BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਵਾ ਮੁਕਤੀ ਤੇ ਗੁਰਦਿਆਲ ਸਿੰਘ ਨੂੰ ਵਿਦਾਇਗੀ ਪਾਰਟੀ ਦਿਤੀ

ਗੁਰਦਿਆਲ ਸਿੰਘ ਦਾ ਸੇਵਾ ਮੁਕਤੀ ਤੇ ਸਨਮਾਨ ਕਰਦੇ ਐਸ.ਆਰ.ਕੇ ਮੂਰਥੀ ਅਤੇ ਹੋਰ ਸਟਾਫ ਮੈਂਬਰ, ਅਤੇ ਇੰਨਸੈਟ ਵਿੱਚ ਪੇਸ਼ਕਾਰੀ ਦਿੰਦੇ ਨਵਤੇਜ ਸਿੰਘ ਗਰੇਵਾਲ।
ਆਦਮਪੁਰ ਜੰਡੂ ਸਿੰਘਾ 4 ਜੁਲਾਈ (ਅਮਰਜੀਤ ਸਿੰਘ)- ਜੰਡੂ ਸਿੰਘਾ ਤੋਂ ਪੱਤਰਕਾਰ ਅਮਰਜੀਤ ਸਿੰਘ ਦੇ ਸਤਿਕਾਰਯੋਗ ਵੱਡੇ ਭਰਾ ਸ. ਗੁਰਦਿਆਲ ਸਿੰਘ (ਐਮ.ਸੀ.ਐਮ) ਕਰੀਬ 40 ਸਾਲ ਐਮ.ਈ.ਐਸ ਸੂਰਾਨੁੱਸੀ ਜਲੰਧਰ ਵਿਖੇ ਆਪਣੀਆਂ ਡਿਉਟੀ ਦੋਰਾਨ ਨਿਭਾਈਆਂ ਸੇਵਾਵਾਂ ਤੋਂ ਅੱਜ ਉਨਾਂ ਨੂੰ ਸੇਵਾ ਮੁਕਤੀ ਤੇ ਐਮ.ਈ.ਐਸ ਦੇ ਸਮੂਹ ਸਟਾਫ ਵੱਲੋਂ ਵਿਦਾਇਗੀ ਪਾਰਟੀ ਦਿਤੀ ਗਈ। ਜਿਸ ਵਿੱਚ ਐਸ.ਆਰ.ਕੇ ਮੂਰਥੀ ਜੀ.ਈ ਕਪੂਰਥਲਾ, ਜੇ.ਐਸ.ਪਗਾਰ ਏ.ਜੀ.ਈ ਕਪੂਰਥਲਾ, ਏ. ਕੇ ਸੂਰੀ ਏ.ਜੀ.ਈ ਸੂਰਾਨੁੱਸੀ, ਵਿਸ਼ੇਸ਼ ਤੋਰ ਤੇ ਪੁੱਜੇ, ਉਨਾਂ ਆਪਣੇ ਸੰਬੋਧਨ ਵਿੱਚ 40 ਸਾਲ ਮਹਿੱਕਮੇ ਵਿੱਚ ਡਿਉਟੀ ਕਰਨ ਤੇ ਗੁਰਦਿਆਲ ਸਿੰਘ ਵੱਲੋਂ ਨਿਭਾਈਆਂ ਸੇਵਾਵਾਂ ਸਬੰਧੀ ਚਾਨਣਾ ਪਾਂਉਦੇ ਹੋਏ ਕਿਹਾ ਕਿ ਗੁਰਦਿਆਲ ਸਿੰਘ ਨੇ ਆਪਣੀ ਡਿਉਟੀ ਪੂਰੀ ਇਨਾਮਦਾਰੀ ਨਾਲ ਨਿੱਭਾ ਕੇ ਭਾਰਤ ਦੇਸ਼ ਦੀ ਸੇਵਾ ਕੀਤੀ ਹੈ, ਉਨਾਂ ਗੁਰਦਿਆਲ ਸਿੰਘ ਵੱਲੋਂ ਕੀਤੇ ਕੰਮਾਂ ਦੀ ਭਰਭੂਰ ਸ਼ਲਾਘਾ ਕੀਤੀ। ਇਸ ਮੋਕੇ ਤੇ ਕਾਮਰੇਡ ਰਣਜੀਤ ਸਿੰਘ ਔਲਖ, ਅਤੇ ਦਾਦਾ ਸੱਪਨ ਕੁਮਾਰ, ਹੋਰ ਬੁਲਾਰਿਆਂ ਨੇ ਵੀ ਨੇ ਸੰਬੋਧਨ ਕੀਤਾ। ਇਸ ਮੋਕੇ ਤੇ ਸ. ਗੁਰਦਿਆਲ ਸਿੰਘ ਨੂੰ ਮਹਿੱਕਮੇ ਵੱਲੋਂ ਯਾਦਗਾਰੀ ਚਿੰਨ ਦੇ ਕੇ ਨਿਵਾਜਿਆ। ਇਸ ਮੋਕੇ ਤੇ ਨਵਤੇਜ ਸਿੰਘ ਗਰੇਵਾਲ ਨੇ ਗਜਲਾਂ ਰਾਹੀਂ ਪੇਸ਼ਕਾਰੀ ਦੇ ਕੇ ਪੁੱਜੇ, ਸੱਜਣਾਂ ਦਾ ਮੰਨੋਰੰਜਨ ਕਰਦੇ ਹੋਏ, ਪਾਰਟੀ ਦੀ ਰੋਣਕ ਨੂੰ ਵਧਾਇਆ। ਇਸ ਸਮਾਗਮ ਵਿੱਚ ਜੇ.ਈ ਗੁਰਵਿੰਦਰ ਸਿੰਘ, ਸਰਵਣ ਸਿੰਘ ਐਸ.ਡੀ.ਸੀ, ਸੁਰਿੰਦਰਪਾਲ ਭਾਟੀਆ, ਰਾਕੇਸ਼ ਮਿਸ਼ਰਾ, ਹਰਦੇਵ ਸਿੰਘ, ਸੁਭਾਸ਼ ਰਾਣਾ, ਵਿਜੈ ਕੁਮਾਰ, ਅਨੂਪ ਕੁਮਾਰ, ਸੁਧੀਰ ਕੁਮਾਰ, ਬਲਵਿੰਦਰ ਬੰਗੜ, ਗੁਰਚਰਨ ਸਿੰਘ, ਰਘੁਵੀਰ ਸਿੰਘ, ਰਾਜ ਕੁਮਾਰ, ਮਦਨ ਲਾਲ, ਦੀਪਕ ਕੁਮਾਰ, ਦਿਆਲ ਚੰਦ, ਦਇਆ ਰਾਮ, ਕੁਲਦੀਪ ਸਿੰਘ, ਰਾਮ ਚੰਦਰ, ਰਾਜੂ ਅਤੇ ਪਰਿਵਾਰ ਮੈਂਬਰ ਵੀ ਹਾਜਰ ਸਨ।

No comments: