BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਰੋਧੀਆਂ ਨੂੰ ਮੂੰਹ ਤੋੜਵਾਂ ਜਵਾਬ ਤੱਥਾਂ ਨਾਲ ਦੇਣਗੀਆਂ ਪ੍ਰਚਾਰ ਵੈਨਾਂ-ਡਾ: ਅਜਨਾਲਾ

ਹਲਕਾ ਅਜਨਾਲਾ ਵਿਚ 'ਇਕ ਸ਼ਾਮ ਆਪਣੀ ਸਰਕਾਰ ਦੇ ਨਾਲ' ਮੁਹਿੰਮ ਦੀ ਸ਼ੁਰੂਆਤ
ਰਮਦਾਸ, 1 ਜੁਲਾਈ (ਰਜਿੰਦਰ ਭਗਤ)- 'ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਕ ਸ਼ਾਮ ਆਪਣੀ ਸਰਕਾਰ ਦੇ ਨਾਲ ਪ੍ਰੋਗਰਾਮ ਕੁੱਝੇ ਵਿਚ ਸਮੁੰਦਰ ਬੰਦ ਕਰਨ ਦੇ ਬਰਾਬਰ ਹੈ, ਜਿਸ ਵਿਚ ਸਾਡੇ ਅਮੀਰ ਵਿਰਸੇ, ਸਿੱਖ ਇਤਹਾਸ ਦੀ ਜਾਣਕਾਰੀ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਲੋਕ ਭਲਾਈ ਦੇ ਕੰਮਾਂ ਦਾ ਵੇਰਵਾ ਬਾਖੂਬੀ ਦਿੱਤਾ ਗਿਆ ਹੈ।' ਉਕਤ ਸ਼ਬਦਾਂ ਦਾ ਪ੍ਰਗਟਾਵਾ ਡਾ: ਰਤਨ ਸਿੰਘ  ਅਜਨਾਲਾ ਸਾਬਕਾ ਲੋਕ ਸਭਾ ਮੈਂਬਰ ਨੇ ਬਾਉਲੀ ਵਿਖੇ  ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਕੀਤਾ। ਉਨਾਂ ਕਿਹਾ ਕਿ ਇਸ ਪ੍ਰੋਜੈਕਟ ਰਾਹੀਂ ਵਿਰੋਧੀ ਪਾਰਟੀਆਂ ਨੂੰ ਮੂੰਹਤੋੜਵਾਂ ਜਵਾਬ ਮਿਲਿਆ ਹੈ, ਜੋ ਕਿ ਪੰਜਾਬ ਦੇ ਪਿਛਲੇ 9 ਸਾਲਾਂ ਦੇ ਵਿਕਾਸ ਬਾਰੇ ਝੂਠ ਅਤੇ ਕੂੜ-ਕਬਾੜ ਫੈਲਾ ਰਹੇ ਸਨ। ਉਨਾਂ ਕਿਹਾ ਕਿ ਅਸੀਂ ਪੰਜਾਬ ਵਿਚ ਹੋਇਆ ਵਿਕਾਸ ਤੱਥਾਂ ਨਾਲ ਵਿਖਾਇਆ ਹੈ ਅਤੇ ਨਾਲ ਹੀ ਸਮਾਜਿਕ-ਆਰਥਿਕ ਪੱਧਰ 'ਤੇ ਜੋ ਸਕਾਰਾਤਮਕ ਤਬਦੀਲੀ ਆਈ ਹੈ ਉਸ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਵੱਡੀ ਗਿਣਤੀ ਵਿਚ ਸਮਾਜਿਕ ਭਲਾਈ ਸਕੀਮਾਂ ਚਲਾਈਆਂ ਅਤੇ ਪ੍ਰਸਾਸ਼ਕੀ ਸੁਧਾਰਾਂ ਵਿਚ ਵੀ ਅਹਿਮ ਪ੍ਰਾਪਤੀਆਂ ਕੀਤੀਆਂ। ਸ. ਅਜਨਾਲਾ ਨੇ ਕਿਹਾ ਕਿ ਫਿਲਮ ਵੇਖ ਕੇ ਲੋਕ ਅਕਾਲੀ-ਭਾਜਪਾ ਸਰਕਾਰ ਦੇ ਵਿਕਾਸ ਅਤੇ ਕਾਂਗਰਸ ਦੇ ਕੰਮਾਂ ਵਿਚਕਾਰ ਆਸਾਨੀ ਨਾਲ ਤੁਲਨਾ ਕਰ ਲੈਣਗੇ ਅਤੇ ਉਨਾਂ ਨੂੰ ਪਤਾ ਚੱਲ ਜਾਵੇਗਾ ਕਿ ਮੌਜੂਦਾ ਸਰਕਾਰ ਨੇ ਉਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੀ-ਕੀ ਕੀਤਾ ਹੈ।
ਇਸ ਮੌਕੇ ਉਨਾਂ ਅਕਾਲੀ-ਭਾਜਪਾ ਸਰਕਾਰ ਦੀਆਂ ਕੁੱਝ ਸਕੀਮਾਂ ਨੂੰ ਦੱਸਣ ਤੋਂ ਇਲਾਵਾ ਕਾਂਗਰਸ ਰਾਜ ਵੇਲੇ ਦੀ ਮੌਜੂਦਾ ਸਰਕਾਰ ਨਾਲ ਤੁਲਨਾ ਕਰਦਿਆਂ ਕਿਹਾ ਕਿ ਕਾਂਗਰਸ ਹਕੂਮਤ ਨੇ ਪੰਜਾਬ ਵਿਚ ਬਿਜਲੀ ਪੈਦਾਵਾਰ ਲਈ ਕੁਝ ਨਹੀਂ ਕੀਤਾ ਅਤੇ ਨਾ ਹੀ ਕੋਈ ਥਰਮਲ ਪਲਾਂਟ ਲਾਉਣ ਦੀ ਕੋਸ਼ਿਸ਼ ਕੀਤੀ ਜਦਕਿ ਅਕਾਲੀ-ਭਾਜਪਾ ਸਰਕਾਰ ਨੇ 3 ਬਿਜਲੀ ਪਲਾਂਟ ਸਥਾਪਿਤ ਕੀਤੇ। ਇਸੇ ਤਰਾਂ ਅਮਰਿੰਦਰ ਸਰਕਾਰ ਨੇ ਬਿਜਲੀ ਖੇਤਰ ਵਿਚ ਧੇਲੇ ਦਾ ਵੀ ਨਿਵੇਸ਼ ਨਹੀਂ ਕੀਤਾ ਜਦਕਿ ਅਕਾਲੀ-ਭਾਜਪਾ ਸਰਕਾਰ ਨੇ ਇਸ ਖੇਤਰ ਵਿਚ 72320 ਕਰੋੜ ਰੁਪਏ ਦਾ ਨਿਵੇਸ਼ ਲਿਆਂਦਾ। ਇਸ ਮੌਕੇ ਲੋਕਾਂ ਨੇ ਚਾਰ ਸਾਹਿਬਜ਼ਾਦੇ ਫਿਲਮ ਵੇਖੀ ਅਤੇ ਅਕਾਲੀ ਸਰਕਾਰ ਦੇ ਕੰਮਾਂ ਨੂੰ ਦਰਸਾਉਂਦੀਆਂ ਛੋਟੀਆਂ ਐਡ ਫਿਲਮਾਂ ਵੇਖੀਆਂ। ਪ੍ਰਸਾਸਨ ਵੱਲੋਂ ਇਸ ਮੌਕੇ ਚਾਹ, ਪਕੌੜੇ ਅਤੇ ਜਲੇਬਾਂ ਦੇ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ:ਡੀ:ਐਮ ਡਾ: ਅਨੂਪ੍ਰੀਤ ਕੌਰ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

No comments: