BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਹੀਦ ਭਗਤ ਸਿੰਘ ਦੇ 109ਵੇਂ ਜਨਮ ਦਿਨ ਦੇ ਸੰਬੰਧ ਵਿੱਚ ਖੁੂਨਦਾਨ ਕੈਂਪ

102 ਯੂਨਿਟ ਖੂਨਦਾਨ ਅਤੇ 325 ਅੱਖਾਂ ਦਾ ਚੈੱਕਅੱਪ, 220 ਦੰਦਾਂ ਦਾ, ਚੈੱਕਅੱਪ ਮਰੀਜਾਂ ਚੈੱਕ ਕੀਤਾ
ਮਰੀਜਾਂ ਦਾ ਚੈੱਕਅੱਪ ਕਰਦੇ ਡਾਕਟਰ ਟੀਮ ਅਤੇ ਸਮੂਹ ਸਭਾ ਦੇ ਮੈਂਬਰ
ਦੁਸਾਂਝ ਕਲਾਂ 28 ਸਤੰਬਰ (ਸੁਰਿੰਦਰ ਪਾਲ ਕੁੱਕੂ):-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਸਮੂਹ ਐੱਨ.ਆਰ.ਆਈ.ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ  ਸ਼ਹੀਦੇ-ਆਜ਼ਮ-ਸ. ਭਗਤ ਸਿੰਘ ਜੀ ਦੇ 109ਵੇਂ ਜਨਮ ਦਿਨ ਦੇ ਸਬੰਧ ਵਿਚ ਸਨੀ ਦੁਸਾਂਝ ਦੀ ਨਿੱਘੀ ਯਾਦ ਵਿਚ ਪਿੰਡ ਦੁਸਾਂਝ ਕਲਾਂ ਨਵੀਂ ਅਬਾਦੀ ਵਿਖੇ ਖੂਨਦਾਨ ਅਤੇ ਅੱਖਾਂ ਦਾ ਚੈਕਅੱਪ ਤੇ ਦੰਦਾਂ ਦਾ ਚੈਕਅੱਪ ਕਂੈਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਪਰਮਜੀਤ ਸਿੰਘ, ਹਰਜਿੰਦਰ ਸਿੰਘ ਅਤੇ ਐਸ.ਐਚ.ਓ ਗੁਰਾਇਆ, ਮਲਕੀਤ ਸਿੰਘ ਰਘਬੋਤਰਾ ਨੇ ਰੀਬਨ ਕੱਟ ਕੇ ਕੀਤਾ। ਇਸ ਸਮੇ 102 ਯੂਨਿਟ ਖੂਨਦਾਨ ਕੀਤਾ ਅਤੇ 325 ਵਿਅਕਤੀਆਂ ਦੀਆਂ ਅੱਖਾਂ ਚੈਕ ਕੀਤੀਆਂ ਗਈਆਂ ਅਤੇ ਮੌਕੇ ਤੇ ਐਨਕਾਂ ਵੀ ਦਿੱਤੀਆਂ ਗਈਆਂ ਦੰਦਾਂ ਦੇ 220 ਮਰੀਜਾਂ ਦਾ ਵੀ ਚੈਕ ਅੱਪ ਕੀਤਾ ਗਿਆਂ। ਇਸ ਮੌਕੇ ਖੂਨਦਾਨ ਕਰਨ ਵਾਲਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅਮਰ ਨਾਥ, ਸਮਨਦੀਪ, ਵਿੱਕੀ, ਵਿਨੀਤ ਦੁਸਾਂਝ, ਜੀਤਾ, ਰਿੰਕੂ, ਅਮਨਦੀਪ, ਪਵਨ, ਅਜੇ ਕੁਮਾਰ ਪਲਵਿੰਦਰ ਸਿੰਘ ਦੁਸਾਂਝ, ਰਸ਼ਪਾਲ ਦੁਸਾਂਝ, ਅਸ਼ੋਕ ਵਿਰਦੀ, ਹਰਮੇਸ਼ ਵਿਰਦੀ, ਚੌਧਰੀ ਮਨੋਹਰ ਲਾਲ, ਨਰੇਸ਼, ਚਰਨ ਦਾਸ, ਹਰਬਲਾਸ ਦੁਸਾਂਝ, ਕੁੱਕੂ ਦੁਸਾਂਝ ਬਿੰਦਾ ਦੁਸਾਂਝ, ਲਵਜੀਤ, ਸਨੀ ਦੁਸਾਂਝ, ਲੱਕੀ ਦੁਸਾਂਝ, ਜੁੱਗਨੂੰ, ਗਗਨਦੀਪ, ਸੰਦੀਪ, ਕਾਕਾ, ਹਨੀ, ਮੋਨੂੰ, ਰਾਜਾ, ਜਤਿੰਦਰ, ਸੌਰਵ ਆਦਿ ਨੇ ਪਿੰਡ ਵਾਸੀਆਂ ਵਲੋ ਦਿਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।

No comments: