BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਿਵਲ ਡਿਫੈਂਸ ਟਰੇਨਿੰਗ ਕੈਪਾਂ ਦੀ ਲੜੀ ਤਹਿਤ ਦੂਸਰੇ ਟਰੇਨਿੰਗ ਕੈਂਪ ਦੀ ਸਮਾਪਤੀ

ਬਠਿੰਡਾ 2 ਜੁਲਾਈ (ਬਿਊਰੋ)- ਪਾਇਲਟ ਪ੍ਰਜੈਕਟ ਰਿਵੈਮਪਿੰਗ ਆਫ ਸਿਵਲ ਡਿਫੈਂਸ ਸਕੀਮ ਅਧੀਨ ਪੰਜਾਬ ਰਾਜ ਦੇ ਸਾਰੇ ਸਿਵਲ ਡਿਫੈਂਸ ਟਾਊਨਾਂ ਵਿਚ ਡੀ.ਜੀ.ਪੀ_ਕਮ_ ਕਮਾਂਡੈਟ ਜਨਰਲ ਪੰਜਾਬ ਹੋਮ ਗਾਰਡਜ ਅਤੇ ਡਾਇਰੈਕਟਰ ਸਿਵਲ ਡਿਫੈਸ ਪੰਜਾਬ ਚੰਡੀਗੜ ਦੇ ਹੁਕਮਾਂ ਅਨੂਸਾਰ ਮਿਤੀ 27 ਜੂਨ ਤੋ ਚਲਾਏ ਗਏ ਸਿਵਲ ਡਿਫੈਂਸ ਦੇ ਟਰੇਨਿੰਗ ਕੈਂਪ/ਡੈਮੋਸਰੇਸਨ/ਫਾਇਰ ਫਾਈਟਿੰਗ/ਰੈਸਕਿਓ/ਕੁਦਰਤੀ ਆਫਤਾਂ ਅਤੇ ਮੈਨ ਮੇਡ ਆਫਤਾਂ ਸਮੇਂ ਲੋਕਾਂ ਦੀ ਜਾਣਮਾਲ ਦੀ ਹਿਫਾਜਤ/ਰਖਵਾਲੀ ਕਰਨ ਦੇ ਢੰਗ ਤਰੀਕਿਆਂ ਦੀ ਵਿਸਥਾਰਿਤ ਜਾਣਕਾਰੀ ਮੁਹੱਈਆ ਕੀਤੇ ਜਾਣ ਲਈ ਜੀ.ਐਨ.ਐਮ ਟਰੇਨਿੰਗ ਕਾਲਜ ਸਿਵਲ ਹਸਪਤਾਲ ਬਠਿੰਡਾ ਵਿਖੇ ਸਿਵਲ ਡਿਫੈਂਸ ਟਰੇਨਿੰਗ ਕੈਪਾਂ ਦੀ ਲੜੀ ਤਹਿਤ ਅੱਜ 01-7-੨੦16 ਨੂੰ ਦੂਸਰੇ ਟਰੇਨਿੰਗ ਕੈਂਪ ਦੀ ਸਮਾਪਤੀ ਜਿਲਾ ਕਮਾਂਡਰ ਪੰਜਾਬ ਹੋਮ ਗਾਰਡਜ ਬਠਿੰਡਾ ਸ੍ਰੀ ਕੇ.ਕੇ.ਸਾਹ ਅਤੇ ਸ੍ਰੀ ਸੁਰਿੰਦਰ ਮੋਹਨ ਜਿੰਦਲ ਚੀਫ ਵਾਰਡਨ ਸਿਵਲ ਡਿਫੈਸ ਵੱਲੋ ਸਿਖਿਆਰਥੀਆਂ ਨੂੰ ਸੁਭਕਾਮਨਾਵਾਂ ਅਤੇ ਉਹਨਾਂ ਨੂੰ ਦਿੱਤੀ ਗਈ ਟਰੇਨਿੰਗ ਅਨੂਸਾਰ ਲੋੜ ਪੈਣ ਤੇ ਸਮਾਜ ਦੀ ਵੱਧ ਚੱਲ ਕੇ ਮਦਦ ਕਰਨ ਲਈ ਪ੍ਰੇਰਿਤ ਕਰਕੇ ਕੀਤੀ ਗਈ । ਇਸ ਤੋ ਇਲਾਵਾ ਇਹਨਾਂ ਟਰੇਨਿੰਗ ਕੈਪਾਂ ਵਿਚ ਸਿਖਿਆਰਥੀਆਂ ਦੇ ਉਤਸaਾਹਤ ਕਰਨ ਹਿੱਤ ਪ੍ਰਾਪਤ ਫੰਡਾਂ ਵਿਚੋ ਜਿਲਾ ਕਮਾਂਡਰ ਪੰਜਾਬ ਹੋਮ ਗਾਰਡਜ ਬਠਿੰਡਾ ਸ੍ਰੀ ਕੇਵਲ ਕ੍ਰਿਸਨ ਸਾਹ ਦੀ ਪ੍ਰਧਾਨਗੀ ਹੇਠ ਹਰ ਸਿਖਿਆਰਥੀ ਨੂੰ ਪ੍ਰਤੀ ਦਿਨ 200/_(ਦੋ ਸੋ ਰੁਪਏ) ਟਰੇਨਿੰਗ ਅਲਾਊਸ ਅਤੇ ਡਾਈਟਿੰਗ ਅਲਾਊਸ 100/_(ਸੋ ਰੁਪਏ) ਪ੍ਰਤੀ ਦਿਨ ਦੇ ਹਿਸਾਬ ਨਾਲ ਸਮਾਪਤ ਹੋਏ ਟਰੇਨਿੰਗ ਕੈਪ ਦੇ 50 ਸਿਖਿਆਰਥੀਆਂ ਨੂੰ 900/_ਰੁਪਏ ਪ੍ਰਤੀ ਸਿਖਿਆਰਥੀ ਨੂੰ ਅਦਾ ਕੀਤੇ ਗਏ।

No comments: