BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਆਗਮਨ ਦੇ ਸਬੰਧ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਇਆ

390 ਮਰੀਜਾਂ ਨੇ ਫ੍ਰੀ ਮੈਡੀਕਲ ਕੈਂਪ ਦਾ ਲਾਭ, 120 ਮਰੀਜਾਂ ਦੀ ਕੀਤੀ, ਫ੍ਰੀ ਸ਼ੂਗਰ ਟੈਸਟ
ਕੈਂਪ ਦੋਰਾਨ ਹਾਜਰ ਡਾ. ਹਰਵਿੰਦਰ ਸਿੰਘ, ਡਾ.ਪਰਦਮਨ ਸਿੰਘ, ਡਾ. ਸੁਰਿੰਦਰ ਕਲਿਆਣ, ਡਾ. ਅਨੂੰਪ੍ਰੀਤ ਅਤੇ ਹੋਰ ਸਟਾਫ ਅਤੇ ਮਰੀਜ।
ਆਦਮਪੁਰ ਜੰਡੂ ਸਿੰਘਾ 5 ਜੁਲਾਈ (ਅਮਰਜੀਤ ਸਿੰਘ)- ਗੁਰਦੁਆਰਾ ਪੰਜ ਤੀਰਥ ਸਾਹਿਬ ਜੰਡੂ ਸਿੰਘਾ ਵਿੱਖੇ ਅੱਜ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜਾ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਸਿੰਘ ਹਸਪਤਾਲ ਜੰਡੂ ਸਿੰਘਾ ਵੱਲੋਂ ਸੰਗਤਾਂ ਦੀ ਸਹੂਲਤ ਹਿੱਤ ਹਰ ਸਾਲ ਦੀ ਤਰਾਂ ਫ੍ਰੀ ਮੈਡੀਕਲ ਕੈਂਪ ਮੁੱਖ ਡਾਕਟਰ ਹਰਵਿੰਦਰ ਸਿੰਘ (ਸਿੰਘ) ਦੀ ਵਿਸ਼ੇਸ਼ ਦੇਖਰੇਖ ਹੇਠ ਲਗਾਇਆ ਗਿਆ। ਜਿਸਦਾ ਸੰਗਤਾਂ ਨੂੰ ਭਰਭੂਰ ਲਾਭ ਉਠਾਇਆ। ਇਸ ਕੈਂਪ ਦਾ ਉਦਘਾਟਨ ਅਤੇ ਚੈਅਕੱਪ ਕਰਨ ਲਈ ਡਾ. ਪਰਦਮਨ ਸਿੰਘ ਡੀ.ਏ.ਉ, ਡਾ. ਸੁਰਿੰਦਰ ਕਲਿਆਣ ਐਸ.ਐਮ.ਉ ਵਿਸ਼ੇਸ਼ ਤੋਰ ਤੇ ਪੁੱਜੇ, ਜਿਨਾਂ ਨੇ ਰੀਬਨ ਕੱਟ ਕੇ ਇਸ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ। ਇਸ ਮੋਕੇ ਤੇ ਇਨਾਂ ਮਾਹਰ ਡਾਕਟਰਾਂ ਵੱਲੋਂ 390 ਦੇ ਕਰੀਬ ਮਰੀਜਾਂ ਦਾ ਮੁਆਇੰਨਾਂ ਕਰਕੇ ਉਨਾਂ ਨੂੰ ਆਯੂਰਵੈਦਿਕ ਅਤੇ ਐਲੋਪੈਥੀ ਦਵਾਈਆਂ ਫ੍ਰੀ ਵੰਡ ਕੇ ਉਨਾਂ ਦਾ ਇਲਾਜ ਕੀਤਾ। ਡਾ. ਹਰਵਿੰਦਰ ਸਿੰਘ ਨੇ ਦਸਿਆ ਕਿ ਅੱਜ ਮਰੀਜਾਂ ਦੇ ਸ਼ੂਗਰ ਦੇ 120 ਟੈਸਟ ਵੀ ਫ੍ਰੀ ਕੀਤੇ ਗਏ ਹਨ। ਇਸ ਮੋਕੇ ਤੇ ਡਾਕਟਰ ਅੰਨੂੰਪਰੀਤ ਕੋਰ, ਡਾਕਟਰ ਪ੍ਰੀਤਇੰਦਰ ਸਿੰਘ, ਮੰਜੂ, ਅੰਜਲੀ, ਰਵਨੀਤ, ਅਤੇ ਹੋਰ ਸਿੰਘ ਹਸਪਤਾਲ ਦਾ ਸਟਾਫ ਹਾਜਰ ਸੀ।

No comments: