BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵੱਖ ਵੱਖ ਦੋਸ਼ੀਆਂ ਉਪਰ ਕਾਰਵਾਈ ਕਰਨ ਲਈ ਸਰਕਾਰ ਵਖਰੇ ਮਾਪਦੰਡ ਨਾ ਅਪਣਾਏ-ਚਾਹਲ

ਸਤਨਾਮ ਸਿੰਘ ਚਾਹਲ
ਮਿਲ਼ਪੀਟਸ (ਕੈਲੀਫੋਰਨੀਆ) 06 ਜੁਲਾਈ (ਬਿਊਰੋ)- ਮਾਲੇਰਕੋਟਲਾ ਵਿਖੇ ਪਵਿੱਤਰ ਕੁਰਾਨ ਸਰੀਫ਼ ਦੀ ਬੇਅਦਬੀ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਤੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਨੇ ਸਵਾਲ ਚੁੱਕਦਿਆਂ ਕਿਹਾ ਕਿ ਅਕਾਲੀ ਦਲ ਨਾਲ ਜੁੜੇ ਲੋਕਾਂ ਅਤੇ ਵਿਰੋਧੀ ਵਿਚਾਰਾਂ ਵਾਲਿਆਂ ਲਈ ਪੰਜਾਬ ਸਰਕਾਰ ਤੇ ਪੁਲਿਸ ਦੀ ਕਾਰਗੁਜ਼ਾਰੀ ਬਿਲਕੁਲ ਵੱਖਰੀ ਤੇ ਸ਼ਕ ਦੇ ਘੇਰੇ ਵਿਚ ਹੁੰਦੀ ਹੈ। ਮਾਲੇਰਕੋਟਲਾ ਘਟਨਾ ਵਿੱਚ ਫੜੇ ਗਏੇ ਮੁਲਜ਼ਮਾਂ ਵੱਲੋਂ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨੇਰਸ਼ ਯਾਦਵ ਦਾ ਨਾਂ ਲਏ ਜਾਣ 'ਤੇ ਪੰਜਾਬ ਪੁਲਿਸ ਨੇ ਤੁਰੰਤ ਨਰੇਸ਼ ਯਾਦਵ ਨੂੰ ਤਲਬ ਕਰ ਲਿਆ ਅਤੇ ਮੰਗਲਵਾਰ ਨੂੰ ਪਟਿਆਲਾ ਵਿੱਚ ਉਸਨੂੰ 100 ਸਵਾਲ ਪੁੱਛੇ ਗਏ ਅਤੇ ਆਉਂਦੇ ਦਿਨਾਂ ਵਿੱਚ ਉਸਦਾ ਪਾਲੀਗ੍ਰਾਫਿਕ ਟੈਸਟ ਕੀਤੇ ਜਾਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ।ਇਥੋਂ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਸੰਸਥਾ ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਇਹ ਦੁਖ ਦੀ ਗਲ ਹੈ ਕਿ ਪੰਜਾਬ ਸਰਕਾਰ ਵਲੋਂ  ਜਿਤਨੀ ਜਲਦਬਾਜੀ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਉਪਰ ਕਾਰਵਾਈ ਕਰਨ ਲਈ ਕੀਤੀ ਜਾ ਰਹੀ ਹੈ ਇਤਨੀ ਜਲਦੀ ਕਈ ਕਈ ਸਾਲਾਂ ਤਕ ਸੱਤਾ ਦੇ ਗਲਿਆਰਿਆਂ ਵਿਚ ਬੈਠੇ ਦੋਸ਼ੀਆਂ ਉਪਰ ਕਾਰਵਾਈ ਕਰਨ ਲਈ ਨਹੀਂ ਲਗਾਈ ਗਈ ।ਜਿਸ ਕਾਰਣ ਸਰਕਾਰ ਦੀ ਸਾਰੀ ਕਾਰਗੁਜਾਰੀ ਸ਼ਕ ਦੇ ਘੇਰੇ ਵਿਚ ਆਉਂਦੀ ਹੈ।ਸ: ਚਾਹਲ ਨੇ ਕਿਹਾ ਕਿ ਇੰਨਾ ਹੀ ਨਹੀਂ ਅਕਾਲੀ ਸੁਪਰੀਮੋ ਸ. ਪ੍ਰਕਾਸ਼ ਸਿੰਘ ਬਾਦਲ ਇਹਨਾਂ ਦੋਸ਼ੀਆਂ ਉਪਰ  ਪੁਲਿਸ ਜਾਂਚ ਕਰਵਾਉਣ ਦੀ ਥਾਂ ਦੋਸ਼ ਲਗਣ ਦੇ ਕੁਝ ਘੰਟਿਆਂ ਵਿਚ ਆਪ ਹੀ ਅਕਾਲੀ ਆਗੂਆਂ ਨੂੰ ਕਲੀਨ ਚਿੱਟ ਦੇ ਦਿੰਦੇ  ਰਹੇ ਹਨ।ਸ: ਚਾਹਲ ਨੇ ਕਿਹਾ ਕਿ ਨਰੇਸ਼ ਯਾਦਵ 'ਤੇ ਲੱਗੇ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਨਾਲ ਹੀ ਅਕਾਲੀ ਦਲ ਨਾਲ ਜੁੜੇ ਲੋਕਾਂ 'ਤੇ ਲਗਦੇ ਆ ਰਹੇ ਇਲਾਜ਼ਾਮਾਂ ਦੀ ਜਾਂਚ ਵੀ ਇਸੇ ਤਰ੍ਹਾਂ ਹੋਣੀ ਚਾਹੀਦੀ ਹੈ ਜਿਵੇਂ ਮਾਲੇਰਕੋਟਲਾ ਮਾਮਲੇ ਵਿੱਚ ਨਰੇਸ਼ ਯਾਦਵ ਦੀ ਕਹੀ ਜਾ ਰਹੀ  ਕਥਿਤ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
ਨਸ਼ਾ ਤਸਕਰ ਭੋਲਾ ਅਤੇ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ ਪੁਲੀਸ ਸ਼ਸ਼ੀਕਾਂਤ ਵੱਲੋਂ ਨਸ਼ਾ ਤਸਕਰੀ ਵਿਚ  ਅਕਾਲੀ ਆਗੂਆਂ ਦਾ ਨਾਂ ਲਏ ਜਾਣ 'ਤੇ ਵੀ  ਪੰਜਾਬ ਸਰਕਾਰ ਇਹਨਾਂ ਦੋਸ਼ੀ ਅਕਾਲੀ ਆਗੂਆਂ ਦੀ ਪਿੱਠ 'ਤੇ ਆ ਖੜ੍ਹੀ ਹੋਈ ਸੀ।ਇਸ ਮਾਮਲੇ ਵਿੱਚ ਪੁਲਿਸ ਵੱਲੋਂ ਨਿਭਾਈ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿੱਚ ਖੜ੍ਹੀ ਹੈ। ਸ: ਚਾਹਲ ਨੇ ਕਿਹਾ ਕਿ ਪੰਜਾਬ ਸਰਕਾਰ ਸੱਤਧਾਰੀ ਤੇ ਵਿਰੋਧੀ ਧਿਰਾਂ ਦੇ ਦੋਸ਼ੀਆਂ ਲਈ ਵਖੋ ਵੱਖਰੇ ਮਾਪਦੰਡ ਅਪਨਾਉਣ ਤੋਂ ਗੁਰੇਜ ਕਰੇ ਨਹੀਂ ਤਾਂ ਸੱਤਾ ਦੇ ਹਥੋਂ ਨਿਕਲ ਜਾਣ ਤੋਂ ਬਾਅਦ ਸਰਕਾਰ ਦੇ ਇਹੋ ਹੀ ਹੱਥਕੰਡੇ ਉਹਨਾਂ ਨੂੰ ਮੁਸੀਬਤ ਵਿਚ ਪਾ ਸਕਦੇ ਹਨ।

No comments: