BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੰਡੂ ਸਿੰਘਾ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਜੰਡੂ ਸਿੰਘਾ ਵਿੱਚ ਨਗਰ ਕੀਰਤਨ ਦੀ ਅਰੰਭਤਾ ਮੋਕੇ ਪੰਜ ਪਿਆਰੇ ਸਹਿਬਾਨਾਂ ਨਾਲ ਹਾਜਰ ਪ੍ਰਧਾਨ ਭੁਪਿੰਦਰ ਸਿੰਘ ਸੰਘਾ, ਅਤੇ ਹੋਰ ਕਮੇਟੀ ਮੈਂਬਰ।
ਆਦਮਪੁਰ ਜੰਡੂ ਸਿੰਘਾ 2 ਜੁਲਾਈ (ਅਮਰਜੀਤ ਸਿੰਘ)- ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ ਜਲੰਧਰ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ, ਅਤੇ ਪੰਜਾਂ ਪਿਆਰਿਆ ਦੀ ਅਗਵਾਹੀ ਵਿੱਚ 31ਵਾਂ ਵਿਸ਼ਾਲ ਨਗਰ ਕੀਰਤਨ ਸਜਾਇਆ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਜਿਸਦੀ ਅਰੰਭਤਾਂ ਦੇ ਸਬੰਧ ਵਿੱਚ ਪਹਿਲਾਂ ਹੈਂਡ ਗ੍ਰੰਥੀ ਭਾਈ ਮਲਕੀਤ ਸਿੰਘ ਵੱਲੋਂ ਦਸ ਗੁਰੂ ਸਹਿਬਾਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ, ਅਤੇ ਇਹ ਨਗਰ ਕੀਰਤਨ ਸਵੇਰੇ 9 ਵਜੇ ਗੁਰਦੁਆਰਾ ਪੰਜ ਤੀਰਥ ਸਾਹਿਬ ਤੋਂ ਅਰੰਭ ਹੋਇਆ। ਸੁੰਦਰ ਪਾਲਕੀ ਸਾਹਿਬ ਵਿੱਚ ਸ਼ੁਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੰਗਤਾਂ ਨਤਮਸਤਕ ਹੋਈਆਂ ਅਤੇ ਉਨਾਂ ਫੁੱਲਾਂ ਦੀ ਵਰਖਾ ਕੀਤੀ। ਇਹ ਨਗਰ ਕੀਰਤਨ ਜੰਡੂ ਸਿੰਘਾ ਤੋਂ ਅਰੰਭ ਹੋ ਕੇ ਨਗਰ ਵਿੱਚ ਗੁਰਦੁਆਰਾ ਦੁੱਖ ਭੰਜਨ ਸਾਹਿਬ, ਗੁਰਦੁਆਰਾ ਸ਼ਹੀਦਾਂ ਪਾ. ਛੇਵੀਂ ਵਿੱਖੇ ਪੁੱਜਾ, ਜਿਥੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਸੇਵਾਦਾਰਾਂ ਵੱਲੋਂ ਵੱਖ ਵੱਖ ਪਦਾਰਥਾਂ ਦੇ ਸੰਗਤਾਂ ਦੀ ਸੇਵਾ ਹਿੱਤ ਲੰਗਰ ਲਗਾਏ। ਇਸ ਨਗਰ ਕੀਰਤਨ ਨੇ ਜੰਡੂ ਸਿੰਘਾ ਤੋਂ ਅਰੰਭ ਹੋ ਕੇ ਪਿੰਡ ਜੈਤੇਵਾਲੀ, ਬੁਡਿਆਣਾ, ਕਪੂਰ ਪਿੰਡ, ਨਰੰਗਪੁਰ, ਖਿੱਚੀਪੁਰ, ਹਰੀਪੁਰ, ਤਲੰਵੰਡੀ, ਉਦੇਸੀਆਂ, ਅਰਜੁਨ ਵਾਲ, ਲੇਸੜੀਵਾਲ, ਚੂਹੜਵਾਲੀ, ਮਦਾਰਾ, ਧੋਗੜੀ, ਆਦਿ ਪਿੰਡਾਂ ਦੀ ਪ੍ਰਕਿਮਾਂ ਕਰਕੇ ਗੁ. ਪੰਜ ਤੀਰਥ ਸਾਹਿਬ ਵਿਖੇ ਰਾਤ ਵੇਲੇ ਸੰਗਤਾਂ ਸਮੇਤ ਵਾਪਸੀ ਕੀਤੀ। ਨਗਰ ਕੀਰਤਨ ਦੋਰਾਨ ਪ੍ਰਿੰਸ ਪੰਜਾਬੀ ਬੈਂਡ ਜੰਡੂ ਸਿੰਘਾ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੀਆਂ ਮਨੋਹਰ ਧੁੰਨਾਂ ਸੁਣਾ ਕੇ ਨਿਹਾਲ ਕੀਤਾ। ਵੱਖ ਵੱਖ ਪਿੰਡਾਂ ਵਿੱਚ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਹੋਇਆ, ਅਤੇ ਸੇਵਾਦਾਰਾਂ ਨੇ ਸੰਗਤਾਂ ਲਈ ਲੰਗਰ ਲਗਾਏ।  ਨਗਰ ਕੀਰਤਨ ਦੀ ਅਰੰਭਤਾ ਮੋਕੇ ਤੇ ਪ੍ਰਧਾਨ ਸ. ਭੁਪਿੰਦਰ ਸਿੰਘ ਸੰਘਾ, ਮੀਤ ਪ੍ਰਧਾਨ ਅਮਰੀਕ ਸਿੰਘ, ਅਮਰਜੀਤ ਸਿੰਘ, ਭਾਈ ਗੁਰਦੇਵ ਸਿੰਘ, ਕਰਨੈਲ ਸਿੰਘ, ਕੇਹਰ ਸਿੰਘ, ਹੈਂਡ ਗ੍ਰੰਥੀ ਮਲਕੀਤ ਸਿੰਘ ਤੋਂ ਇਲਾਵਾ ਨੰਬਰਦਾਰ ਜਸਵੀਰ ਸਿੰਘ, ਰਾਗੀ ਬਲਵਿੰਦਰ ਸਿੰਘ, ਮਾ. ਜੋਗਿੰਦਰ ਸਿੰਘ ਸੰਘਾ, ਗੁਰਦਿਆਲ ਸਿੰਘ ਕਪੂਰ ਪਿੰਡ, ਜਸਪਾਲ ਸਿੰਘ ਗਿੱਲ, ਐਡਵੋਕੇਟ ਇੰਦਰਜੀਤ ਸਿੰਘ, ਅਰਸ਼ਵੀਰ ਸਿੰਘ, ਮਾ. ਸੁਖਵਿੰਦਰ ਸਿੰਘ ਸੰਘਾ, ਕਰਮਜੀਤ ਸਿੰਘ ਕੰਮਾਂ, ਭੁਪਿੰਦਰ ਸਿੰਘ ਭਿੰਦਾ ਸੰਘਾ, ਜਥੇਦਾਰ ਕੁਲਵਿੰਦਰ ਸਿੰਘ ਕਬੂਲਪੁਰ, ਪੰਚ ਮਨਜੀਤ ਸਿੰਘ ਸੰਘਾ, ਅਤੇ ਹੋਰ ਸੇਵਾਦਾਰ ਹਾਜਰ ਸਨ।

No comments: