BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਵਿਰਕਾਂ ਵਿਖੇ ਕੁਸ਼ਤੀ ਮੁਕਾਬਲੇ 11 ਨੂੰ

ਪੋਸਟਰ ਜਾਰੀ ਕਰਦੇ ਹੋਏ ਸਾਬਕਾ
ਸਰਪੰਚ ਰਵੀ ਦੱਤ ਸ਼ਰਮਾ ਅਤੇ ਸਮੂਹ ਮੈਂਬਰ
ਦੁਸਾਂਝ ਕਲਾਂ 9 ਸਤੰਬਰ (ਸੁਰਿੰਦਰ ਪਾਲ ਕੁੱਕੂ)- ਕਰੀਬੀ ਪਿੰਡ ਵਿਰਕਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀ ਸੁੱਖ-ਸ਼ਾਂਤੀ ਲਈ ਕੁਸ਼ਤੀ ਮੁਕਾਬਲੇ ਸਰਕਾਰੀ ਹਾਈ ਸਕੂਲ ਦੀ ਗਰਾਉਂਡ ਵਿਖੇ ਕਰਵਾਏ ਜਾ ਰਹੇ ਹਨ।ਇਸ ਦੀ ਜਾਣਕਾਰੀ ਸਾਬਕਾ ਸਰਪੰਚ ਰਵੀ ਦੱਤ ਸ਼ਰਮਾ ਅਤੇ ਸੁਖਵਿੰਦਰ ਕੁਮਾਰ ਵਿਰਕ ਨੇ ਸਾਂਝੇ ਤੌਰ ਤੇ ਪੋਸਟਰ ਜਾਰੀ ਕੀਤਾ ਅਤੇ ਕਿਹਾ ਕਿ ਆਏ ਹੋਏ ਪਹਿਲਵਾਨਾਂ ਨੂੰ ਦਿਲ ਖਿੱਚਵੇਂ ਇਨਾਮ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਕੁਸ਼ਤੀ ਮੁਕਾਬਲੇ ਦੇ ਮੌਕੇ ਮੁੱਖ ਮਹਿਮਾਨ ਰਿੰਗ ਦੇ ਕਿੰਗ ਦੀ ਗਰੇਟ ਖਲੀ ਆਪਣੇ ਪਹਿਲਵਾਨਾ ਨਾਲ ਪੁਹੰਚ ਰਹੇ ਹਨ ਅਤੇ ਇਸ ਵਾਰ ਲੜਕੀਆਂ ਦੀਆਂ ਕੁਸ਼ਤੀਆਂ ਵੀ ਕਰਵਾਈਆਂ ਜਾਣਗੀਆਂ । ਇਸ ਮੌਕੇ ਸਾਬਕਾ ਸਰਪੰਚ ਰਵੀ ਦੱਤ ਸ਼ਰਮਾਂ, ਸੁਖਵਿੰਦਰ ਕੁਮਾਰ, ਸਰਪੰਚ ਰਾਮ ਸਰੂਪ ਚੰਬਾ, ਹਰਮੇਸ਼ ਪਹਿਲਵਾਨ, ਅਸ਼ੋਕ ਸੰਧੂ, ਕੁਲਵੀਰ ਸਿੰਘ ਪੰਚ, ਨਿਰਮਲ ਸਿੰਘ, ਬੂਟਾ ਰਾਮ, ਦੇਵ ਵਿਰਕ, ਸੀਤਾ ਰਾਮ ਪੰਚ, ਡਾ.ਰਵੀ ਸ਼ਾਸਤਰੀ, ਜੋਗਾ ਸਿੰਘ, ਰੈਕੂ ਵਿਰਕ ਆਦਿ ਹਾਜਰ ਸਨ।

No comments: