BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਾਲਜ ਸਟਾਫ ਨੇ ਨਵੇਂ ਪ੍ਰਿੰਸੀਪਲ ਨੂੰ ਜੀ ਆਇਆਂ ਆਖਿਆ

ਜਲੰਧਰ 13 ਜੁਲਾਈ (ਜਸਵਿੰਦਰ ਆਜ਼ਾਦ)- ਅਮਰਦੀਪ ਕਾਲਜ, ਮੁਕੰਦਪੁਰ ਵਿੱਚ ਕੱਲ੍ਹ ਨਵਨਿਯੁਕਤ ਪ੍ਰਿੰਸੀਪਲ ਡਾ. ਇਕਬਾਲ ਸਿੰਘ ਭੋਮਾ ਨੇ ਆਪਣਾ ਅਹੁਦਾ ਸੰਭਾਲਿਆ। ਡਾ. ਇਕਬਾਲ ਸਿੰਘ ਲੰਬੇ ਸਮੇਂ ਤੋਂ ਅਧਿਆਪਨ ਅਤੇ ਲੇਖਨ ਕਾਰਜ ਨਾਲ ਜੁੜੇ ਹੋਏ ਹਨ। ਜਿੱਥੇ ਉਹ ਅਲੋਚਨਾ ਦੇ ਵਿਸ਼ੇ ਦੇ ਮਾਹਿਰ ਹਨ, ਉੱੱਥੇ ਉਹ ਹਰ ਤਰ੍ਹਾਂ ਦੀਆਂ ਰਚਨਾਵਾਂ ਜਿਸ ਵਿੱਚ ਵਾਰਤਕ, ਕਹਾਣੀ ਅਤੇ ਕਵਿਤਾ ਸ਼ਾਮਲ ਹੈ ਦੀ ਰਚਨਾ ਵੀ ਕਰਦੇ ਰਹਿੰਦੇ ਹਨ। ਕਾਲਜ ਦੇ ਸਮੂਹ ਅਧਿਆਪਕ ਸਹਿਬਾਨ ਨੇ ਉਹਨਾਂ ਦੇ ਅਹੁਦਾ ਸੰਭਾਲਣ ਤੇ ਅਥਾਹ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਉਹਨਾਂ ਨੂੰ ਖੂਬਸੂਰਤ ਬੁੱਕੇ ਭੇਂਟ ਕਰਕੇ ਜੀ ਆਇਆਂ ਆਖਿਆ। ਇਸ ਤੋਂ ਬਾਅਦ ਕਾਲਜ ਦੇ ਸਮੂਹ ਨਾਨਟੀਚਿੰਗ ਸਟਾਫ ਨੇ ਵੀ ਉਹਨਾਂ ਦਾ ਖੂਬਸੂਰਤ ਫੁੱਲਾਂ ਨਾਲ ਸਵਾਗਤ ਕੀਤਾ। ਉਪਰੰਤ ਕਾਲਜ ਸਟਾਫ ਵੱਲੋਂ ਉਹਨਾਂ ਲਈ ਇੱਕ ਚਾਹ ਪਾਰਟੀ ਦਾ ਆਯੋਜਨ ਕੀਤਾ ਗਿਆ।

No comments: