BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਦੀ ਰਾਜਪਿੰਦਰ ਕੌਰ ਯੂਨੀਵਰਸਿਟੀ ਵਿੱਚ ਦੂਜੇ ਸਥਾਨ 'ਤੇ

ਬੀ.ਐਸ.ਸੀ. ਬਾਇਓਟੈਕ ਦਾ ਸ਼ਾਨਦਾਰ ਪ੍ਰੀਖਿਆ ਨਤੀਜਾ
ਜਲੰਧਰ 11 ਜੁਲਾਈ (ਜਸਵਿੰਦਰ ਆਜ਼ਾਦ)- ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਲਈ ਗਈ ਬੀ.ਐਸ.ਸੀ. ਬਾਇਟੈਕ ਸਮੈਸਟਰ ਛੇਵਾਂ ਦੀ ਪ੍ਰੀਖਿਆ ਵਿਚੋਂ ਕੰਨਿਆ ਮਹਾਵਿਦਿਆਲਾ-ਦ ਹੈਰੀਟੇਜ ਸੰਸਥਾ, ਜਲੰਧਰ ਦੀਆਂ ਵਿਦਿਆਰਥਣਾਂ ਨੇ ਮੈਰਿਟ ਸੂਚੀ ਵਿਚ ਦੂਜਾ, ਚੌਥਾ ਅਤੇ ਪੰਜਵਾਂ ਸਥਾਨ ਹਾਸਿਲ ਕਰਕੇ ਸੰਸਥਾ ਦਾ ਮਾਣ ਵਧਾਇਆ। ਰਾਜਪਿੰਦਰ ਕੌਰ ਧਾਮੀ 2306/2760 ਅੰਕਾਂ ਨਾਲ ਯੂਨੀਵਰਸਿਟੀ ਮੈਰਿਟ ਸੂਚੀ ਵਿਚ ਦੂਜੇ ਸਥਾਨ ਤੇ ਰਹੀ। ਜਦਕਿ ਸ਼ਿਵਿਕਾ ਗੁਲੇਰਿਆ ਅਤੇ ਸੋਨਾਲੀ ਨੇ 2276/2760 ਅਤੇ 2275/2760 ਅੰਕਾਂ ਨਾਲ ਚੌਥਾ ਅਤੇ ਪੰਜਵਾਂ ਸਥਾਨ ਹਾਸਿਲ ਕੀਤਾ। ਵਰਣਯੋਗ ਹੈ ਕਿ ਰਾਜਪਿੰਦਰ ਕੌਰ ਇਸ ਤੋਂ ਪਹਿਲੇ ਸਮੈਸਟਰ ਵਿਚ ਵੀ ਮੈਰਿਟ ਸੂਚੀ ਵਿਚ ਪਹਿਲੇ ਸਥਾਨ ਤੇ ਰਹਿ ਚੁੱਕੀ ਹੈ। ਇਸ ਕਲਾਸ ਦੀਆਂ ਹੋਰ ਵਿਦਿਆਰਥਣਾਂ ਵੀ ਚੰਗੇ ਨੰਬਰਾਂ ਵਿਚ ਆਪਣੀ ਡਿਗਰੀ ਮੁਕੰਮਲ ਕਰਨ ਵਿਚ ਸਫਲ ਰਹੀਆਂ। ਪ੍ਰਿੰਸੀਪਲ ਪ੍ਰੋ ਅਤਿਮਾ ਸ਼ਰਮਾ ਨੇ ਇਸ ਮੌਕੇ ਤੇ ਇਹਨਾਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਸਫਲ ਭਵਿੱਖ ਦੀ ਕਾਮਨਾ ਵੀ ਕੀਤੀ।

No comments: