BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਪਸੀ ਪਿਆਰ-ਮੁਹੱਬਤ ਦਾ ਪ੍ਰਤੀਕ ਈਦ-ਉਲ-ਫਿਦਰ-ਸਰਨਾ ਭਰਾ

ਨਵੀ ਦਿੱਲੀ 7 ਜੁਲਾਈ (ਬਿਊਰੋ)- ਆਪਸੀ ਪਿਆਰ ਤੇ ਮੁਹੱਬਤ ਤੇ ਮਾਨਿਸ ਕੀ ਜਾਤਿ ਸਭੈ ਇੱਕ ਪਹਿਚਾਨਬੋ ਦਾ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਈਦ –ਉਲ- ਫਿਦਰ ਦੇ ਤਿਊਹਾਰ ਦੇ ਸ਼ੁਭ ਅਵਸਰ 'ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਇੱਕ ਵਫਦ ਨਾਲ ਦਿੱਲੀ ਦੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਅਹਿਮਦ ਬੁਖਾਰੀ ਨੂੰ ਮਠਿਆਈ ਭੇਟ ਕਰਕੇ ਈਦ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੰਦਿਆ ਕਿਹਾ ਕਿ ਈਦ ਸਾਂਝੀਵਾਲਤਾ ਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ ਜਿਹੜਾ ਸਾਰੇ ਧਰਮਾਂ ਦੇ ਲੋਕਾਂ ਵੱਲੋ ਮਿਲ ਕੇ ਮਨਾਇਆ ਜਾਂਦਾ ਹੈ।
ਜਾਰੀ ਇੱਕ ਬਿਆਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਈਦ-ਉਲ- ਫਿਦਰ  ਹਜ਼ਰਤ ਰਸੂਲ ਅੱਲਾ (ਸੱਲ) ਜਦੋਂ ਮੱਕੇ ਤੇ ਹਿਜ਼ਰਤ ਕਰਕੇ ਮਦੀਨੇ ਪੁੱਜੇ ਸਨ ਤਾਂ ਮਦੀਨਾ ਵਾਸੀਆ ਨੇ ਉਸ ਸਮੇਂ ਆਪਣੇ ਤਿਉਹਾਰਾਂ ਲਈ ਦੋ ਦਿਨ ਨਿਰਧਾਰਤ ਕੀਤੇ ਸਨ ਜਿਸ ਤਹਿਤ ਮੁਸਲਿਮ ਭਾਈਚਾਰੇ ਦੇ ਲੋਕ ਦੋ ਦਿਨ ਖੁਸ਼ੀਆ ਮਨਾਉਦੇ ਰਹੇ। ਉਹਨਾਂ ਕਿਹਾ ਕਿ ਈਦ ਦਾ ਤਿਉਹਾਰ ਖੁਸ਼ੀਆ ਤੇ ਖੇੜਿਆ ਦਾ ਤਿਉਹਾਰ ਹੈ ਤੇ ਈਦ-ਉਲ –ਫਿਦਰ ਨੂੰ ਮਿੱਠੀ ਈਦ ਵੀ ਕਿਹਾ ਜਾਂਦਾ ਹੈ ਅਤੇ ਇਸ ਦਿਨ ਲੋਕ ਆਪਣੇ ਘਰਾਂ ਵਿੱਚ ਸੇਵੀਆ ਬਣਾ ਕੇ ਇੱਕ ਦੂਜੇ ਨੂੰ ਵੰਡਦੇ ਹਨ। ਉਹਨਾਂ ਕਿਹਾ ਕਿ ਉਹ ਅੱਜ ਦੇਸ਼ਾ ਵਿਦੇਸ਼ਾਂ ਵਿੱਚ ਬੈਠੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੰਦੇ ਹਨ ਤੇ ਰੱਬ ਅੱਗੇ ਜੋਦੜੀ ਕਰਦੇ ਹਨ ਕਿ ਉਹ ਸਾਰੇ ਧਰਮਾਂ ਦੇ ਲੋਕਾਂ ਨੂੰ ਸਾਂਝੀ ਵਾਲਤਾ ਬਣਾਈ ਰੱਖਣ ਦੀ  ਬੱਲ ਤੇ ਬੁੱਧੀ ਬਖਸ਼ੇ। ਉਹਨਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਸਾਝੀਵਾਲਤਾ ਦਾ ਸੰਦੇਸ਼ ਦਿੱਤਾ ਸੀ ਅਤੇ ਸਿੱਖ ਧਰਮ ਦੀ ਬੁਨਿਆਦ ਉਸ ਵੇਲੇ ਰੱਖੀ ਗਈ ਸੀ ਜਦੋਂ ਜ਼ੁਲਮ ਦੀ ਇੰਤਹਾ ਹੋ ਚੁੱਕੀ ਸੀ। ਉਹਨਾਂ ਕਿਹਾ ਕਿ ਸਿੱਖਾਂ ਤੇ ਮੁਸਲਿਮ ਭਾਈਚਾਰੇ ਦੇ ਆਪਸੀ ਮੇਲ ਮਿਲਾਪ ਬਹੁਤ ਪੁਰਾਣਾ ਹੈ ਤੇ ਮਲੇਰ ਕੋਟਲੇ ਦੇ ਨਵਾਬ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਾਥ ਦੇ ਕੇ ਇੱਕ ਮਿਸਾਲ ਕਾਇਮ ਕੀਤੀ ਸੀ। ਉਹਨਾਂ ਕਿਹਾ ਕਿ ਅੱਜ ਜਿਸ ਤਰੀਕੇ ਨਾਲ ਵਿਸ਼ਵ ਵਿੱਚ ਅਸ਼ਾਂਤੀ ਤੇ ਬੇਚੈਨੀ ਫੈਲੀ ਹੋਈ ਹੈ ਉਸ ਦਾ ਹੱਲ ਇੱਕ ਹੀ ਸਮਾਜਿਕ ਕਦਰਾਂ ਦੀ ਰਾਖੀ ਕਰਨਾ ਤੇ ਹਰੇਕ ਵਿਅਕਤੀ ਨੂੰ ਅਮਨ ਸ਼ਾਤੀ  ਦੇ ਪ੍ਰਤੀਕ ਧਰਮ ਨਾਲ ਜੋੜਣਾ ਹੈ। ਉਹਨਾਂ ਕਿਹਾ ਕਿ ਅੱਜ ਦਾ ਦਿਨ ਮੁਸਲਿਮ ਭਾਈਚਾਰੇ ਲਈ ਹੀ ਨਹੀ ਸਗੋ ਸਮੁੱਚੀ ਮਾਨਵਤਾ ਲਈ ਇੱਕ ਸਾਝੀਵਾਲਤਾ ਦੇ ਸੰਦੇਸ਼ ਦਾ ਦਿਨ ਹੈ। ਇਸ ਸਮੇਂ ਉਹਨਾਂ ਦੇ ਨਾਲ ਮਨਜੀਤ ਸਿੰਘ ਸਰਨਾ, ਰਮਨਦੀਪ ਸਿੰਘ ਸੋਨੂੰ, ਇੰਦਰਜੀਤ ਸਿੰਘ ਸੰਤਗੜ੍ਹ, ਤੇਜਿੰਦਰ ਸਿੰਘ ਗੋਪਾ ਮੈਂਬਰ ਦਿੱਲੀ ਕਮੇਟੀ ਆਦਿ ਵੀ ਨਾਲ ਸਨ।

No comments: