BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੈਂਬਰ ਘੱਟ ਗਿਣਤੀਆਂ ਕਮਿਸ਼ਨ ਵਲੋਂ ਕੇਂਦਰੀ ਜੇਲ੍ਹ ਦਾ ਦੌਰਾ

  • ਰਮਜ਼ਾਨ ਦੇ ਮਹੀਨੇ ਵਿੱਚ ਮੁਸਲਿਮ ਭਰਾਵਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ  'ਤੇ  ਪ੍ਰਗਟਾਈ ਤਸੱਲੀ
  • ਅਬਦੁਲ ਸ਼ਾਕੂਰ ਮਾਂਗਟ ਨੇ ਕਿਹਾ ਪੰਜਾਬ ਵਿੱਚ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ ਕਮਿਸ਼ਨ ਵਚਨਬੱਧ

ਬਠਿੰਡਾ 2 ਜੁਲਾਈ (ਬਿਊਰੋ)- ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਮੈਂਬਰ ਸ੍ਰੀ ਅਬਦੁਲ ਸ਼ਾਕੂਰ ਮਾਂਗਟ ਨੇ ਰਮਜ਼ਾਨ ਮਹੀਨੇ ਦੇ ਮੱਦੇਨਜ਼ਰ ਸਥਾਨਕ  ਕੇਂਦਰੀ ਜੇਲ੍ਹ ਦਾ ਦੌਰਾ ਕਰਕੇ ਮੁਸਲਿਮ ਭਰਾਵਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜਾ ਲਿਆ ਅਤੇ  ਜੇਲ੍ਹ ਅੰਦਰ ਉਨ੍ਹਾਂ ਨੂੰ ਦਰਪੇਸ਼ ਸਮਸਿਆਵਾਂ ਬਾਰੇ ਜਾਣਕਾਰੀ  ਲਈ ਗਲਬਾਤ ਵੀ ਕੀਤੀ। ਜੇਲ੍ਹ ਦਾ ਦੌਰਾ ਕਰਨ ਪਿਛੋ ਸਥਾਨਕ ਸਰਕਟ ਹਾਊਸ ਵਿਚ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰੀ ਮਾਂਗਟ ਨੇ ਕਿਹਾ ਕਿ  ਕਮਿਸ਼ਨ ਵਲੋਂ ਰਾਜ ਦੀਆਂ ਜੇਲ੍ਹਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਤਾਂ ਜੋ  ਰਮਜ਼ਾਨ ਦੌਰਾਨ  ਮੁਸਲਿਮ ਭਰਾਵਾਂ ਦੀਆਂ ਧਾਰਮਿਕ ਰਹੁ-ਰੀਤਾਂ  ਸਹੀ ਢੰਗ ਨਾਲ ਅਦਾ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਕਮਿਸ਼ਨ ਅਮ੍ਰਿਤਸਰ, ਲੁਧਿਆਣਾ, ਗੁਰਦਾਸਪੁਰ, ਸੰਗਰੂਰ ਅਤੇ ਬਠਿੰਡਾ ਜੇਲ੍ਹਾਂ ਦਾ ਦੌਰਾ ਕਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹਾਂ ਅੰਦਰ  ਮੁਸਲਮਾਨ  ਭਰਾਵਾਂ ਨਾਲ  ਗੱਲਬਾਤ ਵੀ ਕੀਤੀ ਗਈ  ਜਿਸ ਦੌਰਾਨ ਉਨ੍ਹਾਂ  ਮਿਲ ਰਹੀਆਂ ਸਹੂਲਤਾਂ  'ਤੇ ਤਸੱਲੀ ਦਾ ਪ੍ਰਗਟਾਵਾ  ਕੀਤਾ। ਉਨ੍ਹਾਂ ਕਿਹਾ ਕਿ ਕਮਿਸ਼ਨ ਘੱਟ ਗਿਣਤੀਆਂ ਦੇ ਹੱਕਾਂ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪੰਜਾਬ ਅੰਦਰ ਘੱਟ  ਗਿਣਤੀਆਂ ਨੂੰ ਲੋੜੀਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਕਬਰਸਤਾਨਾ ਅਤੇ ਘੱਟ ਗਿਣਤੀਆਂ ਨੂੰ  ਵਜ਼ੀਫਿਆਂ ਦੇ ਮੁੱਦੇ  ਨੂੰ ਹੱਲ ਕਰਦਿਆਂ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਇਸ ਪਾਸੇ ਵੱਲ ਵਿਸ਼ੇਸ਼ ਧਿਆਨ ਦਵਾਇਆ ਹੈ । ਉਨ੍ਹਾਂ ਕਿਹਾ ਕਿ ਮੁਹਾਲੀ ਵਿਚ 100 ਕਰੋੜ ਰੁਪਏ ਦੀ ਕੀਮਤ ਵਾਲੀ ਕਰੀਬ 3.5 ਏਕੜ ਜਮੀਨ ਸਰਕਾਰ ਵਲੋਂ ਮੁਹੱਈਆ ਕਰਵਾਈ ਗਈ ਹੈ ਜਿਸ ਉੱਤੇ 1.5 ਕਰੋੜ ਰੁੂਪਏ ਖਰਚ ਕੇ ਕਬਰਸਤਾਨ ਬਣਾਇਆ ਗਿਆ ਹੈ। ਉਨ੍ਹਾ ਦੱਸਿਆ ਕਿ ਇਸੇ ਤਰ੍ਹਾ ਲੁਧਿਆਣਾ ਵਿਚ 2 ਏਕੜ ਅਤੇ ਬਰਨਾਲਾ ਵਿਚ ਵੀ ਕਬਰਸਤਾਨ ਦੀ ਜਮੀਨ ਸਰਕਾਰ ਵਲੋਂ ਮੁਹੱਈਆ ਕਰਵਾਈ ਗਈ ਹੈ।
ਉਨ੍ਹਾ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਵੱਖ ਵੱਖ ਥਾਵਾਂ ਤੋਂ ਆਈਆਂ ਮੰਗਾਂ ਦੇ ਅਧਾਰ 'ਤੇ ਕਬਰਸਤਾਨ ਬਨਾਉਣ ਲਈ ਪਹਿਲੀ ਕਿਸ਼ਤ ਵਜੋਂ 10 ਕਰੋੜ ਰੁਪਏ ਦਿੱਤੇ ਗਏ ਸਨ ਜਿਨ੍ਹਾਂ ਵਿੱਚੋ ਕਰੀਬ 5 ਕਰੋੜ ਰੁਪਏ ਖਰਚਕੇ ਕਬਰਸਤਾਨ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਰਮਜ਼ਾਨ ਦੇ ਮੱਦੇਨਜ਼ਰ ਜੇਲ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਜਿਸ ਤਹਿਤ ਪ੍ਰਤੀ ਵਿਅਕਤੀ ਸਵੇਰੇ ਤੜਕਸਾਰ ਫਰੂਟ, ਦੁੱਧ ਅਤੇ ਹੋਰ ਲੋੜੀਂਦੀ ਖਾਣ-ਪੀਣ ਵਾਲੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

No comments: