BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਸਰਕਾਰ ਦੀ ਮੱਦਦ ਨਾਲ ਕਪੂਰ ਪਿੰਡ ਦੀਆਂ ਸੜਕਾਂ ਬਣ ਕੇ ਤਿਆਰ ਹੋਈਆਂ

ਕਪੂਰ ਪਿੰਡ ਵਿੱਚ ਸੜਕ ਦਾ ਕੰਮ ਕਰਵਾਂਉਦੇ ਜੇ.ਈ ਸਤਨਾਮ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਸਮਾਜ ਸੇਵਕ ਡਾ. ਬਲਵੀਰ ਚੰਦ।
ਆਦਮਪੁਰ ਜੰਡੂ ਸਿੰਘਾ 13 ਜੁਲਾਈ (ਅਮਰਜੀਤ ਸਿੰਘ)- ਹਲਕਾ ਵਿਧਾਇਕ ਆਦਮਪੁਰ ਸ਼੍ਰੀ ਪਵਨ ਕੁਮਾਰ ਟੀਨੂੰ ਦੇ ਵਿਸ਼ੇਸ਼ ਯਤਨਾਂ ਸਦਕਾ ਪੰਜਾਬ ਸਰਕਾਰ ਦੀ ਮੱਦਦ ਨਾਲ ਜੰਡੂ ਸਿੰਘਾ ਤੋਂ ਕਪੂਰ ਪਿੰਡ ਤੱਕ ਜਾਂਦੀ ਲਿੰਕ ਸੜਕ ਪੀ.ਡਬਲਯੂ.ਡੀ ਵਿਭਾਗ ਵੱਲੋਂ ਬਣਾ ਦਿੱਤੀ ਗਈ ਹੈ, ਅਤੇ ਅੱਜ ਕਪੂਰ ਪਿੰਡ ਬਸ ਸਡੈਂਡ ਤੋਂ ਜੋ ਲਿੰਕ ਸੜਕ ਪਿੰਡ ਤੱਕ ਜਾਂਦੀ ਹੈ, ਉਸਨੂੰ ਵੀ ਸਮੂਹ ਗਾ੍ਰਮ ਪੰਚਾਇਤ ਦੇ ਸਰਪੰਚ ਸੁਖਵਿੰਦਰ ਸਿੰਘ, ਸਮਾਜ ਸੇਵਕ ਡਾਕਟਰ ਬਲਵੀਰ ਚੰਦ ਮਹਿਮੀ, ਪਰਵਿੰਦਰ ਮੈਂਬਰ ਪੰਚਾਇਤ, ਸੁਰਿੰਦਰ ਸਿੰਘ ਛਿੰਦਾ, ਮਾ. ਸੁਰਜੀਤ ਸਿੰਘ ਨਾਹਲ, ਅਤੇ ਹੋਰ ਪਤਵੰਤਿਆਂ ਦੀ ਨਿੱਗਰਾਨੀ ਹੇਠ ਬਣਾ ਦਿਤੀ ਗਈ। ਇਸ ਮੋਕੇ ਤੇ ਪੀ.ਡਬਲਯੂ ਵਿਭਾਗ ਜੇ.ਈ ਸਤਨਾਮ ਸਿੰਘ, ਮੁਨਸ਼ੀ ਮਨਜੀਤ ਸਿੰਘ, ਨੇ ਸੜਕ ਬਣਾਉਣ ਦਾ ਕਾਰਜ ਨਿਭਾਇਆ। ਇਸ ਮੋਕੇ ਤੇ ਡਾ. ਬਲਵੀਰ ਚੰਦ, ਅਤੇ ਸਰਪੰਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦਾ ਵਿਕਾਸ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ, ਅਤੇ ਹਰ ਪਿੰਡ ਦਾ ਕੰਮ ਪਹਿਲ ਦੇ ਅਧਾਰ ਤੇ ਕਰਵਾਇਆ ਜਾ ਰਿਹਾ ਹੈ। ਹਲਕਾ ਆਦਮਪੁਰ ਵਿੱਚ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਦੇਖਰੇਖ ਹੇਠ ਸੜਕਾਂ ਦੇ ਜਾਲ ਬੁੱਣੇ ਜਾ ਰਹੇ ਹਨ, ਕਪੂਰ ਪਿੰਡ ਵਿੱਚ ਇੱਟਾਂ ਦੀਆਂ ਸੜਕਾਂ ਪੁੱਟ ਕੇ ਇੰਟਰਲਾਕਿੰਗ ਟਾਇਲਾਂ ਲਗਾਉਣ ਦਾ ਕੰਮ ਜੰਗੀ ਪੱਧਰ ਚੱਲ ਰਿਹਾ ਹੈ। ਜੋ ਕਿ ਲੋਕਾਂ ਦੀ ਸਹੂਲਤ ਦੇ ਮੱਧੇਨਜਰ ਸ਼ਲਾਘਾਯੋਗ ਕਦਮ ਹੈ। ਪਤਵੰਤੇ ਸੱਜਣਾਂ ਅਤੇ ਗਾ੍ਰਮ ਪੰਚਾਇਤ ਨੇ ਹਲਕਾ ਵਿਧਾਇਕ, ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।

No comments: