BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਤ ਕੂਕਰ ਦਾਸ ਦੇ ਸਥਾਨ ਤੇ ਟੀਨੂੰ ਵੱਲੋਂ ਉਦਘਾਟਨ

ਸੰਤ ਕੂਕਰ ਦਾਸ ਦੇ ਸਥਾਨ ਤੇ ਰੀਬਨ ਕੱਟ ਕੇ ਉਦਘਾਟਨ ਕਰਦੇ ਪਵਨ ਕੁਮਾਰ ਟੀਨੂੰ, ਪ੍ਰਧਾਨ ਚਮਨ ਲਾਲ ਅਤੇ ਹੋਰ।
ਆਦਮਪੁਰ ਜੰਡੂ ਸਿੰਘਾ 4 ਜੁਲਾਈ (ਅਮਰਜੀਤ ਸਿੰਘ)- ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਾਹਾਰਾਜ ਜੀ ਪਿੰਡ ਢੱਡੇ ਜਿਲਾ ਜਲੰਧਰ ਵਿਖੇ ਮੋਜੂਦ ਸੰਤ ਕੂਕਰ ਦਾਸ ਜੀ ਪਵਿੱਤਰ ਸਥਾਨ ਤੇ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਕਰਵਾਏ ਜਾ ਰਹੇ, ਸ਼ੀਸ਼ੇ ਲਗਾਉਣ ਦਾ ਸ਼ੁੱਭ ਅਰੰਭ ਅੱਜ ਹਲਕਾ ਆਦਮਪੁਰ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਪਿੰਡ ਵਾਸੀਆਂ ਦੀ ਹਾਜਰੀ ਵਿੱਚ ਕੀਤਾ। ਇਸ ਮੋਕੇ ਤੇ ਸ਼੍ਰੀ ਟੀਨੂੰ ਨੇ ਪ੍ਰਬੰਧਕ ਕਮੇਟੀ ਵੱਲੋਂ ਇਹ ਕਰਵਾਏ ਜਾ ਰਹੇ ਕਾਰਜ ਲਈ ਉਨਾਂ ਨੂੰ ਵਧਾਈਆਂ ਦਿਤੀਆਂ। ਇਸ ਮੋਕੇ ਤੇ ਸਰਪੰਚ ਕਿਰਨਦੀਪ ਕੋਰ, ਪੰਚ ਅਵਤਾਰ ਸਿੰਘ, ਪੰਚ ਨਰੇਸ਼ ਕੁਮਾਰ, ਪੰਚ ਸੁਭਾਸ਼ ਰਾਏ, ਪੰਚ ਅਮਰਜੀਤ ਕੋਰ, ਪੰਚ ਅਮਰਜੀਤ, ਪੰਚ ਹਰਵਿੰਦਰ ਕੋਰ, ਪ੍ਰਧਾਨ ਗਿਆਨੀ ਚਮਨ ਲਾਲ, ਮੀਤ ਪ੍ਰਧਾਨ ਬਲਵੀਰ ਸਿੰਘ, ਸਾਬਕਾ ਸਰਪੰਚ ਸੁਰਿੰਦਰ ਕੋਰ, ਪੰਚ ਜਸਵਿੰਦਰ ਕੁਮਾਰ, ਕੈਸ਼ੀਅਰ ਨਵੀਨ ਕੁਮਾਰ, ਹੋਰ ਪਿੰਡ ਵਾਸੀ ਅਤੇ ਪਤਵੰਤੇ ਹਾਜਰ ਸਨ।

No comments: