BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਦੀ ਵਿਦਿਆਰਥਣ ਨੇ ਪਾਇਆ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ

ਜਲੰਧਰ 5 ਜੁਲਾਈ (ਜਸਵਿੰਦਰ ਆਜ਼ਾਦ)- ਕੰਨਿਆ ਮਹਾਵਿਦਿਆਲਾ, ਜਲੰਧਰ ਦੀ ਪੀ.ਜੀ. ਵਿਭਾਗ ਆਫ ਕੰਪਿਊਟਰ ਸਾਇੰਸ ਐੰਡ ਐਪਲੀਕੇਸ਼ਜ, ਸਮੈਸਟਰ-6 ਦੀਆਂ ਵਿਦਿਆਰਥਣਾਂ ਨੇ ਜੀ.ਐਨ.ਡੀ.ਯੂ. ਵੱਲੋਂ ਐਲਾਣੇ ਗਏ ਨਤੀਜੇ ਵਿੱਚ ਸ਼ਾਨਦਾਰ ਕਰਦੇ ਹੋਏ ਮੈਰਿਟ ਲਿਸਟ ਵਿੱਚ ਆਪਣਾ ਨਾਂ ਦਰਜ ਕਰਵਾਇਆ। ਵਿਦਿਆਰਥਣ ਜੌਤੀ ਸਪੁਤੱਰੀ ਸ੍ਰੀ ਰਾਜ ਕੁਮਾਰ ਅਤੇ ਸ੍ਰੀਮਤੀ ਸ਼ਾਨਤੀ ਨੇ ਪਹਿਲਾ ਸਥਾਨ ਹਾਸਲ ਕਰਦੇ ਹੋਏ 1828/2300 ਅੰਕ ਪ੍ਰਾਪਤ ਕੀਤੇ। ਸਾਕਸ਼ੀ ਸਪੁਤੱਰੀ ਸ਼੍ਰੀ ਕ੍ਰਿਸ਼ਨ ਗੋਪਾਲ ਨੇ 6ਵਾਂ ਸਥਾਨ ਹਾਸਲ ਕਰਦੇ ਹੋਏ 1779/2300 ਅੰਕ ਪ੍ਰਾਪਤ ਕੀਤੇ। ਇਸ ਤਰਾਂ ਸਤਿੰਦਰਜੀਤ ਕੌਰ ਸਪੁਤੱਰੀ ਸ਼੍ਰੀ ਨਰਦਤਮ ਨੇ 13ਵਾਂ ਸਥਾਨ ਹਾਸਲ ਕਰਦੇ ਹੋਏ 1745/2300 ਅੰਕ ਪ੍ਰਾਪਤ ਕੀਤੇ। ਇਸ ਤੋਂ ਇਲਾਵਾਂ ਅਮਨਪ੍ਰੀਤ ਕੌਰ ਸਪੁਤੱਰੀ ਸ੍ਰੀ ਸਤਪਾਲ ਸਿੰਘ ਨੇ 1728/2300 ਅੰਕਾਂ ਨਾਲ ਯੂਨੀਵਰਸਿਟੀ ਵਿਚੋਂ 17ਵਾਂ ਸਥਾਨ ਪ੍ਰਾਪਤ ਕੀਤਾ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਨੇ ਮੈਰਿਟ ਸੂਚੀ ਵਿਚ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਪੀ.ਜੀ. ਵਿਭਾਗ ਆਫ ਕੰਪਿਊਟਰ ਸਾਇੰਸ ਐੰਡ ਐਪਲੀਕੇਸ਼ਨਜ਼ ਦੇ ਅਧਿਆਪਕਾਂ ਦੀ ਇਸ ਕਠਿਨ ਮੇਹਨਤ ਦੀ ਸਰਾਹਨਾ ਕਰਦੇ ਹੋਏ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ।

No comments: