BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰੋਟਰੀ ਕਲੱਬ ਮਿਡ ਟਾਉਨ ਨੇ ਲਗਾਇਆ ਖੂਨਦਾਨ ਕੈਂਪ

ਖੂਨਦਾਨੀਆਂ ਦੀ ਹੋਸਲਾਂ ਅਫਜਾਈ ਕਰਦੇ ਹੋਏ ਵਿਸ਼ਨੂੰ ਸ਼ਰਮਾ ਅਤੇ ਰੋਟਰੀ ਕਲੱਬ ਮਿਡ ਟਾਉਨ ਦੇ ਪ੍ਰਧਾਨ ਸ਼ਸੀਕਾਂਤ ਅਗਰਵਾਲ ਅਤੇ ਹੋਰ ਰੋਟਰੀ ਮੈਂਬਰ।
ਪਟਿਆਲਾ 6 ਜੁਲਾਈ (ਜਸਵਿੰਦਰ ਆਜ਼ਾਦ)- ਰੋਟਰੀ ਕਲੱਬ ਮਿਡ ਟਾਉਨ ਪਟਿਆਲਾ ਦੇ ਨਵੇਂ ਬਣੇ ਪ੍ਰਧਾਨ ਸ਼ਸ਼ੀ ਕਾਂਤ ਅਗਰਵਾਲ ਅਤੇ ਸਕੱਤਰ ਐਨ.ਕੇ. ਜੈਨ ਦੀ ਅਗਵਾਈ ਹੇਠ ਪਬਲਿਕ ਵੇਲਫੇਅਰ ਸੁਸਾਇਟੀ ਰਾਜੇਸ਼ਵਰੀ ਸੇਵਾ ਦਲ ਅਤੇ ਅਗਵਾਲ ਸਭਾ ਦੇ ਸਹਿਯੋਗ ਨਾਲ ਰੋਟਰੀ ਭਵਨ ਐਸ.ਐਸ.ਟੀ ਨਗਰ ਵਿਖੇ ਇਕ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਵਿਸ਼ਨੂੰ ਸ਼ਰਮਾ ਪਹੁੰਚੇ ਅਤੇ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਬੀ.ਜੇ.ਪੀ ਪਟਿਆਲਾ ਦੇ ਪ੍ਰਧਾਨ ਐਸ.ਕੇ. ਦੇਵ ਅਤੇ ਯੂਥ ਅਕਾਲੀ ਮਾਲਵਾ ਜ਼ੋਨ ਦੇ ਪ੍ਰਧਾਨ ਹਰਪਾਲ ਜੂਨੇਜਾ ਨੇ ਪਹੁੰਚ ਕੇ ਖੂਨਦਾਨੀਆ ਦੀ ਹੋਸਲਾ ਅਫਜਾਈ ਕੀਤੀ।ਇਸ ਮੋਕੇ ਸ਼੍ਰੀ ਗੁਰੂ ਹਰਕ੍ਰਿਸ਼ਨ ਆਈ ਹਸਪਤਾਲ ਸੁਹਾਣਾ ਦੀ ਮੈਡੀਕਲ ਟੀਮ ਨੇ ਪਹੁੰਚ ਕੇ 70 ਯੂਨਿਟ ਦੇ ਕਰੀਬ ਖੂਨ ਇਕੱਠਾ ਕੀਤਾ। ਇਸ ਮੋਕੇ ਸ਼ਸ਼ੀ ਕਾਂਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਈ ਤਰਾਂ ਦੀਆਂ ਗੰਭੀਰ ਬਿਮਾਰੀਆ ਦੇ ਮਰੀਜਾਂ ਨੂੰ ਤੁਰੰਤ ਖੂਨ ਦੀ ਜਰੂਰਤ ਹੁੰਦੀ ਹੈ।ਇਸੇ ਲੋੜ ਨੂੰ ਮੁੱਖ ਰੱਖਦੇ ਹੋਏ ਇਸ ਬਲੱਡ ਕੈਂਪ ਦਾ ਆਯੋਜਨ ਕਰਕੇ ਮਰੀਜਾਂ ਨੂੰ ਰਾਹਤ ਪ੍ਰਦਾਨ ਕੀਤੀ ਗਈ ਹੈ।ਇਸ ਮੋਕੇ ਅਜੈ ਸੇਠ,ਸਵਰਾਜ ਕੌਸ਼ਲ,ਵਿਮਲ ਗੁਪਤਾ, ਡਾ. ਜਗਬੀਰ ਸਿੰਘ, ਨੀਰਜ ਸ਼ਰਮਾ, ਇੰਦਰਜੀਤ ਬਾਂਸਲ,ਕੇ.ਕੇ. ਬਾਂਸਲ,ਸ਼ੀਸਪਾਲ ਮਿੱਤਲ, ਸੰਜੀਵ ਗਰਗ,ਆਕਾਸ਼ ਬਾਂਸਲ, ਅਰਵਿੰਦ ਗਰਗ, ਰਾਕੇਸ਼ ਸਿੰਗਲਾ,ਦੇਵੀਦਿਆਲ ਅਤੇ ਡਾ.ਗਰੋਵਰ ਤੋ ਇਲਾਵਾ ਰੋਟਰੀ ਕਲੱਬ ਦੇ ਮੈਂਬਰ ਉਹਨਾ ਦੇ ਪਰਿਵਾਰਕ ਮੈਂਬਰਾਂ ਤੋ ਇਲਵਾ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਹਾਜਰ ਸਨ।

No comments: