BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਲਿਤ ਭਲਾਈ ਸਕੀਮਾਂ ਬਾਰੇ ਚੋਵਰਕੀ ਸਪੀਕਰ ਵੱਲੋਂ ਰੀਲਿੰਜ

ਦਲਿਤ ਸਕੀਮਾਂ ਸਬੰਧੀ ਚੋਵਰਕੀ ਰੀਲਿਜ ਕਰਦੇ ਸਪੀਕਰ ਚਰਨਜੀਤ ਸਿੰਘ ਅਟਵਾਲ, ਮਨਜੀਤ ਬਾਲੀ, ਚੈਅਰਮੈਨ ਰਾਜੇਸ਼ ਬਾਘਾ।
ਜੰਡੂ ਸਿੰਘਾ/ਪਤਾਰਾ 15 ਜੁਲਾਈ (ਅਮਰਜੀਤ ਸਿੰਘ)- ਭਾਰਤ ਸਰਕਾਰ ਦੇ ਸਮਾਜਿਕ ਨਿਆਂ ਮੰਤਰਾਲੇ ਅਧੀਨ ਡਾ. ਅੰਬੇਡਕਰ ਫਾਉਡੇਂਸ਼ਨ ਵੱਲੋਂ ਦਲਿਤਾਂ ਲਈ ਚਲਾਈਆਂ ਭਲਾਈ ਸਕੀਮਾਂ ਬਾਰੇ ਤਿਆਰ ਕਰਵਾਈ ਚੋਵਰਕੀ ਪੰਜਾਬ ਸਪੀਕਰ ਵਿਧਾਨ ਸਭਾ ਡਾ. ਚਰਨਜੀਤ ਸਿੰਘ ਅਟਵਾਲ ਵੱਲੋਂ ਰੀਲਿੰਜ ਕੀਤੀ ਗਈ। ਇਹ ਚੋਵਰਕੀ ਫਾਉਡੇਸ਼ਨ ਦੇ ਮੈਂਬਰ ਮਨਜੀਤ ਬਾਲੀ ਵੱਲੋਂ ਪੰਜਾਬੀ ਭਾਸ਼ਾਂ ਵਿੱਚ ਤਿਆਰ ਕਰਵਾਈ ਗਈ ਹੈ। ਇਸ ਮੋਕੇ ਬਾਲੀ ਨੇ ਦਸਿਆ ਕਿ ਇਹ ਉਹ ਸਕੀਮਾਂ ਹਨ, ਜਿਸ ਵਿੱਚ ਸਾਰਾ ਪੈਸਾ ਭਾਰਤ ਸਰਕਾਰ ਦਿੰਦੀ ਹੈ। ਮਨਜੀਤ ਬਾਲੀ ਨੇ ਦਸਿਆ ਕਿ ਇਨਾਂ ਵਿੱਚ ਲਾਹੇਵੰਦ ਸਕੀਮ ਸਿਹਤ ਭਲਾਈ ਵਾਲੀ ਹੈ। ਜਿਸ ਵਿੱਚ ਦਿਲ ਦੇ ਰੋਗੀ ਮਰੀਜ ਲਈ  1 ਲੱਖ 25 ਹਜਾਰ ਰੁਪਏ, ਬ੍ਰੇਨ ਟਿਊਮਰ ਦੇ ਆਪਰੇਸ਼ਨ ਵਾਸਤੇ 1 ਲੱਖ 50 ਹਜਾਰ ਰੁਪਏ, ਕੈਸਰ ਦੇ ਇਲਾਜ ਵਾਸਤੇ 1 ਲੱਖ 75 ਹਜਾਰ ਰੁਪਏ, ਕਿਡਨੀ ਡਿਲਾਇਸਿੰਸ ਵਾਸਤੇ 3 ਲੱਖ 50 ਹਜਾਰ ਰੁਪਏ, ਰੀੜ ਦੀ ਹੱਡੀ ਦੇ ਆਪਰੇਸ਼ਨ ਵਾਸਤੇ 1 ਲੱਖ ਰੁਪਏ, ਅਤੇ ਹੋਰ ਮਾਰੂ ਜਾਨ ਲੇਵਾ ਬੀਮਾਰੀਆਂ ਵਾਸਤੇ ਇੱਕ ਲੱਖ ਰੁਪਏ ਦੀ ਮੱਦਦ ਸਰਕਾਰ ਵੱਲੋਂ ਦਿਤੀ ਜਾਦੀ ਹੈ। ਇਸ ਮੋਕੇ ਤੇ ਸ਼੍ਰੀ ਰਾਜੇਸ਼ ਬਾਘਾ ਚੈਅਰਮੈਨ ਐਸ.ਸੀ ਕਮੀਸ਼ਨ ਪੰਜਾਬ, ਇੰਦਰ ਇਕਬਾਲ ਸਿੰਘ ਸਾਬਕਾ ਐਮ.ਐਲ.ਏ, ਦੇਸ਼ ਰਾਜ ਕਾਲੀ, ਜੋਗੀ ਤੱਲਣ, ਅਕਾਸ਼ਦੀਪਪੰਚ ਅਤੇ ਹੋਰ ਹਾਜਰ ਸਨ।

No comments: