BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਬਾਗਬਾਨੀ ਸੁਪਰਵਾਈਜਰ ਟ੍ਰੇਨਿਗ ਕੋਰਸ ਜੁਲਾਈ ਤੋ ਸ਼ੁਰੂ

ਬਠਿੰਡਾ: 1 ਜੁਲਾਈ (ਬਿਊਰੋ)- ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾਇਰੈਕਟਰ ਡਾ. ਜਿਤੇਂਦਰ ਬਰਾੜ ਨੇ ਦੱਸਿਆ ਕਿ ਇਕ ਸਾਲ ਦਾ ਬਾਗਬਾਨੀ ਸੁਪਰਵਾਈਜਰ ਟ੍ਰੇਨਿੰਗ ਕੋਰਸ ਜੁਲਾਈ 2016 ਵਿਚ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੋਰਸ ਵਿਚ ਪੰਜਾਬ ਅਤੇ ਕੇਂਦਰ ਸ਼ਾਸਤ ਪ੍ਰ੍ਰਦੇਸ਼ ਚੰਡੀਗੜ੍ਹ ਦੇ ਬਾਰਵੀਂ (10+2 ) ਪਾਸ ਨੌਜਵਾਨ ਜਿੰਨਾਂ ਦੀ ਉਮਰ 18 ਤੋ 35 ਸਾਲ ਵਿਚਕਾਰ ਹੋਵੇਗੀ, ਉਹ ਆਪਣੀਆਂ ਅਰਜੀਆਂ ਭੇਜ ਸਕਦੇ ਹਨ। ਅਰਜੀਆਂ ਭੇਜਣ ਦੀ ਅੰਤਿਮ  ਮਿਤੀ 15 ਜੁਲਾਈ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਅਸਲ ਸਰਟੀਫਿਕੇਟਾਂ ਸਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਡੱਬਵਾਲੀ ਰੋਡ ਬਠਿੰਡਾ ਵਿਖੇ ਮਿਤੀ 22 ਜੁਲਾਈ 2016 ਸਵੇਰੇ 09:30 ਵਜੇ ਇੰਟਰਵਿਊ ਲਈ  ਹਾਜਰ ਹੋਣ। ਇਸ ਕੋਰਸ ਵਿਚ 20 ਸਿਖਿਆਰਥੀਆਂ ਦੀ ਚੋਣ ਕੀਤੀ ਜਾਵੇਗੀ। ਚੁਣੇ ਹੋਏ ਸਿਖਿਆਰਥੀਆਂ ਦੀ  ਹਾਜਰੀ  ਘੱਟੋ ਘੱਟ 75 ਪ੍ਰਤੀਸ਼ਤ ਹੋਣ ਤੇ ਨੈਸ਼ਨਲ ਹਾਰਟੀਕਲਚਰ ਮਿਸ਼ਨ ਦੇ ਨਿਯਮਾਂ ਅਨੁਸਾਰ 1500 ਰੁਪਏ ਪ੍ਰਤੀ ਮਹੀਨਾ ਵਜੀਫਾ ਵੀ ਦਿੱਤਾ ਜਾਵੇਗਾ। ਇਸ ਕੋਰਸ ਦੀ ਵਧੇਰੇ ਜਾਣਕਾਰੀ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਤੇ ਸੰਪਰਕ ਕੀਤਾ ਜਾ ਸਕਦਾ ਹੈ।

No comments: