BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ.ਡੀ. ਕਾਲਜ ਫਾਰ ਵਿਮਨ ਜਲੰਧਰ ਦੇ ਬੀ.ਸੀ.ਏ. ਸਮੈਸਟਰ ਛੇਵੇਂ ਵਿੱਚ ਲਵਲੀਨ ਕੌਰ ਯੂਨਿਵਰਸਿਟੀ ਵਿਚ ਤੀਜੇ ਸਥਾਨ ਤੇ ਰਹੀ

ਜਲੰਧਰ 7 ਜੁਲਾਈ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ.ਡੀ. ਕਾਲਜ, ਜਲੰਧਰ ਦਾ ਬੀ.ਸੀ.ਏ. ਦੇ ਛੇਵੇਂ ਸਮੈਸਟਰ ਦਾ ਗੁਰੂ ਨਾਨਕ ਦੇਵ ਯੂਨਿਵਰਸਿਟੀ ਦਾ ਮਈ 2016 ਦਾ ਨਤੀਜਾ ਬੇਹੱਦ ਸ਼ਾਨਦਾਰ ਰਿਹਾ। ਜਿਸ ਵਿਚ ਕੁਮਾਰੀ ਲਵਲੀਨ ਕੌਰ ਨੇ 2300 ਵਿਚੋਂ 1806 (78.52%) ਅੰਕ ਲੈ ਕੇ ਯੂਨਿਵਰਸਿਟੀ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਪੂਰੀ ਜਮਾਤ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਲਵਲੀਨ ਕੌਰ ਨੂੰ ਵਧਾਈ ਦਿੱਤੀ। ਵਰਣਨਯੋਗ ਹੈ ਕਿ ਕੁਮਾਰੀ ਲਵਲੀਨ ਕੋਰ ਨੇ ਸੈਸ਼ਨ 2015-16 ਵਿਚ ਕਾਲਜ ਵਿਚ ਆਲਰਾਊਂਡਰ ਬੈਸਟ ਵਿਦਿਆਰਥਣ ਦਾ ਮੈਡਲ ਪ੍ਰਾਪਤ ਕੀਤਾ ਅਤੇ ਵਾਦ-ਵਿਵਾਦ ਪ੍ਰਤੀਯੋਗਿਤਾ ਵਿਚ ਬੈਸਟ ਸਪੀਕਰ ਵੀ ਰਹੀ। ਟੀ.ਵੀ. ਅਤੇ ਵੀਡੀਉ ਪ੍ਰੌਡਕਸ਼ਨ ਦੇ ਖੇਤਰ ਵਿਚ ਵੀ ਲਵਲੀਨ ਕੌਰ ਨੂੰ ਡਾਕੂਮੈਂਟਰੀ ਬਣਾਉਣ ਵਿਚ ਅਤੇ ਡਿਜੀਟਲ ਕਾਰਡ ਮੇਕਿੰਗ ਵਿਚ ਵੀ ਮੁਹਾਰਤ ਹਾਸਲ ਹੈ।

No comments: