BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁ. ਸੰਤ ਸਾਗਰ ਚਾਹ ਵਾਲਾ ਵਿਖੇ ਸੰਤ ਬਾਬਾ ਠਾਕੁਰ ਸਿੰਘ ਦੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਏ

ਡਾ. ਉਕਾਰ ਸ਼ਰਮਾਂ ਦਾ ਸਨਮਾਨ ਕਰਦੇ ਸੰਤ ਹਰਜਿੰਦਰ ਸਿੰਘ ਜੀ, ਭਾਈ ਭਗਵਾਨ ਸਿੰਘ ਜੋਹਲ, ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾਂ ਅਤੇ ਹੋਰ ਮਹਾਪੁਰਸ਼।
ਆਦਮਪੁਰ ਜੰਡੂ ਸਿੰਘਾ 13 ਜੁਲਾਈ (ਅਮਰਜੀਤ ਸਿੰਘ)- ਰਾਮਾਂਮੰਡੀ ਹੁਸ਼ਿਆਰਪੁਰ ਰੋਡ ਤੇ ਸਥਿਤ ਗੁਰਦੁਆਰਾ ਡੇਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾਂ ਜਲੰਧਰ ਵਿਖੇ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਕਰਮ ਸਿੰਘ ਜੀ, ਸੰਤ ਬਾਬਾ ਹਰਜਿੰਦਰ ਸਿੰਘ ਜੀ ਦੀ ਵਿਸ਼ੇਸ਼ ਦੇਖਰੇਖ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਗਏ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਭਰੀ। ਇਨਾਂ ਸਮਾਗਮਾਂ ਦੇ ਸਬੰਧ ਵਿੱਚ ਪਿਛਲੇ ਇੱਕ ਮਹੀਨੇ ਤੋਂ ਚੱਲ ਰਹੀ, ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਪਾਏ ਗਏ, ਉਪਰੰਤ ਸਿੱਖ ਵਿਦਵਾਨ, ਚਿੰਤਕ, ਅਤੇ ਬੁਲਾਰੇ ਸ. ਭਗਵਾਨ ਸਿੰਘ ਜੋਹਲ ਨੇ ਸੰਤ ਬਾਬਾ ਠਾਕੁਰ ਸਿੰਘ ਜੀ ਵੱਲੋਂ ਆਪਣੇ ਜੀਵਨ ਦੋਰਾਨ ਕੀਤੇ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਵਰਨਣ ਸੁਚੱਜੇ ਸ਼ਬਦਾਂ ਵਿੱਚ ਕੀਤਾ। ਇਸ ਮੋਕੇ ਤੇ ਕਰਵਾਏ ਕੀਰਤਨ ਦਰਬਾਰ ਵਿੱਚ ਭਾਈ ਹਰਜੋਤ ਸਿੰਘ ਜਖਮੀਂ, ਭਾਈ ਰਣਯੋਧ ਸਿੰਘ, ਭਾਈ ਦਲੀਪ ਸਿੰਘ ਫਰੀਦਕੋਟ, ਭਾਈ ਜਗਜੀਵਨ ਸਿੰਘ ਅਕਾਲ ਅਕੈਡਮੀ, ਭਾਈ ਗੁਰਮੀਤ ਸਿੰਘ ਹਜੂਰੀ ਰਾਗੀ ਗੁ. ਛੇਵੀਂ ਪਾਤਸ਼ਾਹੀ ਲੰਮਾਂ ਪਿੰਡ, ਢਾਡੀ ਗਿਆਨੀ ਕਰਮਜੀਤ ਸਿੰਘ, ਨੇ ਗੁਰਬਾਣੀ ਕੀਰਤਨ ਅਤੇ ਸਿੱਖ ਇਤਿਹਾਸ ਰਾਹੀਂ ਗੁਰੂ ਘਰ ਪੁਜੀਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੋਕੇ ਤੇ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਨ ਵਾਸਤੇ ਸੰਤ ਬਾਬਾ ਭਾਗ ਸਿੰਘ ਜੀ ਪ੍ਰਧਾਨ ਦੁਆਬਾ ਨਿਰਮਲ ਮੰਡਲ ਬੰਗਾ, ਸੰਤ ਗੁਰਬਚਨ ਸਿੰਘ ਪਠਲਾਵੇ ਵਾਲੇ, ਸ. ਹਰਭਜਨ ਸਿੰਘ ਪ੍ਰਧਾਨ ਗੁ. ਪਾਂਉਟਾ ਸਾਹਿਬ, ਸ. ਸਿਮਰਤ ਸਿੰਘ ਮੈਂਬਰ, ਸੰਤ ਬਾਬਾ ਭੋਲਾ ਦਾਸ ਭਾਰਸਿੰਘ ਪੁਰਾ, ਸੰਤ ਹਰਮੀਤ ਸਿੰਘ ਵਣਾ ਸਾਹਿਬ, ਸੰਤ ਗਿਆਨੀ ਜੈਲ ਸਿੰਘ ਸ਼ਾਸ਼ਤਰੀ, ਸੰਤ ਸੁਖਚੈਨ ਸਿੰਘ ਅਮ੍ਰਿਤਸਰ, ਸੰਤ ਰਣਜੀਤ ਸਿੰਘ ਕੌਂਚਬੇਲੀ, ਸੰਤ ਸੰਤੋਖ ਸਿੰਘ, ਸੰਤ ਸਵਰਨ ਸਿੰਘ ਜੋਹਲਾਂ, ਸੰਤ ਤਰਸੇਮ ਸਿੰਘ, ਸੰਤ ਦਿਲਾਵਰ ਸਿੰਘ ਬ੍ਰਹਮ ਜੀ ਜੱਬੜ ਸਾਹਿਬ, ਸੰਤ ਜਸਵੰਤ ਸਿੰਘ, ਸੰਤ ਹਰਕ੍ਰਿਸ਼ਨ ਸਿੰਘ ਠੱਕਰਵਾਲ, ਸੰਤ ਤੇਜਾ ਸਿੰਘ ਖੁੱਡਾ ਕੁਰਾਲਾ, ਸੰਤ ਰਣਯੋਧ ਸਿੰਘ ਰਾੜਾ ਸਾਹਿਬ, ਸੰਤ ਤਲਵਿੰਦਰ ਸਿੰਘ ਪ੍ਰਮੇਸ਼ਰ, ਬੀਬੀ ਸ਼ਰੀਫਾਂ ਜੀ ਉਦੇਸੀਆਂ ਨੇ ਸਮਾਗਮ ਵਿੱਚ ਹਾਜਰੀ ਭਰੀ। ਸਮਾਗਮ ਦੋਰਾਨ ਸੰਤ ਬਾਬਾ ਹਰਜਿੰਦਰ ਸਿੰਘ ਵੱਲੋਂ ਡਾ. ਉਕਾਰ ਸ਼ਰਮਾਂ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਮੋਕੇ ਤੇ ਦਿੱਲੀ, ਹਿਮਾਚਲ, ਹਰਿਆਣਾ, ਪੰਜਾਬ, ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਹਾਜਰ ਸਨ, ਜਿਨਾਂ ਦਾ ਮਹਾਪੁਰਸ਼ਾਂ ਵੱਲੋਂ ਸਮਾਗਮ ਵਿੱਚ ਪੁੱਜਣ ਤੇ ਧੰਨਵਾਦ ਕੀਤਾ ਗਿਆ।

No comments: