BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੁਲਿਸ ਵੱਲੋਂ ਅਰਦਾਸੀਏ ਬਲਬੀਰ ਸਿੰਘ ਨੂੰ ਗ੍ਰਿਫਤਾਰ ਕਰਨਾ ਮੰਦਭਾਗਾ-ਬਰਾੜ

ਜਲੰਧਰ/ਚੰਡੀਗੜ, 15 ਜੁਲਾਈ (ਬਿਊਰੋ)- ਸਾਬਕਾ ਐਮ.ਪੀ ਅਤੇ ਸੀਨੀਅਰ ਆਗੂ ਸ. ਜਗਮੀਤ ਸਿੰਘ ਬਰਾੜ ਨੇ ਸਰਕਾਰ ਨੂੰ ਲੰਬੇ ਹੱਥੀਂ ਲੈਂਦੇ ਹੋਏ ਕਿਹਾ ਕਿ ਰਾਗੀ ਸਿੰਘਾਂ, ਕਥਾ ਵਾਚਕਾਂ ਅਤੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾਓ ਨਾ ਦੇਣ ਵਾਲੇ ਅਰਦਾਸੀਏ ਭਾਈ ਬਲਬੀਰ ਸਿੰਘ ਨੂੰ ਅੱਜ ਸਵੇਰੇ ਪੁਲਿਸ ਵੱਲੋਂ ਗ੍ਰਿਫਤਾਰ ਕਰਨਾ ਬਹੁਤ ਹੀ ਮੰਦਭਾਗਾ ਹੈ। ਪੰਜਾਬ ਪੁਲਿਸ ਬਾਦਲਾਂ ਦੀ ਕਠਪੁੱਤਲੀ ਬਣ ਕੇ ਰਹਿ ਗਈ ਹੈ ਅਤੇ ਜਿਵੇਂ ਪਿਓ-ਪੁੱਤਰ ਨਚਾਉਂਦੇ ਹਨ, ਉਵੇਂ ਹੀ ਨੱਚ ਰਹੀ ਹੈ।
ਅੰਮ੍ਰਿਤ ਵੇਲੇ ਨਿਤਨੇਮ ਕਰ ਰਹੇ ਸਿੰਘਾਂ ਨੂੰ ਜ਼ਬਰੀ ਘਰੋਂ ਚੁੱਕ ਕੇ ਲੈ ਆਉਣਾ ਬਹੁਤ ਹੀ ਨਿੰਦਣਯੋਗ ਹੈ। ਇਸ ਸਰਕਾਰ ਨੇ ਤਾਂ ਮੁਗਲੀਆ ਹਕੂਮਤ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਨਾਂ ਨੇ ਕਿਹਾ ਕਿ ਅੱਜ ਬਾਦਲ ਵੀ ਬਾਬਰ ਵਾਂਗ ਹੀ ਗੁਰੂ ਦਾ ਜੱਸ ਗਾਉਣ ਵਾਲਿਆਂ ਨੂੰ ਬਿਨਾਂ ਕਿਸੇ ਕਾਰਨ ਗ੍ਰਿਫਤਾਰ ਕਰਕੇ ਜ਼ੇਲਾਂ ਵਿੱਚ ਸੁੱਟ ਰਿਹਾ ਹੈ। ਬਰਾੜ ਨੇ ਅੱਗੇ ਕਿਹਾ ਕਿ ਪਿਛਲੇ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਇਕ ਸਾਲ ਦਾ ਵੱਡਾ ਸਮਾਂ ਬੀਤਣ ਦੇ ਬਾਵਜੂਦ ਵੀ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਹੈ ਅਤੇ ਦੂਸਰੇ ਪਾਸੇ ਇਕ ਗੁਰੂ ਦੇ ਸੱਚੇ ਸਿੰਘ ਵੱਲੋਂ ਆਪਣੀ ਅੰਤਰ ਆਤਮਾ ਦੀ ਅਵਾਜ਼ ਸੁਣਦੇ ਹੋਏ ਬਾਦਲ ਨੂੰ ਸਿਰੋਪਾਓ ਦੇਣ ਤੋਂ ਇਨਕਾਰ ਕਰਨ 'ਤੇ ਆਪਣੀ ਬੇਇਜੱਤੀ ਹੁੰਦੀ ਦੇਖ ਕੇ ਬੁਖਲਾਹਟ ਵਿਚ ਉਸ ਅਰਦਾਸੀਏ ਸਿੰਘ ਨੂੰ ਤੜਕੇ ਘਰੋਂ ਪੁਲਿਸ ਜਰੀਏ ਜਬਰੀ ਚੁੱਕਵਾ ਲਿਆ ਗਿਆ। ਸਿੰਘ ਵੱਲੋਂ ਜਦੋਂ ਪੁਲਿਸ ਤੋਂ ਇਹ ਪੁੱਛਿਆ ਗਿਆ ਕਿ ਮੈਨੂੰ ਕਿਸ ਜ਼ੁਰਮ ਵਿਚ ਗ੍ਰਿਫਤਾਰ ਕਰ ਰਹੇ ਹੋ, ਤਾਂ ਉੱਤਰ ਮਿਲਿਆ ਕਿ ਸਿੰਘ ਜੀ ਉਪਰੋਂ ਹੁਕਮ ਹੈ। ਸ. ਬਰਾੜ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਹਰ ਵਿਅਕਤੀ ਦਾ ਇਨਸਾਨੀ ਫਰਜ਼ ਹੈ ਕਿ ਉਹ ਇਸ ਜ਼ੁਲਮ ਦੀ ਹਨੇਰੀ ਨੂੰ ਠੱਲ ਪਾਉਣ ਲਈ ਇਕੱਠੇ ਹੋ ਕੇ ਡੱਟ ਕੇ ਮੁਕਾਬਲਾ ਕਰਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਬਾਦਲਾਂ ਨੂੰ ਮੂੰਹ ਤੋੜ ਜਵਾਬ ਦੇਣ।

No comments: