BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੰਵਰ ਗਰੇਵਾਲ ਲਾਈਵ ਸ਼ੋਅ ਕਰਨ ਨਿਊਜ਼ੀਲੈਂਡ ਪਹੁੰਚੇ-ਹਵਾਈ ਅੱਡੇ 'ਤੇ ਸਵਾਗਤ

ਪੰਜਾਬੀ ਗਾਇਕ ਕੰਵਲ ਗਰੇਵਾਲ ਦਾ ਆਕਲੈਂਡ ਹਵਾਈ ਅੱਡੇ 'ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ।
ਆਕਲੈਂਡ-1 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)-ਪਾਲ ਪ੍ਰੋਡਕਸ਼ਨ ਵੱਲੋਂ ਪਹਿਲੀ ਵਾਰ ਇਕ ਸੂਫੀਆਨਾ, ਗੀਤਾਂ ਵਰਗੀਆਂ ਗੱਲਾਂ ਤੇ ਗੱਲਾਂ ਵਰਗੇ ਗੀਤ ਗਾਉਣ ਵਾਲੇ ਦੇਸ਼-ਵਿਦੇਸ਼ ਮਸ਼ਹੂਰ ਹੋਏ ਗਾਇਕ ਕੰਵਰ ਗਰੇਵਾਲ ਦਾ ਲਾਈਵ ਸ਼ੋਅ ਕੱਲ 2 ਜੁਲਾਈ ਨੂੰ ਸ਼ਾਮ 6.30 ਵਜੇ ਲੋਗਨ ਕੈਂਪਬਲ ਸੈਂਟਰ ਗ੍ਰੀਨਲੇਨ ਕਰਵਾਇਆ ਜਾ ਰਿਹਾ ਹੈ। ਕੰਵਰ ਗਰੇਵਾਲ ਆਪਣੇ ਸਾਥੀਆਂ ਨਾਲ ਅੱਜ ਰਾਤ ਆਕਲੈਂਡ ਪਹੁੰਚ ਗਏ ਹਨ। ਪਾਲ ਪ੍ਰੋਡਕਸ਼ਨ ਤੋਂ ਹਰਪਾਲ ਸਿੰਘ ਪਾਲ ਹੋਰਾਂ ਨੇ ਦੱਸਿਆ ਕਿ ਸਾਰੀਆਂ ਤਿਆਰੀਆਂ ਫੁੱਲ ਮੁਕੰਮਲ ਕਰ ਲਈਆਂ ਗਈਆਂ ਹਨ।
ਕੰਵਰ ਗਰੇਵਾਲ ਦੇ ਲਾਈਵ ਸ਼ੋਅ 'ਮਸਤਾਨਾ ਜੋਗੀ' ਲਈ ਚੰਗੇ ਗੀਤਾਂ ਦੇ ਸਰੋਤਿਆਂ ਦਾ ਕਰੇਜ਼ ਇਥੇ ਕਾਫੀ ਵਧਿਆ ਨਜ਼ਰ ਆ ਰਿਹਾ ਹੈ। ਉਨਾਂ ਦੀ ਸਧਾਰਨ ਜ਼ਿੰਦਗੀ ਅਤੇ ਗੁਰਬਾਣੀ ਪ੍ਰਤੀ ਸ਼ਰਧਾ ਭਾਵਨਾ ਨੂੰ ਵੇਖ  ਪ੍ਰਬੰਧਕਾਂ ਦਾ ਉਨਾਂ ਪ੍ਰਤੀ ਸਤਿਕਾਰ ਹੋਰ ਵਧਿਆ ਹੈ। ਸਟੇਜ ਕਲਾਕਾਰੀ ਵੱਖਰੀ ਕਲਾ ਹੈ ਅਤੇ ਜ਼ਿੰਦਗੀ ਜੀਉਣ ਦੀ ਕਲਾ ਵੱਖਰੀ। ਇਹ ਸਖਸ਼ ਦੋਵਾਂ ਦਾ ਮੇਲ ਜਾਪ ਰਿਹਾ ਹੈ। ਅੱਜ ਰਾਤ ਮੀਡੀਆ ਦੇ ਨਾਲ ਪ੍ਰੈਸ ਕਾਨਫਰੰਸ ਅਤੇ ਦਿਨੇ ਰੇਡੀਓ ਟਾਕ ਸ਼ੋਆਂ ਦੇ ਵਿਚ ਭਾਗ ਲੈਣ ਤੋਂ ਬਾਅਦ ਸਰੋਤਿਆਂ ਦੇ ਕੁਝ ਅਜਿਹੇ ਵਿਚਾਰ ਸੁਨਣ ਨੂੰ ਮਿਲੇ ਕਿ ''ਇੰਝ ਲੱਗਾ ਜਿਵੇਂ ਉਨਾਂ ਸ਼ੋਅ ਤੋਂ ਪਹਿਲਾਂ ਹੀ ਨਿਊਜ਼ੀਲੈਂਡ ਦੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੋਵੇ।'' ਸ. ਖੜਗ ਸਿੰਘ, ਸ. ਹਰਪਾਲ ਸਿੰਘ ਲੋਹੀ, ਸਰਦਾਰ ਮਨਪ੍ਰੀਤ ਸਿੰਘ ਜਲੰਧਰ, ਜਸਮੀਤ ਸਿੰਘ ਬਾਜਵਾ ਜੋ ਕਿ ਬੀਤੀ ਰਾਤ ਤੋਂ ਉਨਾਂ ਦਾ ਸਾਥ ਦੇ ਰਹੇ ਹਨ, ਕਾਫੀ ਖੁਸ਼ ਤੇ ਉਤਸ਼ਾਹਿਤ ਨਜ਼ਰ ਆਏ। ਸੂਫੀਆਨਾ ਗਾਇਕੀ ਦੇ ਨਾਲ-ਨਾਲ ਉਹ ਹੋਰ ਐਨੀਆਂ ਡੂੰਘੀਆਂ ਗੱਲਾਂ ਦਾ ਪ੍ਰਵਾਹ ਚਲਾਉਂਦੇ ਹਨ ਜਿਵੇਂ ਗੀਤਾਂ ਦੇ ਨਾਲ-ਨਾਲ ਸਰੋਤੇ ਕੋਈ ਸਤਿਸੰਗ ਵੀ ਸੁਣ ਰਹੇ ਹੋਣ।
ਗੀਤਾਂ ਦੀ ਚੋਣ ਬਾਰੇ ਉਨਾਂ ਇਸ ਪੱਤਰਕਾਰ ਦਾ ਜਵਾਬ ਦਿੰਦਿਆ ਦੱਸਿਆ ਕਿ ਉਨਾਂ ਦੀ ਕੁਟੀਆਂ ਦੇ ਵਿਚ ਉਨਾਂ ਦੀ ਧਰਮੀ ਮਾਂ (ਬੇਬੇ) ਅਤੇ ਸੰਗਤ ਦੇ ਵਿਚ ਪਹਿਲਾਂ ਗੀਤਾਂ ਨੂੰ ਵਿਚਾਰਿਆ ਅਤੇ ਸੁਣ ਲਿਆ ਜਾਂਦਾ ਹੈ, ਜਦੋਂ ਗੱਲ ਨਿਖਰ ਜਾਂਦੀ ਹੈ ਕਿ ਗੀਤ ਪਰਿਵਾਰਕ ਹੈ ਤਾਂ ਹੀ ਉਹ ਗੀਤ ਸਟੇਜ ਉਤੇ ਗਾਇਆ ਜਾਂਦਾ ਹੈ। ਨਿਊਜ਼ੀਲੈਂਡ ਉਹ ਪਹਿਲੀ ਵਾਰ ਆਏ ਹਨ। ਉਨੰਾਂ ਦੇ ਨਾਲ ਸਾਜ਼ੀ ਅਤੇ ਹੋਰ ਸਾਥੀ ਕਲਾਕਾਰ ਵੀ ਹਨ।

No comments: