BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੰਡੂ ਸਿੰਘਾ ਦੇ ਛਿੰਜ ਮੁਕਾਬਲੇ ਵਿੱਚ ਪਹਿਲਵਾਨਾਂ ਨੇ ਅਜਮਾਇਆ ਜੋਰ

ਸੈਂਕੜੇ ਪਹਿਲਵਾਨਾਂ ਨੇ ਕੁਸ਼ਤੀ ਮੁਕਾਬਲੇ ਵਿੱਚ ਭਾਗ ਲਿਆ
ਪਹਿਲਵਾਨਾਂ ਦੀ ਕੁਸ਼ਤੀ  ਸ਼ੁਰੂ ਕਰਵਾਉਦੇ ਪ੍ਰਧਾਨ ਅਤੇ ਸਮੂਹ ਕਮੇਟੀ ਮੈਂਬਰ, ਸਹਿਬਾਨ।
ਆਦਮਪੁਰ ਜੰਡੂ ਸਿੰਘਾ 2 ਜੁਲਾਈ (ਅਮਰਜੀਤ ਸਿੰਘ)- ਹਲਕਾ ਕਰਤਾਰਪੁਰ ਦੇ ਪਿੰਡ ਜੰਡੂ ਸਿੰਘਾ ਵਿੱਚ ਪੁਰਤਾਨ ਦਰਗਾਹ ਬਾਬਾ ਪੀਰ ਗੈਬ ਗਾਜੀ ਮਕੱਦਸ ਦਰਬਾਰ ਤੇ ਸਲਾਨਾਂ ਜੋੜ ਮੇਲੇ ਦੇ ਸਬੰਧ ਵਿੱਚ ਮੇਲੇ ਦੇ ਦੂਸਰੇ ਦਿਨ ਨਕਲਾਂ ਦੇ ਪ੍ਰੋਗਰਾਮ ਉਪਰੰਤ ਸਭਿਆਚਾਰਕ ਪ੍ਰੋਗਰਾਮ ਵਿੱਚ ਡਿਉੂਟ ਜੋੜੀ ਅਮਰ ਅਰਸ਼ੀ ਅਤੇ ਨਰਿੰਦਰ ਜੋਤ ਵੱਲੋਂ ਸੰਗਤਾਂ ਨੂੰ ਬਾਬਾ ਜੀ ਦੀ ਮਹਿਮਾਂ ਗਾ ਕੇ ਨਿਹਾਲ ਕੀਤਾ। ਅੱਜ ਮੇਲੇ ਦੇ ਦੂਸਰੇ ਦਿਨ ਪਹਿਵਾਨਾਂ ਦੇ ਕੁਸ਼ਤੀ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਕਰੀਬ 122 ਪਹਿਲਾਵਾਂ ਨੇ ਜੋਰ ਅਜਮਾਇਸ਼ ਕਰਦੇ ਹੋਏ, ਕੁਸ਼ਤੀ ਦੋ ਜੋਹਰ ਦਿਖਾਏ, ਇਨਾਂ ਕੁਸ਼ਤੀ ਮੁਕਾਬਲਿਆਂ ਨੂੰ ਦੇਖਣ ਲਈ ਪੰਜਾਬ ਦੇ ਵੱਖ ਵੱਖ ਜਿਲਿਆਂ ਵਿੱਚੋਂ ਦਰਸ਼ਕ ਪੁੱਜੇ। ਪਹਿਲਵਾਨਾਂ ਅਤੇ ਸੇਵਾਦਾਰਾਂ ਨੂੰ ਇਨਾਮਾਂ ਦੀ ਵੰਡ ਕਰਨ ਵਾਸਤੇ ਹਲਕਾ ਵਿਧਾਇਕ ਸਰਵਣ ਸਿੰਘ ਫਿਲੋਰ ਵਿਸ਼ੇਸ਼ ਤੋਰ ਤੇ ਪੁੱਜੇ। ਇਸ ਮੋਕੇ ਤੇ ਪ੍ਰਧਾਨ ਜੰਗ ਬਹਾਦੁਰ ਸਿੰਘ ਸੰਘਾ, ਜਸਵਿੰਦਰ ਸਿੰਘ ਸੰਘਾ, ਅਮਰਜੀਤ ਸਿੰਘ ਸਹੋਤਾ, ਪਰਮਜੀਤ ਸਿੰਘ ਲਾਲਾ, ਸਾਬਕਾ ਸਰਪੰਚ ਕਾਂਸੀ ਰਾਮ ਕਲੇਰ, ਕਰਨੈਲ ਸਿੰਘ, ਸੁਰਿੰਦਰ ਕੁਮਾਰ, ਮੰਗਤ ਅਲੀ, ਕੇਵਲ ਚੰਦ, ਉਕਾਰ ਸਿੰਘ, ਕਮਲਜੀਤ ਸਿੰਘ ਸੰਘਾ, ਬਲਦੇਵ ਰਾਜ, ਬਲਵਿੰਦਰ ਕੁਮਾਰ, ਨਰਿੰਦਰਪਾਲ ਮੀਤ, ਗੁਰਨਾਮ ਸਿੰਘ ਕੈਮਰਾ ਮੈਨ, ਜਸਵੀਰ ਸਿੰਘ ਮੱਲੀ, ਜਥੇਦਾਰ ਸੁਰਜੀਤ ਸਿੰਘ, ਮਾ. ਬਲਦੇਵ ਸਿੰਘ, ਡਾ. ਜਤਿੰਦਰ ਸਿੰਘ, ਚਰਨਜੀਤ ਸਿੰਘ ਜੋਗੀ, ਸਾਬੀ ਅੋਜਲਾ, ਬਲਵਿੰਦਰ ਸਿੰਘ ਫੀਰੀ, ਸੁਰਜੀਤ ਸਿੰਘ ਰੀਹਲ, ਸ. ਮੋਹਿੰਦਰ ਸਿੰਘ ਸੰਘਾ, ਅਜੀਤ ਸਿੰਘ ਸੰਘਾ, ਕੁਲਦੀਪ ਸਿੰਘ ਸਹੋਤਾ, ਨਵ ਪੱਤੜ, ਮਕੈਨਿਕ ਚਰਨਜੀਤ ਸਿੰਘ, ਤੋਂ ਇਲਾਵਾ ਸੰਮਤੀ ਮੈਂਬਰ ਹਨੀ ਜੋਸ਼ੀ, ਸਰਪੰਚ ਰਣਜੀਤ ਸਿੰਘ ਮੱਲੀ, ਪੰਚ ਮਨਜੀਤ ਸਿੰਘ, ਪੰਚ ਵਿੱਪਲ ਪੰਡਿਤ, ਪੰਚ ਡਾ. ਰੂਪ ਲਾਲ, ਅਤੇ ਹੋਰ ਗ੍ਰਾਮ ਪੰਚਾਇਤ ਦੇ ਮੈਂਬਰ ਹਾਜਰ ਸਨ।

No comments: