BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨੌਜਵਾਨਾਂ ਨੂੰ ਖੇਡਾਂ ਦੇ ਸਮਾਨ ਦੀ ਘਾਟ ਨਹੀਂ ਆਉਣ ਦੇਵਾਂਗੇ-ਬੱਬੀ ਬਾਦਲ

ਬੱਬੀ ਬਾਦਲ ਨੇ ਮੁੱਖ ਮਹਿਮਾਨ ਦੇ ਤੌਰ ਤੇ ਕੀਤੀ ਸ਼ਿਰਕਤ
ਹਰਸੁਖਇੰਦਰ ਸਿੰਘ ਬੱਬੀ ਬਾਦਲ ਜੇਤੂ ਟੀਮ ਨਾਲ ਫੋਟੋ ਖਿਚਵਾਉਂਦੇ ਹੋਏ ਨਾਲ।
ਚੰਡੀਗੜ੍ਹ 5 ਜੁਲਾਈ (ਬਲਜੀਤ ਰਾਏ)- ਨੌਜਵਾਨ ਹੀ ਕਿਸੇ ਦੇਸ਼, ਰਾਜ ਜਾਂ ਕੌਮ ਦਾ ਅਨਮੋਲ ਸਰਮਾਇਆ ਹੁੰਦੇ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ   ਸੀਨੀਅਰ ਮੀਤ ਪ੍ਰਧਾਨ ਮੁੱਖ ਸੇਵਾਦਾਰ ਸz. ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਹਲਕਾ  ਅਜੀਤਗੜ ਦੇ  ਪਿੰਡ ਕੁਰੜਾ ਵਿਚ  ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨ ਦੌਰਾਨ ਪ੍ਰਗਟ ਕੀਤੇ। ਉਹਨਾਂ ਕਲੱਬ ਮੈਂਬਰਾਂ ਨੂੰ ਮੁਖਾਤਬ ਹੁੰਦਿਆਂ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਖੇਡ ਮੈਦਾਨਾਂ ਵਿੱਚ ਜੀਅਜਾਨ ਨਾਲ ਸਖਤ ਮਿਹਨਤ ਕਰਕੇ ਦੇਸ਼, ਰਾਜ ਅਤੇ ਕੌਮ ਦਾ ਨਾਂਅ ਰੌਸ਼ਨ ਕਰਨ।ਉਹਨਾਂ ਕਿਹਾ ਕਿ ਤੁਸੀਂ ਖੇਡਾਂ ਵੱਲ ਰੁਚੀ ਰੱਖ ਕੇ ਆਪਣਾ ਵੇਹਲਾ ਸਮਾਂ ਜੇ ਖੇਡਾਂ ਨੂੰ ਸਮਰਪਿਤ ਕਰੋਗੇ ਤਾਂ ਮੈਂ ਵਾਅਦਾ ਕਰਦਾ ਹਾਂ ਕਿ ਖੇਡਾਂ ਦੇ ਸਮਾਨ ਦੀ ਘਾਟ ਨਹੀਂ ਆਉਣ ਦੇਵਾਂਗੇੇ। ਉਹਨਾਂ ਕਿਹਾ ਕਿ ਪੰਜਾਬ ਦੇ ਉੱਪ ਮੁੱਖ ਮੰਤਰੀ ਸz. ਸੁਖਬੀਰ ਸਿੰਘ ਬਾਦਲ  ਵੱਲੋਂ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਕਲੱਬ ਦੇ ਪ੍ਰਧਾਨ ਜਸਮੀਰ ਸਿੰਘ ਦੱਸਿਆ ਕਿ ਇਸ ਕ੍ਰਿਕਟ ਟੂਰਨਾਮੈਂਟ ਵਿੱਚ  ਫਾਈਨਲ ਮੁਕਾਬਲੇ ਦੌਰਾਨ ਭਾਗੁਮਾਜਰਾ ਟੀਮ ਨੇ ਕੁਰੜਾ ਦੀ ਟੀਮ  ਨੂੰ  ਹਰਾ ਕੇ ਕੱਪ ਤੇ ਕਬਜਾ ਕੀਤਾ।
ਇਸ ਮੌਕੇ ਹਾਕਮ ਸਿੰਘ ਸਰਪੰਚ, ਦਵਿੰਦਰ ਸਿੰਘ ਸਾਬਕਾ ਸਰਪੰਚ,  ਜਸਮੀਰ ਸਿੰਘ  ਕਲੱਬ ਪ੍ਰਧਾਨ ਕੁਰੜਾ, ਸੁਖਪ੍ਰੀਤ ਸਿੰਘ  ਬਾਕਰਪੁਰ, ਹਰਜਿੰਦਰ ਸਿੰਘ ਬਾਵਾ, ਹਰਦੀਪ ਸਿੰਘ, ਕਰਮਜੀਤ ਸਿੰਘ ਧਨਾਸ, ਗੁਰਵਿੰਦਰ ਸਿੰਘ ਕਜਹੇੜੀ, ਰਣਜੀਤ ਸਿੰਘ ਬਰਾੜ ਮੀਤ ਪ੍ਰਧਾਨ ਯੂਥ ਅਕਾਲੀ ਦਲ, ਜਗਤਾਰ ਸਿੰਘ ਘੜੂੰਆਂ, ਰਾਜਿੰਦਰ ਸਿੰਘ ਜੰਡਪੁਰੀ, ਮਨਪ੍ਰੀਤ ਸਿੰਘ, ਗਗਨਦੀਪ ਸਿੰਘ ਵਿੱਕੀ, ਜਸਵੀਰ ਸਿੰਘ, ਪ੍ਰੀਤਮ ਸਿੰਘ,ਜਸਪ੍ਰੀਤ ਸਿੰਘ, ਮਨਪ੍ਰੀਤ ਸਿੰਘ ਭੰਗੂ, ਦਿਲਰਾਜ ਸਿੰਘ, ਇਕਬਾਲ ਸਿੰਘ, ਹਰਿੰਦਰ ਸਿੰਘ, ਨਰਿੰਦਰ ਸਿੰਘ ਅਤੇ ਇਲਾਕੇ ਦੇ ਹੋਰ ਕਈ  ਕਲੱਬਾਂ ਦੇ ਮੈਂਬਰ ਹਾਜ਼ਰ ਸਨ।

No comments: