BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰਸ਼ੋਤਮ ਗੋਗੀ ਜਿਲਾਂ ਭਾਜਪਾ ਜਲੰਧਰ ਦੇ ਜਰਨਲ ਸੈਕਟਰੀ ਬਣੇ

ਪ੍ਰਸ਼ੋਤਮ ਗੋਗੀ ਦੇ ਜਰਨਲ ਸੈਕਟਰੀ ਬਨਣ ਸਵਾਗਤ ਕਰਦੇ ਅਰੁੱਨ ਸ਼ਰਮਾਂ, ਮਨਜੀਤ ਬਾਲੀ, ਜੋਗੀ ਤੱਲਣ ਅਤੇ ਹੋਰ।
ਆਦਮਪੁਰ ਜੰਡੂ ਸਿੰਘਾ 6 ਜੁਲਾਈ (ਅਮਰਜੀਤ ਸਿੰਘ)- ਭਾਜਪਾ ਨੂੰ ਹਰ ਵੇਲੇ ਆਪਣੀਆਂ ਬੇਹਤਰ ਸੇਵਾਵਾਂ ਦੇਣ ਵਾਲੇ ਪਿੰਡ ਤੱਲਣ ਦੇ ਮੈਂਬਰ ਪੰਚਾਇਤ ਪ੍ਰਸ਼ੋਤਮ ਗੋਗੀ ਨੂੰ ਭਾਰਤੀ ਜਨਤਾ ਪਾਰਟੀ ਜਲੰਧਰ ਦਿਹਾਤੀ ਵੱਲੋਂ ਜਰਨਲ ਸੈਕਟਰੀ ਬਣਾਉਣ ਤੇ ਅੱਜ ਬੀ.ਜੇ.ਪੀ ਮੰਡਲ ਪਤਾਰਾ ਵੱਲੋ ਭਾਜਪਾ ਦਫਤਰ ਵਿਖੇ ਗੋਗੀ ਦਾ ਫੁੱਲਾਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਗੋਗੀ ਨੇ ਕਿਹਾ ਕਿ ਮੈਨੂੰ ਇਹ ਜੋ ਭਾਜਪਾ ਵੱਲੋਂ ਜਿੰਮੇਵਾਰੀ ਸੋਪੀ ਗਈ ਹੈ, ਮੈਂ ਉਸਨੂੰ ਤੰਨਦੇਹੀ ਨਾਲ ਨਿਭਾਵਾਂਗਾ। ਇਸ ਮੋਕੇ ਤੇ ਜਿਲਾ ਭਾਜਪਾ ਦੇ ਸਾਬਕਾ ਪ੍ਰਧਾਨ ਅਰੁੱਨ ਸ਼ਰਮਾਂ, ਡਾਕਟਰ ਅੰਬੇਡਕਰ ਫਾਉਡੇਂਸ਼ਨ ਭਾਰਤ ਸਰਕਾਰ ਦੇ ਮੈਂਬਰ ਮਨਜੀਤ ਬਾਲੀ, ਨੇ ਸਵਾਗਤ ਕਰਦਿਆਂ ਉਸਨੂੰ ਇੱਕ ਮੇਹਨਤੀ ਵਰਕਰ ਦਸਿਆ। ਜਿਕਰਯੋਗ ਹੈ ਕਿ ਪ੍ਰਸ਼ੋਤਮ ਗੋਗੀ ਪਹਿਲਾਂ ਵੀ ਯੂਵਾ ਮੋਰਚਾ ਜਲੰਧਰ ਦੇ ਮੀਤ ਪ੍ਰਧਾਨ ਬਨਣ ਤੋਂ ਬਾਅਦ ਹੁਣ ਮੋਜੂਦਾ ਸਮੇਂ ਵਿੱਚ ਜਰਨਲ ਸੈਕਟਰੀ ਦੇ ਅਹੱਦੇ ਤੋਂ ਉਨਾਂ ਨੂੰ ਭਾਜਪਾ ਜਿਲਾ ਜਰਨਲ ਸੈਕਟਰੀ ਲਗਾਇਆ ਗਿਆ ਹੈ। ਇਸ ਮੋਕੇ ਤੇ ਸੰਦੀਪ ਵਰਮਾਂ ਮੰਡਲ ਪ੍ਰਧਾਨ ਪਤਾਰਾ, ਪਵਨ ਸ਼ਰਮਾਂ ਸਾਬਕਾ ਪ੍ਰਧਾਨ ਪਤਾਰਾ, ਬਲਵਿੰਦਰਜੀਤ ਸਾਬਕਾ ਪੰਚ, ਪੰਚ ਅਕਾਸ਼ਦੀਪ, ਜੋਗੀ ਤੱਲਣ, ਪੰਚ ਮਦਨ ਮੋਹਨ, ਗੁਰਪ੍ਰੀਤ ਗੋਪੀ, ਸੰਜੀਵ ਢੱਡਾ, ਰਿੰਕੂ ਬੋਲੀਨਾਂ, ਸੁਭਮ ਸ਼ਰਮਾਂ, ਕਾਲਾ ਚੀਮਾਂ, ਅਮਨਦੀਪ ਸਿੰਘ, ਕਮਲਜੀਤ ਸਿੰਘ, ਸੰਮਤੀ ਮੈਂਬਰ ਸੰਦੀਪ ਉੱਚਾ ਅਤੇ ਹੋਰ ਹਾਜਰ ਸਨ।

No comments: