BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਤ ਕਰਤਾਰ ਸ਼ਾਹ ਜੀ ਦੀ ਯਾਦ ਵਿੱਚ ਸਲਾਨਾਂ ਭੰਡਾਰਾ ਕਰਵਾਇਆ

ਸ਼ੋਭਾ ਯਾਤਰਾ ਦੋਰਾਨ ਸੰਤ ਕਰਤਾਰ ਸ਼ਾਹ ਜੀ ਸਰੂਪ ਨਾਲ ਹਾਜਰ ਸਮੂਹ ਸੰਗਤਾਂ
ਆਦਮਪੁਰ ਜੰਡੂ ਸਿੰਘਾ 8 ਜੁਲਾਈ (ਅਮਰਜੀਤ ਸਿੰਘ)- ਰੱਬੀ ਰੂਹ ਸੰਤ ਕਰਤਾਰ ਸ਼ਾਹ ਮਸਤਾਨਾਂ ਜੀ ਦੀ ਨਿੱਘੀ ਯਾਦ ਵਿੱਚ ਸਲਾਨਾਂ ਵਾਰਸ਼ਿਕ ਭੰਡਾਰਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤਲਵਾੜਾ ਦਸੂਹਾ ਵਿਖੇ ਕਰਵਾਇਆ ਗਿਆ। ਇਸ ਮੋਕੇ ਤੇ ਪਿੰਡ ਜੰਡੂ ਸਿੰਘਾ ਅਤੇ ਜਲੰਧਰ ਤੋਂ ਸੰਗਤਾਂ ਦਾ ਭਾਰੀ ਕਾਫਲਾ ਮਹਾਪੁਰਸ਼ਾਂ ਦੇ ਦਰਬਾਰ ਤੇ ਨਤਮਸਤਕ ਹੋਣ ਵਾਸਤੇ ਪੁੱਜਾ। ਸਮੂਹ ਸੰਗਤਾਂ ਨੇ ਇਸ ਮੋਕੇ ਤੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ, ਜਿਸਤੇ ਫੁੱਲਾਂ ਦੀ ਵਰਖਾ ਨਾਲ ਸੰਗਤਾਂ ਨੇ ਮਹਾਪੁਰਸ਼ਾਂ ਦੇ ਸਥਾਨ ਤੋਂ ਪਾਠ ਪੂਜਾ ਉਪਰੰਤ ਅਰੰਭਤਾ ਕੀਤੀ। ਇਹ ਸ਼ੋਭਾ ਯਾਤਰਾ ਬੰਨਕਰਨਪੁਰ ਮੁਹੱਲਾ ਕੂਟਾਂ ਤੋਂ ਚੱਲ ਕੇ ਖੋਖਾ ਮਾਰਕੀਟ ਤਲਵਾੜਾ ਵਿਖੇ ਸਮਾਪਤ ਹੋਈ, ਸੰਗਤਾਂ ਨੇ ਵੱਖ ਵੱਖ ਪੜਾਵਾਂ ਤੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ। ਜਿਸ ਦੋਰਾਨ ਸੰਗਤਾਂ ਨੇ ਮਹਾਪੁਰਸ਼ਾਂ ਦੇ ਸਰੂਪ ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਮੋਕੇ ਤੇ ਸਮੂਹ ਪ੍ਰਬੰਧਕਾਂ ਅਤੇ ਸੰਗਤਾਂ ਹਾਜਰ ਸਨ। ਜਿਕਰਯੋਗ ਹੈ ਕਿ ਸੰਤ ਕਰਤਾਰ ਸ਼ਾਹ ਜੀ 23 ਜੂਨ ਨੂੰ ਚੋਲਾ ਤਿਆਗ ਗਏ ਸਨ। ਜਿਨਾਂ ਦੇ ਨਮਿੱਤ ਸੰਗਤਾਂ ਵੱਲੋਂ ਇਹ ਸਮਾਗਮ ਕਰਵਾਏ ਗਏ।

No comments: