BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਕਾਲੀ ਅਤੇ ਕਾਂਗਰਸੀ ਸਿਆਸੀ ਰੋਟੀਆਂ ਸੇਕਣ ਤੋਂ ਬਾਜ ਆਉਣ-ਜਗਮੀਤ ਬਰਾੜ

ਜਲੰਧਰ 7 ਜੁਲਾਈ (ਬਿਊਰੋ)- ਸਾਬਕਾ ਮੈਂਬਰ ਪਾਰਲੀਆਮੈਂਟ ਅਤੇ ਲੋਕ ਹਿੱਤ ਅਭਿਆਨ ਦੇ ਕਨਵੀਨਰ ਸ. ਜਗਮੀਤ ਸਿੰਘ ਬਰਾੜ ਨੇ ਆਪ ਦੇ ਯੂਥ ਮੈਨੀਫੈਸਟੋ ਤੇ ਚਲ ਰਹੇ ਘੱਟਨਾਕ੍ਰਮ ਉੱਪਰ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਇਸਨੂੰ ਸਿਆਸੀ ਰੋਟੀਆਂ ਸੇਕਣ ਲਈ ਵਰਤ ਰਹੇ ਹਨ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਤੋਂ ਅਣਜਾਨੇ ਵਿੱਚ ਹੋਈ ਭੁੱਲ ਨੂੰ ਆਪਣੇ ਸਿਆਸੀ ਮੰਤਵ ਲਈ ਵਰਤਣਾ ਬਹੁਤ ਹੀ ਗਲਤ ਗੱਲ ਹੈ। ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਸਦੀ ਜਨਤਕ ਤੌਰ ਤੇ ਮਾਫੀ ਮੰਗ ਚੁੱਕੀ ਹੈ ਅਤੇ ਮੈਂ ਇਕ ਸਿੱਖ ਹੋਣ ਦੇ ਨਾਤੇ ਇਹ ਸਮਝਦਾ ਹਾਂ ਕਿ ਕੰਵਰ ਸੰਧੂ ਅਤੇ ਐਚ.ਐਸ. ਫੁਲਕਾ ਦੇ ਸੁਝਾਅ ਨੂੰ ਜਿਸ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਦਰਬਾਰ ਸਾਹਿਬ ਜਾ ਕੇ ਭੁੱਲ ਬਖਸ਼ਾ ਲੈਣੀ ਚਾਹੀਦੀ ਹੈ। ਮੈਂ ਇਸਦੇ ਨਾਲ ਸਹਿਮਤ ਹਾਂ।
ਬਰਾੜ ਨੇ ਇੱਥੇ ਦੱਸਦਿਆਂ ਕਿਹਾ ਕਿ ਜਿਹੜੇ ਲੀਡਰ ਇਸ ਮਸਲੇ ਨੂੰ ਉਛਾਲ ਰਹੇ ਹਨ ਉਹਨਾਂ ਨੂੰ ਖੁਦ ਸ਼ਰਮ ਕਰਨੀ ਚਾਹੀਦੀ ਹੈ ਕਿਉਂਕਿ ਉਹ ਇਸ ਮਸਲੇ ਨੂੰ ਬਾਰ-ਬਾਰ ਉਛਾਲ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਖੁਦ ਠੇਸ ਪਹੁੰਚਾ ਰਹੇ ਹਨ। ਬਰਾੜ ਨੇ ਸੁਖਬੀਰ ਨੂੰ ਲੰਬੇ ਹੱਥੀਂ ਲੈਂਦੇ ਹੋਏ ਕਿਹਾ ਕਿ ਉਸਨੂੰ ਖੁਦ ਹੀ ਗ੍ਰਹਿ ਵਿਭਾਗ ਤੋਂ ਅਸ਼ਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਅਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦੋਸ਼ੀਆਂ ਨੂੰ ਸਾਹਮਣੇ ਨਹੀਂ ਲਿਆ ਸਕੇ। ਬਰਗਾੜੀ ਕਾਂਡ ਤੇ ਟਿੱਪਣੀ ਕਰਤੇ ਹੋਏ ਬਰਾੜ ਨੇ ਕਿਹਾ ਕਿ ਜੇਕਰ ਸੁਖਬੀਰ ਸਿੱਖ ਮਸਲਿਆਂ ਤੇ ਇੰਨੀ ਹੀ ਚਿੰਤਾ ਰੱਖਦਾ ਹੈ ਤਾਂ ਅੱਜ ਬਰਗਾੜੀ ਕਾਂਡ ਵਾਲੇ ਦੋਸ਼ੀ ਸਲਾਖਾਂ ਦੇ ਪਿੱਛੇ ਹੁੰਦੇ। ਇਸ ਕਰਕੇ ਇਸਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ।

No comments: