BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੀਰਾਂ ਦੇ ਦਰਬਾਰ ਤੇ ਨਕਲਾਂ ਦਾ ਪ੍ਰੋਗਰਾਮ ਕਰਵਾਇਆ

ਪਿੰਡ ਕੋਟਲਾ ਵਿੱਚ ਮੇਲੇ ਦੋਰਾਨ ਪੇਸ਼ਕਾਰੀ ਦਿੰਦੇ ਜਗਜੀਤ ਸਿੰਘ ਕੋਟਲਾ।
ਆਦਮਪੁਰ ਜੰਡੂ ਸਿੰਘਾ 4 ਜੁਲਾਈ (ਅਮਰਜੀਤ ਸਿੰਘ)- ਪਿੰਡ ਕੋਟਲਾ ਜਲੰਧਰ ਵਿਖੇ ਸਮੂਹ ਝੱਮਟ ਪਰਿਵਾਰ ਅਤੇ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਦਰਬਾਰ ਧੰਨ ਧੰਨ ਬਾਬਾ ਮੀਆਂ ਸਾਮਦਾਰ ਜੀ ਵਿਖੇ ਸਲਾਨਾਂ ਜੋੜ ਮੇਲੇ ਦੇ ਸਬੰਧ ਵਿੱਚ ਨਕਲਾਂ ਦਾ ਪ੍ਰੋਗਰਾਮ ਸੰਗਤਾਂ ਵੱਲੋਂ ਕਰਵਾਇਆ ਗਿਆ। ਜਿਸਦੇ ਸਬੰਧ ਵਿੱਚ 28 ਜੂਨ ਨੂੰ ਪਹਿਲਾ ਝੰਡੇ ਤੇ ਚਾਦਰ ਦੀ ਰਸਮ ਅਦਾ ਕਰਕੇ ਚਿਰਾਗ ਰੋਸ਼ਨ ਕੀਤੇ ਗਏ। ਰਾਤ 9 ਵਜੇ ਤੋਂ ਤੜਕੇ 3 ਵਜੇ ਤੱਕ ਕਰਵਾਏ ਨਕਲਾਂ ਦੇ ਸਮਾਗਮ ਵਿੱਚ ਰਾਮਾਂ ਨਕਾਲ ਐਂਡ ਪਾਰਟੀ ਪਿੱਪਲਾਵਾਲੀ ਹੁਸ਼ਿਆਰਪੁਰ ਵਾਲਿਆਂ ਨੇ ਸੰਗਤਾਂ ਅੱਗੇ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ। ਇਸ ਮੋਕੇ ਤੇ ਬਾਬਾ ਜੀ ਦਾ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਸੰਗਤਾਂ ਨੂੰ ਅਤੁੱਟ ਵਰਤਾਈਆਂ ਗਈਆਂ। ਇਸ ਮੋਕੇ ਤੇ ਸੇਵਾਦਾਰ ਜਗਜੀਤ ਸਿੰਘ, ਸਾਬਕਾ ਸਰਪੰਚ ਰੱਖਾ ਰਾਮ, ਬੀਬੀ ਧੰਨੋ ਸਰਪੰਚ, ਤਰਸੇਮ ਲਾਲ, ਹਰਬਲਾਸ, ਗੁਰਨਾਮ ਦੇਵ, ਹੰਸ ਰਾਜ, ਰਾਮ ਲਾਲ, ਲਾਲ ਚੰਦ, ਸ਼ਿੰਦਰਪਾਲ, ਅਸ਼ੋਕ ਕੁਮਾਰ, ਰਾਮ ਕੁਮਾਰ, ਰਾਜ ਕੁਮਾਰ, ਰਾਜੇਸ਼ ਕੁਮਾਰ, ਸੰਜੀਵ ਕੁਮਾਰ, ਰਮਨ ਕੁਮਾਰ ਅਤੇ ਹੋਰ ਸੇਵਾਦਾਰ ਹਾਜਰ ਸਨ।

No comments: