰਦਰ ਸਿੰਘ ਕਬੂਲਪੁਰ, ਜਸਪਾਲ ਸਿੰਘ ਗਿੱਲ, ਪ੍ਰਧਾਨ ਸੁਰਜੀਤ ਸਿੰਘ ਸਵੀਟੀ, ਗੁਰਪਾਲਜੀਤ ਸਿੰਘ, ਮਾ. ਜੋਗਿੰਦਰ ਸਿੰਘ ਸੰਘਾ, ਮਲਵਿੰਦਰ ਸਿੰਘ ਐਕਸੀਅਨ, ਕੇਹਰ ਸਿੰਘ ਜੋਹਲ, ਜਗਦੇਵ ਸਿੰਘ, ਮਾ. ਗੁਰਦੇਵ ਸਿੰਘ, ਚੇਤਨਪਾਲ ਸਿੰਘ ਪੰਚ, ਜਸਵੰਤ ਸਿੰਘ, ਮਨਧੀਰ ਸਿੰਘ, ਪੰਚ ਮਨਜੀਤ ਸਿੰਘ ਸੰਘਾ, ਮਾ. ਅਮਰਜੀਤ ਸਿੰਘ, ਅਮਰੀਕ ਸਿੰਘ ਗਰੇਵਾਲ, ਸੁਖਜਿੰਦਰ ਸਿੰਘ, ਮਨਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਹੇਰ ਸੇਵਾਦਾਰ ਹਾਜਰ ਸਨ।

No comments: