BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਲਿਤਾਂ ਲਈ ਭਲਾਈ ਸਕੀਮਾਂ ਦਰਸਾਉਦਾਂ ਕਿਤਾਬਚਾ ਜਾਰੀ

ਦਲਿਤ ਸਕੀਮਾਂ ਸਬੰਧੀ ਕਿਤਾਬਚਾ ਜਾਰੀ ਕਰਦੇ ਮੰਤਰੀ ਸ਼੍ਰੀ ਵਿਜੈ ਸਾਂਪਲਾ ਅਤੇ ਮੈਂਬਰ ਮਨਜੀਤ ਬਾਲੀ।
ਆਦਮਪੁਰ ਜੰਡੂ ਸਿੰਘਾ 4 ਜੁਲਾਈ (ਅਮਰਜੀਤ ਸਿੰਘ)- ਕੇਂਦਰੀ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤ ਮੰਤਰਾਲਿਆ ਅਧੀਨ ਆਂਉਦੀ ਡਾ. ਅੰਬੇਡਕਰ ਫਾਉਨਡੇਂਸ਼ਨ ਵੱਲੋਂ ਭਾਰਤ ਸਰਕਾਰ ਦੁਆਰਾ ਜਾਰੀ ਦਲਿਤਾਂ ਲਈ ਵੱਖ ਵੱਖ ਸਕੀਮਾਂ ਨੂੰ ਘਰ ਘਰ ਪਹੁਚਾਉਣ ਲਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਹੱਥ ਕਿਤਾਬਚਾ ਤਿਆਰ ਕੀਤਾ ਹੈ। ਜਿਸਨੂੰ ਕੇਂਦਰੀ ਮੰਤਰੀ ਸ਼੍ਰੀ ਵਿਜੈ ਸਾਪਲਾਂ ਨੇ ਜਾਰੀ ਕੀਤਾ, ਉਨਾਂ ਇਸ ਮੋਕੇ ਤੇ ਸੰਬੋਧਨ ਕਰਦੇ ਹੋਏ, ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਦਾਇਤਾਂ ਹਨ, ਕਿ ਦਲਿਤਾਂ ਨੂੰ ਉਨਾਂ ਦੇ ਬਣਦੇ ਅਧਿਕਾਰ ਪਹਿਲ ਦੇ ਅਧਾਰ ਤੇ ਦੁਆਏ ਜਾਣ। ਇਸ ਲਈ ਮੰਤਰਾਲਾ ਇਨਾਂ ਸਕੀਮਾਂ ਨੂੰ ਘਰ ਘਰ ਪਹੁਚਾਉਣ ਲਈ ਯਤਨਸ਼ੀਲ ਹੈ। ਸ਼੍ਰੀ ਸਾਂਪਲਾ ਨੇ ਡਾਕਟਰ ਅੰਬੇਡਕਰ ਫਾਉਨਡੇਂਸ਼ਨ ਦੇ ਮੈਂਬਰ ਸ਼੍ਰੀ ਮਨਜੀਤ ਬਾਲੀ ਦੀ ਭਰਭੂਰ ਸ਼ਾਲਘਾ ਕੀਤੀ। ਉਨਾਂ ਨੇ ਕਿਹਾ ਕਿ ਮਨਜੀਤ ਬਾਲੀ ਇਨਾਂ ਸਕੀਮਾਂ ਨੂੰ ਪੰਜਾਬ ਦੇ ਘਰ ਘਰ ਪਹੁਚਾਉਣ ਲਈ ਦਿਨ ਰਾਤ ਇੱਕ ਕਰਕੇ ਮੇਹਨਤ ਕੀਤੀ ਹੈ। ਉਨਾਂ ਕਿਹਾ ਇਨਾਂ ਸਕੀਮਾਂ ਨੂੰ ਪੰਜਾਬ ਭਰ ਵਿੱਚ ਪਹੁਚਾਉਣ ਲਈ ਸਰਕਾਰ ਸ਼੍ਰੀ ਮਨਜੀਤ ਬਾਲੀ ਦੀ ਪੂਰੀ ਮੱਦਦ ਕਰੇਗੀ। ਇਸ ਮੋਕੇ ਤੇ ਜੋਗੀ ਤੱਲਣ, ਦੀਪਕ ਤੈਲੂ, ਰਾਮ ਮੂਰਤੀ, ਚਮਨ ਲਾਲ, ਗੋਪਾਲ ਪਾਲੀ, ਆਸ਼ੂ ਘਈ ਅਤੇ ਹੋਰ ਹਾਜਰ ਹਾਜਰ ਸਨ।

No comments: