BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇਂਦਰੀ ਫੁੂਡ ਪ੍ਰੋਸੈਸਿੰਗ ਮੰਤਰੀ ਵਲੋਂ ਖਾਦਾਂ ਦੇ ਰੇਟ ਘਟਾਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ

ਰੇੇਟ ਘਟਣ ਨਾਲ ਦੇਸ਼ ਦੇ ਕਿਸਾਨਾਂ  ਨੂੰ ਹੋਵੇਗਾ 4500 ਕਰੋੜ ਰੁਪਏ ਦਾ ਸਾਲਾਨਾ ਲਾਭ-ਹਰਸਿਮਰਤ ਕੌਰ ਬਾਦਲ
ਬਠਿੰਡਾ, 5 ਜੁਲਾਈ (ਬਿਊਰੋ)-
ਕੇਂਦਰੀ ਫੂਡਫ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਵਲੋਂ ਖਾਦਾਂ ਦੇ ਰੇਟ ਘਟਾਉਣ ਨੂੰ ਕਿਸਾਨਾਂ ਦੀ ਭਲਾਈ ਲਈ ਵੱਡਾ ਫੈਸਲਾ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ  ਕਰਦਿਆਂ ਕਿਹਾ ਕਿ  ਦੇਸ਼ ਦੇ ਕਿਸਾਨਾਂ ਨੂੰ ਇਸ ਨਾਲ ਵੱਡੀ ਰਾਹਤ ਮਿਲੇਗੀ। ਅੱਜ ਇਥੋ ਜਾਰੀ ਇਕ ਬਿਆਨ ਵਿਚ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ  ਵਾਲੀ ਕੇਂਦਰ ਸਰਕਾਰ ਨੇ ਕਈ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰ ਰਹੀ ਦੇਸ਼ ਦੀ ਕਿਸਾਨੀ ਲਈ  ਕਈ ਲਾਭਕਾਰੀ  ਫੈਸਲੇ ਲਏ ਹਨ ਜਿਨ੍ਹਾਂ ਵਿਚੋਂ ਖਾਦਾਂ ਦੇ ਰੇਟ ਘਟਾਉਣਾ ਵੀ ਇਕ ਅਹਿਮ ਫੈਸਲਾ ਹੈ। ਉਨ੍ਹਾਂ ਕਿਹਾ ਕਿ ਡੀ.ਏ.ਪੀ, ਐਮ.ਓ.ਪੀ. ਅਤੇ ਐਨ.ਪੀ.ਕੇ. ਖਾਦਾਂ ਦੇ ਰੇਟਾਂ ਵਿੱਚ ਕਮੀ ਨਾਲ ਦੇਸ਼ ਦੇ ਕਿਸਾਨਾਂ ਨੂੰ ਲਗਭਗ 4500 ਕਰੋੜ ਰੁਪਏ ਦਾ ਸਾਲਾਨਾ  ਲਾਭ ਹੋਵੇਗਾ ਜੋ ਕਿ ਕੇਂਦਰ ਸਰਕਾਰ ਦਾ ਬਹੁਤ ਹੀ ਸਲਾਘਾਯੋਗ  ਫੈਸਲਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ  ਚਿਰੋਕਲੀ ਮੰਗ ਤੇ ਇਹ ਫੈਸਲਾ ਲੈਂਦਿਆਂ ਖਾਦਾਂ ਦੇ ਰੇਟ ਘਟਾਏ ਹਨ ਜਿਸ ਤਹਿਤ ਡੀ.ਏ.ਪੀ ਪ੍ਰਤੀ ਟਨ 2000 ਰੁਪਏ ਅਤੇ ਪ੍ਰਤੀ 50 ਕਿਲੋ ਬੈਗ 'ਤੇ 100-150 ਰੁਪਏ ਦਾ ਫਰਕ ਪਵੇਗਾ। ਉਨ੍ਹਾਂ ਦੱਸਿਆ ਕਿ  ਐਮ.ਓ.ਪੀ. ਅਤੇ ਐਨ.ਪੀ.ਕੇ. ਖਾਦਾਂ ਦੇ ਭਾਅ ਵਿਚ ਪ੍ਰਤੀ ਟਨ ਕਰੀਬ 4000 ਰੁਪਏ ਦਾ ਫਰਕ ਪਵੇਗਾ।
ਸ੍ਰੀਮਤੀ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਦੀ ਹੋਈ ਕਿਸਾਨਾਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾਂ ਯਤਨਸ਼ੀਲ ਹੈ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਅਤੇ  ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਕਿਸਾਨਾਂ ਦੀ ਭਲਾਈ ਅਤੇ ਵਿਕਾਸ ਵਿਚ ਅਹਿਮ  ਯੋਜਨਾਵਾਂ ਹੋਂਦ ਵਿਚ ਲਿਆਂਦੀਆਂ ਗਈਆਂ । ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਵਿਚ ਆਉਂਦੇ ਫ਼ਸਲੀ ਸੀਜਨ ਦੇ ਮੱਦੇ ਨਜ਼ਰ ਖਾਦਾਂ ਦੀ ਕੋਈ ਕਮੀ ਨਹੀਂ ਹੈ ਅਤੇ ਕਿਸਾਨਾਂ ਦੇ ਲੋੜ ਅਨੁਸਾਰ ਲੋੜੀਂਦੀਆਂ ਖਾਦਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ  ਅਤੇ ਅਗਾਂਹਵਧੂ ਸੋਚ ਸਦਕਾ ਪਿਛਲੇ ਡੇਢ ਦਹਾਕੇ ਬਾਅਦ ਪਹਿਲੀ ਵਾਰ ਇਨ੍ਹਾਂ ਖਾਦਾਂ ਦੇ ਰੇਟ ਵਿਚ ਕਮੀ ਆਈ ਹੈ ਜੋ ਕਿ ਦੇਸ਼ ਦੇ ਕਿਸਾਨਾਂ ਨੂੰ 4500 ਕਰੋੜ ਰੁਪਏ ਦਾ ਸਾਲਾਨਾ ਲਾਭ ਦੇਵੇਗੀ।

No comments: