BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੀ.ਐਮ.ਟੀ ਦੇ ਨਤੀਜਿਆਂ ਚੇ ਮੱਲਾਂ ਮਾਰੀਆਂ

ਸੁਖਪ੍ਰੀਤ ਕੋਰ ਪੰਜਾਬ ਚੋ ਤੀਜੇ ਨੰਬਰ ਤੇ ਰਹੀ
ਪੀ.ਐਮ.ਟੀ ਨਤੀਜਿਆਂ ਚੋ ਅਵੱਲ ਰਹੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਉਦੇ ਸਕੂਲ ਪਿ੍ਰੰਸੀਪਲ
ਗੁਰੂਹਰਸਹਾਏ 14 ਜੁਲਾਈ (ਮਨਦੀਪ ਸਿੰਘ ਸੋਢੀ)- ਬਾਬਾ ਫਰੀਦ ਹੈਲਥ ਸਾਇੰਸ ਯੂਨੀਵਰਸਿਟੀ ਦੁਆਰਾ ਪੀ ਪੀ ਐਮ ਈ ਟੀ ਦੀ ਲਈ ਗਈ ਪ੍ਰੀਖਿਆ ਵਿੱਚੋ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਗੁਰੂਹਰਸਹਾਏ ਦੀਆ ਹੋਣਹਾਰ ਵਿਦਿਆਰਥਣਾਂ ਨੇ ਵੀ ਐਲਾਨੇ ਗਏ ਨਤੀਜਿਆਂ ਵਿਚ ਮੱਲਾਂ ਮਾਰਦੇ ਹੋਏ  ਆਪਣੇ ਅਧਿਆਪਕਾ ਤੇ ਆਪਣੇ ਮਾਪਿਆਂ ਦਾ ਨਾ ਰੋਸ਼ਨ ਕੀਤਾ ਐਲਾਨੇ ਗਏ ਇਸ ਨਤੀਜੇ ਵਿੱਚ ਸੁਖਪ੍ਰੀਤ ਕੋਰ ਪੁਤਰੀ ਦਵਿੰਦਰ ਸਿੰਘ ਢਿੱਲੋ ਵਾਸੀ ਗੁੱਦੜ ਢੰਡੀ ਨੇ 652 ਅੰਕ ਹਾਸਲ ਕਰਕੇ ਪੰਜਾਬ ਵਿੱਚੋ ਤੀਜਾ ਸਥਾਨ, ਅਮ੍ਰਿਤਦੀਪ ਕੋਰ ਸਪੁੱਤਰੀ ਸ.ਕੁਲਦੀਪ ਸਿੰਘ ਬਰਾੜ ਅਤੇ ਪ੍ਰਿਆਇੰਦਰਜੀਤ ਸਪੁੱਤਰੀ ਪ੍ਰਮੋਦ ਕੁਮਾਰ ਨੇ ਵੀ ਆਪਣਾ ਪੀ ਪੀ ਐਮ ਦਾ ਟੈਸਟ ਕਲੀਅਰ ਕਰਕੇ ਆਪਣੇ ਸਕੂਲ ਦਾ ਨਾ ਰੋਸ਼ਨ ਕੀਤਾ।
ਸੁਖਪ੍ਰੀਤ ਨਾਲ ਗੱਲ ਬਾਤ ਕਰਨ ਤੇ ਉਸਨੇ ਦੱਸਿਆਂ ਕਿ ਉਸਦੀ ਇਸ ਕਾਮਯਾਬੀ ਦਾ ਸਿਹਰਾ ਉਸਦੇ ਅਧਿਆਪਕ ਸਾਹਿਬਾਨ ਅਤੇ ਮਾਪਿਆਂ ਦੇ ਸਿਰ ਜਾਦਾ ਹੈ  ਤੇ ਉਹ ਇਸ ਲਾਇਨ ਵਿੱਚ ਜਾ ਕੇ ਸਮਾਜ ਦੀ ਸੇਵਾ ਕਰਨਾ ਚਾਹੰਦੀ ਹੈ  ਇਸ ਮੋਕੇ ਸ.ਟਵਿੰਕਲ ਸਿੰਘ ਸੋਢੀ ਸਿੱਖਿਆ ਸਲਾਹਕਾਰ,ਜਗਦੇਵ ਸਿੰਘ ਸੰਧੂ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਤੇ ਅਤੇ ਬੱਚਿਆ ਦੇ ਮਾਪਿਆਂ ਨੂੰ ਵਧਾਈ ਦਿੱਤੀ।

No comments: