BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਟੀ ਗਰੁਪ ਨੇ ਸੜਰ ਕੰਡੇ ਵਪਾਰ ਕਰਣ ਵਾਲਿਆਂ ਨੂੰ ਵੰਡੀ ਮੁਢਲੀ ਉਪਚਾਰ ਕਿੱਟ

  • ਸੜਕ ਉੱਤੇ ਜਖ਼ਮੀ ਵਿਅਕਤੀ ਨੂੰ ਮੁਢਲੀ ਉਪਚਾਰ ਦੇਣ ਦੀ ਟ੍ਰੇਨਿੰਗ ਵੀ ਦਿੱਤੀ
  • ਸੜਕ ਉੱਤੇ ਜਖ਼ਮੀਆਂ ਨੂੰ ਉਪਚਾਰ ਦੇਣ ਲਈ ਸੀਟੀ ਗਰੁਪ ਦੀ ਅਨੌਖੀ ਪਹਿਲ
ਜਲੰਧਰ 7 ਜੁਲਾਈ (ਜਸਵਿੰਦਰ ਆਜ਼ਾਦ)- ਸੀਟੀ ਗਰੁੱਪ ਆੱਫ ਇੰਸਟੀਟਊਸ਼ਨਸ ਨੇ ਸੜਕ ਉੱਤੇ ਜਖ਼ਮੀਆਂ ਨੂੰ ਮੁਢਲੀ ਉਪਚਾਰ ਦੇਣ ਲਈ ਅਨੌਖੀ ਪਹਿਲ ਕੀਤੀ ਹੈ। ਇਸਦੇ ਤਹਿਤ ਘੰਟਾ ਘਰ ਚੌਕ, ਫਿਰੋਜ਼ ਗਾਂਧੀ ਮਾਰਕਿਟ, ਫੈਂਟਨ ਗੰਜ ਅਤੇ ਨੇੜੇ ਲਗਦੇ ਇਲਾਕਿਆਂ ਦੇ ਸੜਕ ਕੰਡੇ ਵਪਾਰ ਕਰਣ ਵਾਲੀਆਂ (ਸਟਰੀਟ ਵੇਂਡਰ), ਰਿਕਸ਼ਾ ਅਤੇ ਆਟੋ ਚਾਲਕਾਂ  ਨੂੰ ਮੁਢਲੀ ਉਪਚਾਰ ਕਿੱਟ ਵੰਡਿਆ। ਸੀਟੀ ਗਰੁਪ ਦਾ ਮੰਨਣਾ ਹੈ ਕਿ ਸੜਕ ਉੱਤੇ ਜਖ਼ਮੀਆਂ ਦੇ ਕੋਲ ਸਟਰੀਟ ਵੇਂਡਰ ਮੌਜੂਦ ਹੁੰਦੇ ਹਨ, ਪਰ ਉਨਾਂ ਦੇ ਕੋਲ ਮੁਢਲੀ ਉਪਚਾਰ ਨਾਂ ਹੋਣ ਕਾਰਨ ਉਹ ਕੋਈ ਸਹਿਯੋਗ ਨਹੀਂ ਕਰ ਪਾਂਦੇ। ਇਸਲਈ ਮੁਢਲੀ ਉਪਚਾਰ ਕਿੱਟ ਵੰਡਿਆਂ ਗਇਆ ਹਨ। ਸਟਾਫ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜ ਸੌ ਸੜਕ ਕੰਡੇ ਵਪਾਰ ਕਰਣ ਵਾਲੇ (ਸਟਰੀਟ ਵੇਂਡਰਾਂ), ਰਿਕਸ਼ਾ ਅਤੇ ਆਟੋ ਚਾਲਕਾਂ ਨੂੰ ਮੁਢਲੀ ਉਪਚਾਰ ਕਿੱਟ ਵੰਡਿਆ। ਨਾਲ ਹੀ ਉਨਾਂ ਨੂੰ ਜਾਗਰੂਕ ਵੀ ਕੀਤਾ। ਜਿਨਾਂ ਵਿੱਚ ਮਰੀਜ ਨੂੰ ਸਾਂਹ ਲੈਣ ਵਿੱਚ ਤਕਲੀਫ ਨਾ ਹੋਵੇ, ਜ਼ਖਮ ਵਾਲੀ ਜਗਾਂ ਤੇ ਐੰਟੀਮੇਪਟਿਕ ਲਗਾਉਣ ਅਤੇ ਪੱਟੀ ਕਰਣ ਦੀ ਜਾਣਕਾਰੀ ਦਿੱਤੀ ਗਈ।
ਸੀਟੀ ਗਰੁਪ ਆਫ ਇੰਸਟੀਟਊਸ਼ਨਸ ਦੇ ਮੈਨੇਜਿੰਗ ਡਾਇਰੇਕਟਰ ਸ਼੍ਰੀ ਮਨਬੀਰ ਸਿੰਘ ਨੇ ਕਿਹਾ ਕਿ ਸੜਕ ਹਾਦਸੇ ਵਿੱਚ ਜਖ਼ਮੀ ਨੂੰ ਤੁਰੰਤ ਇਲਾਜ ਦੀ ਜ਼ਰੂਰਤ ਹੁੰਦੀ ਹੈ। ਕਈ ਵਾਰ ਐਬੁੰਲੇਂਸ ਆਉਣ ਵਿੱਚ ਦੇਰੀ ਹੋ ਜਾਂਦੀ ਹੈ। ਜਿਸਦੇ ਨਾਲ ਇਲਾਜ ਵਿੱਚ ਵੀ ਦੇਰੀ ਹੋ ਸਕਦੀ ਹੈ। ਅਜਿਹੇ ਵਿੱਚ ਜਖ਼ਮੀ ਨੂੰ ਮੁਢਲੀ ਇਲਾਜ ਦੇਕੇ ਕੁੱਝ ਰਾਹਤ ਦਿੱਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਸੜਕ ਕੰਡੇ ਵਪਾਰ ਕਰਣ ਵਾਲੇ (ਸਟਰੀਟ ਵੇਂਡਰ), ਰਿਕਸ਼ਾ ਅਤੇ ਆਟੋ ਚਾਲਕਾਂ  ਉੱਥੇ ਮੌਜੂਦ ਰਹਿੰਦੇ ਹਨ। ਜੇਕਰ ਉਹ ਥੋੜਾ ਸਹਿਯੋਗ ਦੇਣ ਤਾਂ ਜਖ਼ਮੀ ਦੀ ਜਾਨ ਨੂੰ ਬਚਾਇਆ ਜਾ ਸਕਦਾ ਹੈ। ਇਸ ਲਈ ਸੀਟੀ ਗਰੁਪ ਨੇ ਸਟਰੀਟ ਵੇਂਡਰੋਂ ਨੂੰ ਮੁਢਲੀ ਉਪਚਾਰ ਕਿੱਟ ਵੰਡਿਆ ਹਨ।

No comments: