BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਰਾਗਪੁਰ ਪੁਲਿਸ ਨੇ ਲਾਵਾਰਿਸ ਬੱਚਾ ਆਸ਼ਰਮ ਨੂੰ ਸੋਪਿਆ

ਲਾਵਾਰਿਸ ਗੂੰਗਾ ਬੱਚਾ
ਆਦਮਪੁਰ ਜੰਡੂ ਸਿੰਘਾ 12 ਜੁਲਾਈ (ਅਮਰਜੀਤ ਸਿੰਘ)- ਬੀਤੇ ਦਿਨ ਪਰਾਗਪੁਰ ਚੋਕੀ ਦੇ ਮੁਲਾਜਮਾਂ ਨੇ ਇੱਕ ਲਾਵਾਰਿਸ ਗੂੰਗੇ ਬੱਚੇ ਨੂੰ ਗਾਂਧੀ ਵਿਨਿਤਾ ਆਸ਼ਰਮ ਦੀ ਮੱਦਦ ਨਾਲ ਗੁਰੂ ਨਾਨਕ ਅਨਾਥ ਆਸ਼ਰਮ ਰਾਮਾਂਮੰਡੀ ਵਿਖੇ ਪ੍ਰਬੰਧਕਾਂ ਨੂੰ ਸੋਪਿਆ ਹੈ। ਪਰਾਗਪੁਰ ਪੁਲਿਸ ਚੋਕੀ ਇੰਚਾਰਜ ਕਮਲਜੀਤ ਸਿੰਘ ਅਤੇ ਮੁਨਸ਼ੀ ਹਰਜਿੰਦਰ ਸਿੰਘ ਨੇ ਪੰਜਾਬੀ ਜਾਗਰਣ ਨੂੰ ਦਸਿਆ ਕਿ ਸ਼ਾਮ ਉਹ ਨਾਕਾਬੰਦੀ ਕਰਨ ਵਾਸਤੇ ਜਾ ਰਹੇ ਸਨ, ਕਿ ਉਨਾਂ ਨੂੰ ਕਿਸੇ ਵਿਆਕਤੀ ਨੇ ਇਤਲਾਹ ਦਿਤੀ ਕਿ ਇੱਕ ਗੁੰਗਾ ਲਾਵਾਰਿਸ ਬੱਚਾ ਹਾਥੀ ਗੇਟ ਸੋਫੀ ਪਿੰਡ ਨਜਦੀਕ ਘੁੰਮ ਰਿਹਾ ਹੈ। ਪਰਾਗਪੁਰ ਪੁਲਿਸ ਦੇ ਮੁਲਾਜਮਾਂ ਨੂੰ ਤਰੁੰਤ ਉਸ ਬੱਚੇ ਨੂੰ ਲੱਭਿਆ, ਅਤੇ ਉਸਦੀ ਪਾਸ ਲੱਗਦੇ ਇਲਾਕੇ ਵਿੱਚ ਭਾਲ ਕੀਤੀ, ਲਾਗਲੇ ਪਿੰਡਾਂ ਦੇ ਗੁਰੂ ਘਰਾਂ ਵਿੱਚ ਅਨਾਉਸਮੈਂਟ ਵੀ ਕਰਵਾਈ, ਪਰ ਉਸ ਗੂੰਗੇ ਬੱਚਾ ਦਾ ਕੋਈ ਪਤਾ ਨਹੀਂ ਲੱਗਾ। ਪੁਲਿਸ ਨੇ ਬੱਚੇ ਦਾ ਮੈਡੀਕਲ ਕਰਵਾ ਕੇ ਬੱਚੇ ਨੂੰ ਗਾਂਧੀ ਵਿਨਿਤਾ ਆਸ਼ਰਮ ਕਪੂਰਥਲਾ ਰੋਡ ਵਿਖੇ ਪ੍ਰਬੰਧਕਾਂ ਪਾਸ ਪਹੁੱਚਾਇਆ। ਪਰ ਉਨਾਂ ਦੀ ਮੱਦਦ ਨਾਲ ਇਹ ਬੱਚਾ ਆਸ਼ਰਮ ਅਤੇ ਪਰਾਗਪੁਰ ਦੀ ਪੁਲਿਸ ਵੱਲੋਂ ਗੁਰੂ ਨਾਨਕ ਅਨਾਥ ਆਸ਼ਰਮ ਵਿੱਖੇ ਪਹੁੱਚਾ ਦਿਤਾ ਗਿਆ। ਜਿੱਥੇ ਬੀਬੀ ਕਰਮਜੀਤ ਕੋਰ ਪ੍ਰਧਾਨ, ਜਰਨਲ ਸੈਕਟਰੀ ਸੁਰਿੰਦਰ ਸਿੰਘ ਪੱਪੀ, ਮੀਤ ਪ੍ਰਧਾਨ ਤਰਸੇਮ ਸਿੰਘ ਹਾਰਟਾਂ, ਮੁੱਖ ਪ੍ਰਬੰਧਕ ਸ਼ੁਸ਼ਮਾਂ ਅਤੇ ਹੋਰ ਪ੍ਰਬੰਧਕਾਂ ਵੱਲੋਂ ਬੱਚੇ ਦੀ ਦੇਖਭਾਲ ਕੀਤੀ ਜਾ ਰਹੀ ਹੈ। ਪ੍ਰਬੰਧਕਾਂ ਨੇ ਦਸਿਆ ਕਿ ਅਗਰ ਇਸ ਬੱਚੇ ਦਾ ਕਿਸੇ ਨੂੰ ਪਤਾ ਲੱਗਦਾ ਹੈ, ਤਾਂ ਉਹ ਗੁਰੂ ਨਾਨਕ ਅਨਾਥ ਆਸ਼ਰਮ ਦੇ ਪ੍ਰਬੰਧਕਾਂ ਨਾਲ ਸਪੰਰਕ ਕਰ ਸਕਦਾ ਹੈ।

No comments: