BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਾਲਮੀਕਿ ਸਮਾਜ ਵੱਲੋਂ ਰੋਡ ਜਾਮ ਕਰਕੇ ਰਾਖੀ ਸਾਵੰਤ ਪੁਤਲਾ ਸਾੜਿਆ

ਅਲਾਵਲਪੁਰ ਵਿਖੇ ਲਗਾਏ ਜਾਮ ਦੋਰਾਨ ਪੁਤਲਾ ਸਾੜਦੇ ਅਤੇ ਨਾਇਬ
ਤਹਿਸੀਲਦਾਰ ਨੂੰ ਮੰਗ ਪੱਤਰ ਦਿੰਦੇ ਵਾਲਮਿਕਿ ਸਮਾਜ ਦੇ ਇੱਕਠੇ ਹੋਏ ਲੋਕ।

ਆਦਮਪੁਰ 15 ਜੁਲਾਈ (ਅਮਰਜੀਤ ਸਿੰਘ)- ਫਿਲਮੀ ਅਦਾਕਾਰਾਂ ਰਾਖੀ ਸਾਵੰਤ ਵੱਲੋਂ ਭਗਵਾਨ ਵਾਲਮੀਕ ਜੀ ਦੇ ਖਿਲਾਫ ਕੀਤੀ ਇਤਰਾਜ਼ਯੋਗ ਟਿੱਪਣੀ ਦੇ ਰੋਸ ਵਜੋਂ ਆਦਮਪੁਰ ਇਲਾਕੇ ਦੇ ਸਮੂਹ ਵਾਲਮੀਕਿ ਭਾਈਚਾਰੇ ਦੇ ਲੋਕਾਂ ਚ ਭਾਰੀ ਰੋਸ ਪਾਇਆ ਗਿਆ। ਵਾਲਮਿਕਿ  ਭਾਈਚਾਰੇ ਲੋਕਾਂ ਦਰਜਨਾ ਤੋ ਵੱਧ ਲੋਕਾਂ ਨੇ ਜੀਟੀ ਰੋਡ ਤੇ ਰਾਖੀ ਸਾਵੰਤ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਡਾ ਚਰਨਜੀਤ ਮਾਨ ਨੇ ਸਾਂਝੇ ਤੌਰ ਤੇ ਪੱਤਰਕਾਰਾਂ ਨੂੰ ਦੱਸਿਆ ਕਿਹਾ ਕਿ ਪਿਛਲੇ ਦਿਨੀ ਫਿਲਮੀ ਅਦਾਕਾਰਾ ਰਾਖੀ ਸਾਵੰਤ ਵੱਲੋਂ ਭਗਵਾਨ ਵਾਲਮਿਕਿ ਜੀ ਦੀ ਦੇ ਖਿਲਾਫ ਭੱਦੀ ਸ਼ਬਦਾਬਲੀ ਦੀ ਵਰਤੋਂ ਕੀਤੀ ਗਈ ਸੀ। ਇਸ ਨਾਲ ਦੇਸ਼ ਦੇ ਸਮੂਹ ਵਾਲਮਿਕਿ ਸਮਾਜ ਦੇ ਲੋਕਾ ਨੂੰ ਠੇਸ ਪਹੁੰਚੀ ਹੈ  ਜਿਸ ਨੂੰ ਸਮਾਜ ਦੇ ਲੋਕ ਕਿਸੇ ਕੀਮਤ ਤੇ ਬਰਦਾਸ਼ਤ ਨਹੀ ਕਰਨਗੇ। ਉਹਨਾਂ ਸਰਕਾਰ ਤੋਂ ਮੰਗ ਕੀਤੀ ਗਈ ਹੈ, ਇਸ ਤਰਾ ਦੇ ਗਲਤ ਅਦਾਕਾਰਾ ਨੂੰ ਨੱਥ ਪਾਈ ਜਾਵੇ ਤੇ ਇਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਨਾਇਬ ਤਹਿਸੀਲਦਾਰ ਪਰਦੀਪ ਕੁਮਾਰ ਆਦਮਪੁਰ ਨੂੰ ਲਿਖਤੀ ਕਾਰਵਾਈ ਕਰਨ ਲਈ ਮੰਗ ਪੱਤਰ ਸੌਪਿਆ ਗਿਆ। ਇਸ ਮੌਕ ਪ੍ਰਧਾਨ ਗੁਰਜੀਤ, ਜਸਪਾਲ ਹਰੀਪੁਰ, ਸਿਮਰਨ ਨਾਹਰ, ਮਹਿੰਦਰ ਚੌਧਰੀ, ਅ੍ਰਮ੍ਰਿਤ ਜਫਲਾਂ, ਅਮਨ ਖੁਰਦਪੁਰ, ਵਿੱਕੀ , ਲਾਡੀ ਤੇ ਵਾਲਮੀਕਿ ਸਮਾਜ ਦੇ ਲੋਕ ਹਾਜਰ ਹੋਏ।

No comments: